Breaking

ਸ਼ਹੀਦ ਸਿਪਾਹੀ ਅਮਰਦੀਪ ਸਿੰਘ ਸਸਸਸ ਕਰਮਗੜ੍ਹ ਵਿੱਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਬੱਚਿਆਂ ਦੇ ਪੇਂਟਿੰਗ, ਪੋਸਟਰ, ਭਾਸ਼ਣ, ਕਵਿਤਾ ਉਚਾਰਨ , ਗੀਤ ਗਾਇਨ, ਕਵੀਸ਼ਰੀ ਗਾਇਨ ,ਰੋਲ ਪਲੇਅ ਅਤੇ ਸੋਹਣੀ ਪੱਗ ਦੇ ਮੁਕਾਬਲੇ ਕਰਵਾਏ 


ਬਰਨਾਲਾ : ਸ਼ਹੀਦ ਸਿਪਾਹੀ ਅਮਰਦੀਪ ਸਿੰਘ ਸਸਸਸ ਕਰਮਗੜ੍ਹ ਸਕੂਲ ਵਿਚ ਮਾਣਯੋਗ ਡੀ.ਸੀ. ਸਾਹਿਬ ਸ੍ਰੀ ਟੀ. ਬੈਨਿਥ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਕਵਿਤਾ ਉਚਾਰਨ, ਭਾਸ਼ਣ,ਰੋਲ ਪਲੇਅ, ਪੋਸਟਰ ਮੇਕਿੰਗ, ਪੇਂਟਿੰਗ, ਗੀਤ ਗਾਇਨ,ਕਵੀਸ਼ਰੀ ਗਾਇਨ ਅਤੇ ਸੋਹਣੀ ਪੱਗ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ. ਸਿੱ. ) ਸ੍ਰੀ ਸੁਨੀਤਇੰਦਰ ਸਿੰਘ ਗਿੱਲ ਜੀ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਬਰਜਿੰਦਰਪਾਲ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। 

ਇਸ ਮੌਕੇ ਬੱਚਿਆਂ ਨੇ ਕਵਿਤਾ ਉਚਾਰਨ,ਗੀਤ ਗਾਇਨ, ਕਵੀਸ਼ਰੀ ਗਾਇਨ, ਰੋਲ ਪਲੇਅ ਪੇਸ਼ ਕੀਤਾ ਗਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪੁਨੀਤ ਕੌਰ ਨੇ ਪਹਿਲਾ, ਖੁਸ਼ਦੀਪ ਕੌਰ ਦੂਸਰਾ, ਸਿਮਰਨ ਰਾਣੀ ਨੇ ਤੀਸਰਾ ਸਥਾਨ ਹਾਸਲ ਕੀਤਾ। ਪੇਂਟਿੰਗ ਮੁਕਾਬਲੇ ਵਿੱਚ ਜਸ਼ਨਵੀਰ ਕੌਰ ਨੇ ਪਹਿਲਾ, ਲਵਜੋਤ ਸਿੰਘ ਦੂਸਰਾ, ਹੁਸਨਪ੍ਰੀਤ ਕੌਰ ਤੀਸਰਾ ਸਥਾਨ ਹਾਸਲ ਕੀਤਾ।ਸੋਹਣੀ ਪੱਗ ਵਿਚ ਕਰਨਵੀਰ ਸਿੰਘ ਪਹਿਲਾਂ, ਦਮਨਪ੍ਰੀਤ ਸਿੰਘ ਨੇ ਦੂਸਰਾ ਮਨਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਵਿੱਚ ਹਰਸ਼ਪ੍ਰੀਤ ਕੌਰ ਨੇ ਪਹਿਲਾ, ਅੰਸ਼ਪ੍ਰੀਤ ਨੇ ਦੂਸਰਾ ਅਤੇ ਨਰਗਿਸ ਨੇ ਤੀਸਰਾ ਸਥਾਨ ਹਾਸਲ ਕੀਤਾ।ਰੋਲ ਪਲੇਅ ਵਿੱਚ ਅਰਸ਼ਦੀਪ ਕੌਰ, ਕੁਲਦੀਪ ਕੌਰ, ਕਿਰਨਦੀਪ ਕੌਰ, ਜਸਪ੍ਰੀਤ ਕੌਰ, ਅਮਨਪ੍ਰੀਤ ਕੌਰ, ਨਵਜੋਤ ਕੌਰ, ਅਰਸ਼ਦੀਪ ਕੌਰ ਨੇ ਇਨਾਮ ਹਾਸਲ ਕੀਤਾ। ਕਵੀਸ਼ਰੀ ਵਿਚ ਸਹਿਜਪ੍ਰੀਤ ਕੌਰ, ਲਵਦੀਪ ਕੌਰ, ਸਿਮਰਨਜੀਤ ਕੌਰ ਨੇ ਇਨਾਮ ਹਾਸਲ ਕੀਤਾ।,ਸਾਰੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਪੁਸਤਕਾਂ ਭੇਟ ਕੀਤੀਆਂ ਗਈਆਂ।ਇਸ ਮੌਕੇ ਪੁਸਤਕ "ਨਵੀਆਂ ਕਲਮਾਂ ਨਵੀਂ ਉਡਾਣ" ਬਾਲ ਕਾਵਿ ਸੰਗ੍ਰਹਿ ਦੇ ਬਾਲ ਸ਼ਾਇਰਾਂ ਅਤੇ ਇਸ ਪ੍ਰੋਜੈਕਟ ਦੇ ਇੰਚਾਰਜ ਅੰਜਨਾ ਮੈਨਨ ਨੂੰ ਵੀ ਸਨਮਾਨਿਤ ਕੀਤਾ ਗਿਆ।

