ਸ਼੍ਰੀ ਮੁਕਤਸਰ ਸਾਹਿਬ, 27 ਮਾਰਚ : ਪਿਛਲੇ ਦਿਨੀ ਐਸ.ਐਚ.ਓ. ਜੰਡਿਆਲਾ ਗੁਰੂ ਵੱਲੋਂ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਗੈਰ ਮਨੁੱਖੀ ਢੰਗ ਨਾਲ ਗ੍ਰਿਫਤਾਰ ਕਰਕੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ ਕਾਰਨ ਐਸ.ਐਚ.ਓ. ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸੂਬੇ ਭਰ ਵਿੱਚ ਪੰਜਾਬ ਸਰਕਾਰ ਅਤੇ ਐਸ.ਐਚ.ਓ. ਜੰਡਿਆਲਾ ਗੁਰੂ ਦੇ ਪੁਤਲੇ ਫੂਕੇ ਗਏ। ਇਸ ਸਬੰਧੀ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਦੇ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਐਸ.ਐਚ.ਓ. ਜੰਡਿਆਲਾ ਗੁਰੂ ਦਾ ਪੁਤਲਾ ਫੂਕਦੇ ਹੋਏ ਜਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮਿਤੀ 10-03-2026 ਦੇ ਕਰੀਬ 12:00 ਵਜੇ ਤੋਂ 12:30 ਵਜੇ ਪ੍ਰਧਾਨ ਦੇ ਘਰ ਪਿੰਡ ਨੰਗਲ ਦਿਆਲ ਸਿੰਘ ਵਿਖੇ ਆਪਣੀ ਅਗਵਾਈ ਵਿੱਚ ਹੋਰ ਪੁਲਿਸ ਪਾਰਟੀ ਨਾਲ ਪਹੁੰਚ ਕੇ ਧੱਕੇਸ਼ਾਹੀ ਕੀਤੀ, ਉਸ ਵੇਲੇ SHO ਨਰੇਸ਼ ਕੁਮਾਰ ਨਾਲ ਸਿਪਾਹੀ ਮਲੂਕ ਸਿੰਘ, ਉਸ ਰਾਤ ਪੁਲਿਸ ਦੀ ਗੱਡੀ ਚਲਾਉਣ ਵਾਲਾ ਪੁਲਿਸ ਮੁਲਾਜ਼ਮ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਪ੍ਰਧਾਨ ਤਜਿੰਦਰ ਨੰਗਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਬਹੁਤ ਧੱਕਾ ਕੀਤਾ, ਪ੍ਰਧਾਨ ਜੀ ਦੀ ਮਾਂ ਅਤੇ ਘਰ ਦੀਆਂ ਹੋਰ ਮਹਿਲਾਵਾਂ ਸਾਹਮਣੇ ਬਹੁਤ ਹੀ ਗੰਦੀਆਂ ਗਾਲਾਂ ਕੱਢੀਆਂ, ਜਾਤੀ ਸੂਚਕ ਸ਼ਬਦ ਬੋਲੇ, ਪ੍ਰਧਾਨ ਜੀ ਦੇ ਅੰਮ੍ਰਿਤਧਾਰੀ ਸਿੰਘ ਹੋਣ ਕਰਕੇ ਉਨ੍ਹਾਂ ਦੇ ਧਾਰਮਿਕ ਕੱਕਾਰਾਂ ਦੀ ਬੇਅਦਬੀ ਕੀਤੀ ਅਤੇ ਬਿਨ੍ਹਾਂ ਕਿਸੇ ਜੁਰਮ ਦੇ ਅੱਧੀ ਰਾਤ ਥਾਣੇ ਵਿੱਚ ਲਿਆ ਹਵਾਲਾਤ ਵਿੱਚ ਪਹਿਲਾਂ ਤੋਂ ਮੌਜੂਦ 2-3 ਹਵਾਲਾਤੀਆਂ ਨਾਲ ਬੰਦ ਕਰ ਦਿੱਤਾ, ਸਾਰੀ ਰਾਤ ਹਵਾਲਾਤ ਵਿੱਚ ਪੀਣ ਲਈ ਪਾਣੀ ਵੀ ਨਹੀਂ ਦਿੱਤਾ। ਇਸ ਬਹੁਤ ਹੀ ਗਲਤ ਵਰਤਾਰੇ ਦਾ ਜੱਥੇਬੰਦੀ ਨੂੰ ਪਤਾ ਲੱਗਣ ਤੇ ਥਾਣੇ ਦੇ ਬਾਹਰ ਧਰਨਾ ਲਾ ਕੇ ਪ੍ਰਧਾਨ ਜੀ ਨੂੰ ਰਿਹਾਅ ਕਰਵਾਇਆ ਗਿਆ ਅਤੇ SHO ਦੀ ਗੁੰਡਾਗਰਦੀ ਦੇ ਵਿਰੋਧ ਵਿੱਚ ਸੰਬੰਧਿਤ ਪੁਲਿਸ ਦੇ ਕਰਮਚਾਰੀਆਂ ਤੇ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਾਉਣ ਅਤੇ ਸੰਬੰਧਿਤ ਪੁਲਿਸ ਕਰਮੀਆਂ ਨੂੰ ਡਿਸਮਿਸ ਕਰਾਉਣ ਦੀ ਮੰਗ ਰੱਖੀ ਗਈ, ਪਰ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਮਿਤੀ 17-03-2026 ਨੂੰ ਦਫ਼ਤਰ SSP (ਦਿਹਾਤੀ) ਅੰਮ੍ਰਿਤਸਰ ਦਾ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਡੀ.