ਰੋਹਿਤ ਗੋਦਾਰਾ ਗੈਂਗ ਦੇ ਸ਼ੂਟਰ ਤੇ ਹਥਿਆਰ ਸਪਲਾਈ ਕਰਨ ਵਾਲੇ ਪੰਜਾਬ ਦੇ ਦੋ ਮੁਲਜ਼ਮ ਰਾਜਸਥਾਨ 'ਚ ਕਾਬੂ

BTTNEWS
By -
0

 ਸ੍ਰੀ ਮੁਕਤਸਰ ਸਾਹਿਬ, 02 ਜੂਨ : ਥਾਣਾ ਸ੍ਰੀ ਕਰਨਪੁਰ (ਸ੍ਰੀ ਗੰਗਾਨਗਰ) ਵੱਲੋਂ ਫੜੇ ਗਏ ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛਗਿੱਛ ਅਤੇ ਹੋਏ ਖੁਲਾਸੇ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਰੋਹਿਤ ਗੋਦਾਰਾ ਗੈਂਗ ਦੇ ਸ਼ੂਟਰ ਅਤੇ ਮੁੱਖ ਹਥਿਆਰ ਸਪਲਾਈਰ ਪੰਜਾਬ ਦੇ ਰਹਿਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਜਾਣਕਾਰੀ ਦਿੰਦਿਆਂ ਦੀਪਕ ਕੁਮਾਰ ਸ਼ਰਮਾ, ਵਧੀਕ ਪੁਲਿਸ ਕਪਤਾਨ (ਐਡੀਸ਼ਨਲ ਐਸ.ਪੀ.) ਸ੍ਰੀ ਗੰਗਾਨਗਰ ਨੇ ਦੱਸਿਆ ਕਿ 18 ਮਾਰਚ 2026 ਨੂੰ ਥਾਣਾ ਸ੍ਰੀ ਕਰਨਪੁਰ ਸ੍ਰੀ ਗੰਗਾਨਗਰ ਪੁਲਿਸ ਨੇ ਗਸ਼ਤ ਦੌਰਾਨ ਗੁਰਜੀਤ ਸਿੰਘ ਗਿੱਲ ਪੁੱਤਰ ਜਗਸੀਰ ਸਿੰਘ ਵਾਸੀ ਗੁਰੂਸਰ ਥਾਣਾ ਸ੍ਰੀ ਕਰਨਪੁਰ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਪਿਸਤੌਲ ਸਮੇਤ ਮੈਗਜ਼ੀਨ ਅਤੇ 4 ਵਾਧੂ ਮੈਗਜ਼ੀਨ ਬਰਾਮਦ ਕੀਤੇ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਨਰੇਸ਼ ਕੁਮਾਰ ਥਾਣਾ ਜਵਾਹਰਨਗਰ ਨੂੰ ਜਾਂਚ ਸੌਂਪਣ 'ਤੇ, ਤਫਤੀਸ਼ ਦੌਰਾਨ ਰਾਹੁਲ ਨਾਗਪਾਲ ਉਰਫ਼ ਰੋਮੀ ਵਾਸੀ ਕੇਸਰੀਸਿੰਘਪੁਰ ਅਤੇ ਲਵਜੋਤ ਸਿੰਘ ਉਰਫ਼ ਜੋਤ ਬਰਾੜ ਵਾਸੀ 50 ਐੱਫ ਰੂਪਨਗਰ ਪੁਲਿਸ ਥਾਣਾ ਕਰਨਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

​ਮੁਲਜ਼ਮ ਰਾਹੁਲ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਰੋਹਿਤ ਗੋਦਾਰਾ ਗੈਂਗ ਨਾਲ ਜੁੜਿਆ ਹੋਇਆ ਹੈ, ਜਿਸ ਵੱਲੋਂ ਉਕਤ ਹਥਿਆਰ ਰੋਹਿਤ ਗੋਦਾਰਾ ਗੈਂਗ ਨੂੰ ਸਪਲਾਈ ਕੀਤੇ ਗਏ ਸਨ। ਮੁਲਜ਼ਮ ਰਾਹੁਲ ਨਾਗਪਾਲ ਨੂੰ ਇੱਕ ਪਿਸਤੌਲ ਅਤੇ 1 ਲੱਖ ਰੁਪਏ ਨਕਦ ਗੈਂਗਸਟਰ ਰੋਹਿਤ ਗੋਦਾਰਾ ਦੇ ਭਰਾ ਹਨੂਮਾਨ ਸੁਆਮੀ ਵੱਲੋਂ ਰੋਹਿਤ ਗੋਦਾਰਾ ਦੇ ਕਹਿਣ 'ਤੇ ਮੁਹੱਈਆ ਕਰਵਾਏ ਗਏ ਸਨ। ਇਸ ਦੇ ਚਲਦਿਆਂ 29 ਮਈ 2026 ਨੂੰ ਮੁਲਜ਼ਮ ਹਨੂਮਾਨ ਸੁਆਮੀ ਵਾਸੀ ਕਪੂਰੀਸਰ ਥਾਣਾ ਲੂਣਕਰਨਸਰ ਜ਼ਿਲ੍ਹਾ ਬੀਕਾਨੇਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

​ਇਸੇ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰਦਿਆਂ ਹਥਿਆਰਾਂ ਦੀ ਸਪਲਾਈ ਚੇਨ ਦੀ ਕੜੀ ਵਿੱਚ ਰੋਹਿਤ ਗੋਦਾਰਾ ਗੈਂਗ ਦੇ ਸ਼ੂਟਰ ਅਤੇ ਮੁੱਖ ਹਥਿਆਰ ਸਪਲਾਈਰ ਹਰਮਨਪ੍ਰੀਤ ਪੁੱਤਰ ਕੁਲਵਿੰਦਰ ਕੁਮਾਰ ਵਾਸੀ ਪਿੰਡ ਘੋੜੇਵਾਹਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਰੋਹਿਤ ਸਹੋਤਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਵੇਰਕਾ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਹੋਈ ਗੋਲੀਬਾਰੀ (ਫਾਇਰਿੰਗ) ਦੇ ਮਾਮਲਿਆਂ ਵਿੱਚ ਲੋੜੀਂਦੇ (ਵਾਂਟੇਡ) ਸਨ। ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਜਾਰੀ ਹੈ।


Post a Comment

0 Comments

Post a Comment (0)
3/related/default