Breaking

ਵਾਰ ਵਾਰ ਮੀਟਿੰਗ ਦੇ ਕੇ ਮੁਕਰਨ ਅਤੇ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕਰਨ ਦੀ ਸੁਰਤ ਵਿਚ ਪਾਵਰਕਾਮ ਠੇਕਾ ਕਾਮਿਆਂ ਨੇ ਵਿੱਤ ਮੰਤਰੀ ਦੇ ਪੁਤਲੇ ਨੂੰ ਲਾਇਆ ਲਾਂਬੂ

ਮੁਕੰਮਲ ਹੜਤਾਲ ਉਤੇ ਜਾਣ ਦਾ ਫ਼ੈਸਲਾ' ਠੇਕਾ ਕਾਮਿਆਂ ਨੂੰ ਪੱਕਾ ਕਰੇ ਸਰਕਾਰ

 30 ਅਪ੍ਰੈਲ (BTTNEWS) : ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਪੰਜਾਬ ਦੇ ਵੱਲੋਂ ਆਊਟ ਸੋਰਸਡ  ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ, ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਲਾਗੂ ਕਰਨ, ਬਿਜਲੀ ਦਾ ਕਰੰਟ ਲੱਗਣ ਕਾਰਨ ਝੁਲਸ ਗਏ ਕਾਮਿਆਂ ਅਤੇ ਮੌਤ ਦੇ ਮੂੰਹ ਪਏ ਕਾਮਿਆਂ ਦੇ ਵਾਰਸਾਂ ਨੂੰ ਪੱਕੀ ਨੌਕਰੀ ਪੱਕੀ ਪੈਨਸ਼ਨ ਦੀ ਗਰੰਟੀ ਕਰਨ ਅਤੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਵਾਉਣ ਦੇ ਲਈ  ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ  ਪ੍ਰਧਾਨ ਸਰਕਲ ਪ੍ਰਧਾਨ ਕੇਸਰ ਸਿੰਘ ਸਰਕਲ ਸਕੱਤਰ ਮਨਜਿੰਦਰ ਸਿੰਘ ਕੈਸੀਅਰ ਸੁਖਰਾਜ ਸਿੰਘ ਡਵੀਜ਼ਨ ਪ੍ਰਧਾਨ ਬਲਰਾਜ ਸਿੰਘ ਕੈਸੀਅਰ ਗੁਰਵਿੰਦਰ ਸਿੰਘ ਜਰਨਲ ਸਕੱਤਰ ਮੇਜਰ ਸਿੰਘ ਨੇ ਦੱਸਿਆ ਪਿਛਲੇ ਦਿਨੇ 16 ਦਿਨ ਲਗਾਤਾਰ ਹੜਤਾਲ ਕਰ ਬਿਜਲੀ ਮੰਤਰੀ ਸਮੇਤ ਅਮਨ ਅਰੋੜਾ ਅਤੇ ਪਾਵਰਕੋਮ ਦੇ ਮੁੱਖ ਦਫਤਰ ਅੱਗੇ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ  ਅਤੇ ਬਿਜਲੀ ਮੰਤਰੀ ਨਾਲ ਬੈਠਕ ਹੋਈ ਜਿਸ ਵਿੱਚ ਮਿਤੀ 30 ਅਪ੍ਰੈਲ 2026 ਨੂੰ ਮੀਟਿੰਗ ਕਰ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ ਸੀ।  ਜਦੋਂ ਕਿ ਆਪਣੇ 16 ਦਿਨ ਦਾ ਧਰਨਾ ਜਥੇਬੰਦੀ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਅੱਜ ਬੀਤੇ ਪੰਜਾਬ ਸਰਕਾਰ ਵੱਲੋਂ 30 ਅਪ੍ਰੈਲ 2026 ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ  ਅਤੇ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ  ਬਿਜਲੀ ਸਪਲਾਈ ਨੂੰ ਬਹਾਲ ਰੱਖਦਿਆਂ ਲਗਾਤਾਰ ਬਿਜਲੀ ਦੀ ਲਪੇਟ ਵਿੱਚ ਆ ਕੇ ਕਾਮਿਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ  ਅਤੇ ਕਈ ਕਾਮੇ ਅਪੰਗ ਹੋ ਰਹੇ ਹਨ  ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਸਮੂਹ ਆਊਟ ਸੋਰਸਡ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕੀਤਾ ਜਾਵੇ, ਘੱਟੋ ਘੱਟ ਗੁਜ਼ਾਰੇ ਜੋਗ ਤਨਖਾਹ ਲਾਗੂ ਕੀਤੀ ਜਾਵੇ ਹਾਦਸਾ ਪੀੜਤ ਪੱਕੀ ਨੌਕਰੀ ਪੱਕੀ ਪੈਨਸ਼ਨ ਦੀ ਗਰੰਟੀ ਕੀਤੀ ਜਾਵੇ  ਠੇਕੇਦਾਰੀ ਸਿਸਟਮ ਦਾ ਦਾਖਲਾ ਬਿਜਲੀ ਖੇਤਰ ਵਿੱਚੋਂ ਬੰਦ ਕੀਤਾ ਜਾਵੇ । ਜਥੇਬੰਦੀ ਵੱਲੋਂ ਅੱਜ ਮੁਕੰਮਲ ਹੜਤਾਲ ਸ਼ੁਰੂ ਕਰ ਪੰਜਾਬ ਭਰ ਦੇ ਵਿੱਤ ਮੰਤਰੀ ਸਮੇਤ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਉਦੋਂ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਜਦੋਂ ਤੱਕ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ। ਮਿਤੀ 1 ਮਈ 2026 ਨੂੰ ਮਈ ਦਿਵਸ ਮੌਕੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ।

2 Comments

  1. ਪੰਜਾਬ ਸਰਕਾਰ ਮੁਰਦਾਬਾਦ

    ReplyDelete
  2. ਪੰਜਾਬ ਸਰਕਾਰ ਮੁਰਾਬਾਦ

    ReplyDelete

Post a Comment

Previous Post Next Post