ਸ੍ਰੀ ਮੁਕਤਸਰ ਸਾਹਿਬ :
ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਕਾਈ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਸ਼ਰਮਾ, ਸਕੱਤਰ ਮਨਜੀਤ ਸਿੰਘ ਥਾਂਦੇਵਾਲਾ, ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ, ਪ੍ਰੈਸ ਸਕੱਤਰ ਪਰਮਜੀਤ ਸਿੰਘ ਦੀ ਪ੍ਰਧਾਨਗੀ ’ਚ ਹੋਈ। ਮੀਟਿੰਗ ’ਚ ਸੂਬਾ ਕਮੇਟੀ ਵੱਲੋਂ ਗੁਰਪ੍ਰੀਤ ਸਿੰਘ ਅੰਮੀਵਾਲ ਤੇ ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ’ਚ ਪੰਜਾਬ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕੀਆਂ ਮੰਗਾਂ ਪੁਰਾਣੀ ਪੈਨਸ਼ਨ ਬਹਾਲ, ਪੰਜਾਬ ਦੇ ਅਧਿਆਪਕਾਂ ਤੇ ਲਾਏ ਕੇਂਦਰੀ ਸਕੇਲ ਅਤੇ ਸਰਵਿਸ ਰੂਲ ਰੱਦ ਕਰਕੇ ਪੰਜਾਬ ਦੇ ਸਕੇਲ ਅਤੇ ਸਰਵਿਸ ਰੂਲ ਲਾਗੂ ਕਰਨ, ਸਕੂਲ ਮੈਨੇਜਮੈਂਟ ਕਮੇਟੀਆਂ ’ਚ ਸਿਆਸੀ ਦਖਲ ਅੰਦਾਜ਼ੀ ਬੰਦ ਕਰਨ, 5178 ਅਧਿਆਪਕਾਂ ਦਾ ਬਕਾਇਆ ਤੁਰੰਤ ਜਾਰੀ ਕਰਨ, ਪੇਂਡੂ ਭੱਤੇ ਸਮੇਤ ਬੰਦ ਕੀਤੇ ਭੱਤੇ ਤੁਰੰਤ ਜਾਰੀ ਕੀਤੇ ਕਰਨ, ਡਿਊ ਡੀਏ ਤੁਰੰਤ ਜਾਰੀ ਕਰਨ, ਐਸਐਸਏ ਅਤੇ ਰਮਸਾ ਤੋਂ ਸਿੱਖਿਆ ਵਿਭਾਗ ’ਚ ਆਏ ਅਧਿਆਪਕਾਂ ਦੀਆਂ ਬਣਦੀਆਂ ਛੁੱਟੀਆਂ ਅਤੇ ਹੋਰ ਸਹੂਲਤਾਂ ਤੁਰੰਤ ਜਾਰੀ ਕਰਨ, ਕੰਪਿਊਟਰ ਅਤੇ ਮੈਰੀਟੋਰੀਅਸ ਅਧਿਆਪਕਾਂ ਨੂੰ ਪੂਰੀਆਂ ਸਹੂਲਤਾਂ ਤਹਿਤ ਸਿੱਖਿਆ ਵਿਭਾਗ ’ਚ ਮਰਜ ਕਰਨ, ਕੋਰਟ ਦੁਆਰਾ ਕੀਤੇ ਮੁਲਾਜਮ ਪੱਖੀ ਫੈਸਲਿਆਂ ਨੂੰ ਜਰਨਲ ਲਾਇਜ਼ ਕਰਨ ਆਪਸੀ ਬਦਲੀ ਤੇ ਸਟੇ ਦੀ ਸ਼ਰਤ ਖਤਮ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਮੁਕਤਸਰ ਦੇ ਸਰਪ੍ਰਸਤ ਹਿੰਮਤ ਸਿੰਘ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ। ਅਧਿਆਪਕ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਇਸੇ ਤਰ੍ਹਾਂ ਟਾਲਮਟੋਲ ਦੀ ਨੀਤੀ ਜਾਰੀ ਰੱਖੀ ਗਈ ਤਾਂ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅਧਿਆਪਕਾਂ ਨੂੰ ਇਸ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਸਮੇਂ ਅਧਿਆਪਕ ਆਗੂ ਹਰਬਖਸ਼ ਬਹਾਦਰ ਸਿੰਘ, ਵਿਕਰਮਜੀਤ ਸਿੰਘ, ਜਸਵਿੰਦਰ ਸਿੰਘ, ਰਮੇਸ਼ ਕੁਮਾਰ ਵਰਮਾ, ਡਾਕਟਰ ਅਮਨਦੀਪ ਸਿੰਘ, ਲਵਪ੍ਰੀਤ ਸਿੰਘ, ਰਾਜੇਸ਼ ਕੁਮਾਰ ਕੌਸ਼ਿਕ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਹੁੰਦਲ, ਅਮਰੀਕ ਸਿੰਘ ਕਾਲੜਾ, ਸਰਬਜੀਤ ਲਾਲ, ਜਸਵਿੰਦਰ ਸਿੰਘ, ਮਲਕੀਤ ਸਿੰਘ, ਕੰਵਲਜੀਤ ਸਿੰਘ, ਹਰਜੀਤ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਤੇ ਬਲਾਕ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ’ਚ ਅਧਿਆਪਕਾਂ ਗੁਰਰਾਜ ਸਿੰਘ, ਗੁਰਜਿੰਦਰ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ, ਡਾਕਟਰ ਹਰੀ ਭਜਨ, ਪ੍ਰਿਆ ਦਰਸ਼ੀ, ਸੰਦੀਪ ਕੁਮਾਰ, ਮੁਕੇਸ਼ ਕੁਮਾਰ, ਦਵਿੰਦਰ ਸਿੰਘ, ਮੁਖਤਿਆਰ ਸਿੰਘ, ਸੁਲਤਾਨ ਰਾਮ, ਅਮਰਜੀਤ ਗੋਇਲ, ਰਜਿੰਦਰ ਸੇਤੀਆ, ਬਲਰਾਜ ਸਿੰਘ, ਰਾਕੇਸ਼ ਕੁਮਾਰ, ਅਮਰ ਕੁਮਾਰ, ਲਖਵਿੰਦਰ ਸਿੰਘ, ਲਛਮਣ ਦਾਸ, ਬਿਕਰਮਜੀਤ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ, ਅਸ਼ਵਿਨ ਸਿੰਘ, ਰਾਜੀਵ ਕੁਮਾਰ, ਹਰਜੀਵਨ ਸਿੰਘ, ਅਮਨ ਖੁਰਾਣਾ, ਰਜਿੰਦਰਪਾਲ ਸਿੰਘ, ਰਾਜਕੁਮਾਰ ਗਾਡੀ, ਹਰਜੀਤ ਸਿੰਘ ਗਰੋਵਰ, ਅਨਿਲ ਕੁਮਾਰ, ਵਿੱਕੀ ਕੁਮਾਰ, ਗੁਰ ਅਮਰਿੰਦਰ ਸਿੰਘ, ਜਸਬੀਰ ਸਿੰਘ, ਰਵਿੰਦਰ ਗਿਰਧਰ, ਤਰੁਣ ਕੁਮਾਰ ਸ਼ਰਮਾ ਸਮੇਤ ਸੈਂਕੜੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਘਰਸ਼ ਕਰਨ ਅਹਿਦ ਕੀਤਾ।

Post a Comment