ਵੈਕਸੀਨ ਦੀਆਂ ਦੋਨੋਂ ਡੋਜਾਂ ਨਾ ਲੁਆਉਣ ਵਾਲੇ ਸਟਾਫ ਨੂੰ ਸਕੂਲ ਵਿੱਚ ਨਾ ਆਉਣ ਦੇ ਹੁਕਮਾਂ ਖਿਲਾਫ ਰੋਸ

bttnews
0

- ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਅੱਜ

ਵੈਕਸੀਨ ਦੀਆਂ ਦੋਨੋਂ ਡੋਜਾਂ ਨਾ ਲੁਆਉਣ ਵਾਲੇ ਸਟਾਫ ਨੂੰ ਸਕੂਲ ਵਿੱਚ ਨਾ ਆਉਣ ਦੇ ਹੁਕਮਾਂ ਖਿਲਾਫ ਰੋਸ
ਸ੍ਰੀ ਮੁਕਤਸਰ ਸਾਹਿਬ- ਡਿਪਟੀ ਕਮਿਸ਼ਨਰ ਦੁਆਰਾ ਜਾਰੀ ਹੁਕਮਾਂ ਅਨੁਸਾਰ ਵੈਕਸੀਨ ਦੀਆਂ ਦੋਨੋਂ ਡੋਜਾਂ ਨਾ ਲੁਆਉਣ ਵਾਲੇ ਸਟਾਫ ਨੂੰ ਸਕੂਲ ਵਿੱਚ ਨਾ ਆਉਣ  ਦਿੱਤੇ ਜਾਣ ਅਤੇ ਉਨ੍ਹਾਂ ਦੀ ਜ਼ਬਰੀ ਛੁੱਟੀ ਭਰਨ ਖਿਲਾਫ ਸਕੂਲਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵਿੱਚ ਰੋਸ ਫੈਲ ਗਿਆ ਹੈ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪਵਨ ਕੁਮਾਰ, ਜਨਰਲ ਸਕੱਤਰ ਕੁਲਵਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਪ੍ਰਮਾਤਮਾ ਸਿੰਘ, ਰਵਿੰਦਰ ਸਿੰਘ, ਪਵਨ ਚੌਧਰੀ, ਰਾਜਵਿੰਦਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਇਸ ਫੈਸਲੇ ਨਾਲ ਮੁਖੀਆਂ ਨੂੰ ਸਕੂਲਾਂ ਨੂੰ ਚਲਾਉਣ ਵਿੱਚ ਭਾਰੀ ਸਮੱਸਿਆ ਖੜ੍ਹੀ ਹੋ ਗਈ ਹੈ। ਦਫ਼ਤਰ ਜ਼ਿਲ੍ਹਾ ਸਿੱਖਿਆ ਦੀ ਦੁਆਰਾ 30 ਅਗਸਤ ਨੂੰ ਜਾਰੀ ਕੀਤੀ ਰਿਪੋਰਟ ਅਨੁਸਾਰ ਜਿੱਥੇ ਜ਼ਿਲ੍ਹੇ ਭਰ ਇਕੱਲੇ ਸੈਕੰਡਰੀ ਵਿਭਾਗ  ਵਿੱਚ 3421 ਵਿੱਚੋਂ 2285 ਦੇ ਦੋਨੋਂ ਡੋਜਾਂ ਲੱਗ ਚੁੱਕੀਆਂ ਹਨ ਜਦਕਿ 1020 ਮੁਲਾਜ਼ਮ ਅਜਿਹੇ ਹਨ ਜਿਨ੍ਹਾਂ ਦੇ ਸਿਰਫ ਇੱਕ ਡੋਜ ਹੀ ਲੱਗੀ ਹੈ, 19 ਅਗਸਤ ਨੂੰ ਜਾਰੀ ਰਿਪੋਰਟ ਅਨੁਸਾਰ ਉੱਥੇ ਹੀ ਸਕੂਲਾਂ ਵਿੱਚ ਕੰਮ ਕਰਦੇ 1429 ਕੁੱਕ ਵਰਕਰਾਂ ਵਿੱਚੋਂ 1024 ਨੇ ਸਿਰਫ ਇੱਕ ਡੋਜ ਹੀ ਲਗਵਾਈ ਹੈ। 283 ਕੁੱਕ ਵਰਕਰਾਂ ਨੇ ਹਾਲੇ ਤੱਕ ਕੋਈ ਡੋਜ ਨਹੀਂ ਲਗਵਾਈ। ਦਫ਼ਤਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਤਿੰਨ ਹਜ਼ਾਰ ਤੋਂ ਵੀ ਵੱਧ ਮੁਲਾਜ਼ਮਾਂ ਨੂੰ ਸਕੂਲ ਵਿੱਚ ਆਉਣ ਦੀ ਤੋਂ ਰੋਕ ਦਿੱਤਾ ਗਿਆ ਹੈ। ਇੰਨ੍ਹਾਂ ਮੁਲਾਜ਼ਮਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਪਿਛਲੇ ਸਮੇਂ ਵਿੱਚ ਲੲੀ ਹੈ ਅਤੇ ਹਾਲੇ ਦੂਜੀ ਡੋਜ ਲੈਣ ਵਿੱਚ ਸਮਾਂ ਰਹਿੰਦਾ ਹੈ, ਉਹ ਡੋਜ ਲੁਆਉਣ ਲੲੀ ਤਿਆਰ ਹਨ ਪਰ ਉਨ੍ਹਾਂ ਦੇ ਦੂਜੀ ਡੋਜ ਲੱਗਣੀ ਸੰਭਵ ਨਹੀਂ। ਜਿਹੜੇ ਮੁਲਾਜ਼ਮਾਂ ਨੇ ਅਗਸਤ ਮਹੀਨੇ ਵਿੱਚ ਕੋਵੀਸ਼ੀਲਡ ਲੁਆਈ ਹੈ ਉਨ੍ਹਾਂ ਦੇ ਅਗਲੀ ਡੋਜ 84 ਦਿਨ ਬਾਅਦ ਹੀ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਸਕੂਲ ਵਿੱਚ ਹਾਜ਼ਰੀ ਦੇਣ ਲਈ ਤਿਆਰ ਹਨ ਜੇਕਰ ਉਨ੍ਹਾਂ ਨੂੰ ਸਕੂਲ ਜਾਣ ਤੋਂ ਰੋਕਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਵਰਕ ਫਰੌਮ ਹੋਮ ਦੀ ਆਗਿਆ ਦਿੱਤੀ ਜਾਵੇ ਨਹੀਂ ਤਾਂ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਆਪਣੀ ਹਾਜ਼ਰੀ ਦੇਣਗੇ। ਜੇਕਰ ਉਨ੍ਹਾਂ ਦੀ ਜ਼ਬਰੀ ਛੁੱਟੀ ਭਰੀ ਗਈ ਤਾਂ ਸਾਰੇ ਮੁਲਾਜ਼ਮ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨਗੇ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਇਸ ਆਪ ਹੁਦਰੇ ਫੈਸਲੇ ਖਿਲਾਫ ਕੱਲ੍ਹ ਮਿਤੀ 31 ਅਗਸਤ ਨੂੰ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜੇਕਰ ਲੋੜ ਪਈ ਤਾਂ ਮੁਲਾਜ਼ਮ ਦਫ਼ਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨ ਤੋਂ ਪਿੱਛੇ ਨਹੀਂ ਹਟਣਗੇ।

Post a Comment

0Comments

Post a Comment (0)