ਮਾਣਯੋਗ ਡੀ ਈ ਓ ਸ੍ਰੀ ਸੁਨੀਤਇੰਦਰ ਸਿੰਘ ਗਿੱਲ ਜੀ ਨੇ ਸਿੱਖ ਧਰਮ ਦੇ ਕਰਮ ਕਰੋ,ਵੰਡ ਛਕੋ ਦੇ ਸਿਧਾਂਤ ਰਾਹੀਂ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਸਾਰੇ ਗੁਰੂ ਸਾਹਿਬਾਨ ਜੀ ਦੇ ਜੀਵਨ ਨਾਲ ਸੰਬੰਧਿਤ ਸੰਖੇਪ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਸਿਖਿਆ ਦਿੱਤੀ। ਸ੍ਰੀ ਬਰਜਿੰਦਰਪਾਲ ਸਿੰਘ ਜੀ ਨੇ ਬੱਚਿਆਂ ਨੂੰ ਚੰਗੀਆਂ ਆਦਤਾਂ ਅਤੇ ਗੁਰੂ ਸਹਿਬਾਨ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ।

ਸਕੂਲ ਇੰਚਾਰਜ ਸ੍ਰੀ ਮਨਦੀਪ ਸਿੰਘ ਜੀ ਅਤੇ ਸਮੂਹ ਸਟਾਫ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਦੇ ਵਾਈਸ ਚੇਅਰਮੈਨ ਸ ਗੁਰਤੇਜ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੱਚਿਆਂ ਦੇ ਮੁਕਾਬਲਿਆਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕ ਸਹਿਬਾਨ ਅੰਜਨਾ ਮੈਨਨ, ਹਰਮਨਦੀਪ ਕੌਰ, ਲੈਕ.ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਲਾਇ., ਪੂਜਾ ਗਰੋਵਰ ਅਤੇ ਸ੍ਰੀ ਗੁਰਮੀਤ ਸਿੰਘ ਜੀ ਦੀ ਡੀ ਈ ਓ ਸਾਹਿਬ ਨੇ ਪ੍ਰਸ਼ੰਸਾ ਕੀਤੀ।

Post a Comment

Previous Post Next Post