ਸੀ. ਦਫ਼ਤਰਾਂ ਦੇ ਕਰਮਚਾਰੀਆਂ ਦੇ ਇਸ ਰੋਹ ਨੂੰ ਭਾਂਪਦਿਆਂ ਹੋਇਆ ਮਿਤੀ ਸੀਨੀਅਰ ਕਪਤਾਨ ਪੁਲਿਸ (ਦਿਹਾਤੀ) ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜੱਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਕਰਕੇ ਸੰਬੰਧਿਤਾਂ ਤੇ ਪਰਚਾ ਦਰਜ ਕਰਨ ਲਈ ਇੱਕ SIT ਬਿਠਾ ਕੇ ਉਸ ਨੂੰ 5 (ਪੰਜ) ਦਿਨਾਂ ਸੋਮਵਾਰ ਮਿਤੀ 23-03-2026 ਤੱਕ ਰਿਪੋਰਟ ਭੇਜਣ ਲਈ ਪਾਬੰਦ ਕਰਦੇ ਹੋਏ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕੇ SIT ਦੀ ਰਿਪੋਰਟ ਮਿਲਣ ਉਪਰੰਤ ਪਰਚਾ ਦਰਜ ਕੀਤਾ ਜਾਵੇਗਾ। ਪ੍ਰੰਤੂ ਐਸ.ਐਸ.ਪੀ. ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਅਜੇ ਤੱਕ ਐਸ.ਐਚ.ਓ. ਦੇ ਖਿਲਾਫ਼ ਪਰਚਾ ਦਰਜ ਨਹੀਂ ਕੀਤਾ ਗਿਆ, ਜਿਸ ਕਾਰਨ ਡੀ.ਸੀ. ਦਫ਼ਤਰ ਕਰਮਚਾਰੀਆਂ ਨੇ ਸੂਬਾ ਬਾਡੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅਰਥੀ ਫੂਕ ਮੁਜਾਹਰਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਮਿੱਥੇ ਗਏ ਪ੍ਰੋਗਰਾਮ ਤਹਿਤ 30 ਮਾਰਚ (ਸੋਮਵਾਰ) ਨੂੰ ਸੂਬੇ ਦੇ ਸ਼ਹਿਰਾਂ ਵਿੱਚ ਨਰੇਸ਼ ਕੁਮਾਰ, ਮਲੂਕ ਸਿੰਘ ਦਾ ਪਿੱਟ ਸਿਆਪਾ ਕਰਦੇ ਹੋਏ ਰੋਸ ਬਾਈਕ ਰੈਲੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 02 ਅਪ੍ਰੈਲ (ਵੀਰਵਾਰ) ਨੂੰ ਨਰੇਸ਼ ਕੁਮਾਰ, ਮਲੂਕ ਸਿੰਘ ਦੀ ਗੁੰਡਾਗਰਦੀ ਵਿਰੁੱਧ ਦਫ਼ਤਰ SSP ਦਿਹਾਤੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਮੁੜ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 7 ਅਪ੍ਰੈਲ (ਮੰਗਲਵਾਰ) ਨੂੰ ਵਿਧਾਨ ਸਭਾ ਹਲਕਾ, ਜੰਡਿਆਲਾ ਗੁਰੂ ਦੇ ਹਲਕਾ ਵਿਧਾਇਕ ਦੇ ਘਰ/ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਕਿਉਂਕਿ ਥਾਣਾ ਜੰਡਿਆਲਾ ਗੁਰੂ, ਇਸੇ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ ਅਤੇ ਹਲਕਾ ਵਿਧਾਇਕ ਦਾ ਥਾਣੇ ਦੀ ਪੁਲਿਸ ਤੇ ਕੋਈ ਕੰਟਰੋਲ ਨਹੀਂ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਦੋਸ਼ੀ ਐਸ.ਐਚ.ਓ. ਦੇ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ, ਰੁਪਿੰਦਰ ਸਿੰਘ ਬਾਠ, ਬਲਰਾਜ, ਜਗਪ੍ਰੀਤ ਸਟੈਨੋ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ, ਮੋਹਿਤ, ਚੇਤ ਰਾਮ, ਭੁਪਿੰਦਰ ਸਿੰਘ, ਗੁਰਬਿੰਦਰ ਸਿੰਘ, ਜਸਵੀਰ ਕੌਰ, ਸੁਖਪਾਲ ਕੌਰ, ਕਮਲਦੀਪ ਕੌਰ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਸਨ।ਡੀ.ਸੀ. ਦਫ਼ਤਰ ਕਾਮਿਆਂ ਨੇ ਫੂਕੀ ਮੁੱਖ ਮੰਤਰੀ ਤੇ ਐਸ.ਐਚ.ਓ. ਜੰਡਿਆਲਾ ਗੁਰੂ ਦੀ ਅਰਥੀ ਫੂਕੀ
BTTNEWS
0

Post a Comment