ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜ਼ਿਲਾ ਫਰੀਦਕੋਟ ਦੀ ਕਰਵਾਈ ਗਈ ਚੋਣ

bttnews
0

 - ਗੁਰਮੀਤ ਕੌਰ ਦਬੜੀਖਾਨਾ ਨੂੰ ਬਣਾਇਆ ਗਿਆ ਜ਼ਿਲਾ ਪ੍ਰਧਾਨ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜ਼ਿਲਾ ਫਰੀਦਕੋਟ ਦੀ ਕਰਵਾਈ ਗਈ ਚੋਣ
 ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਰੀਦਕੋਟ ਦੀ ਨਵੀਂ ਚੁਣੀ ਗਈ ਜ਼ਿਲਾ ਪ੍ਰਧਾਨ ਗੁਰਮੀਤ ਕੌਰ ਜੈਤੋ ਅਤੇ ਹੋਰ ਅਹੁਦੇਦਾਰ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਹੋਰ ਆਗੂ ।

ਕੋਟਕਪੂਰਾ , 4 ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਰੀਦਕੋਟ ਦੇ ਆਗੂਆਂ ਦੀ ਮੀਟਿੰਗ ਕੋਟਕਪੂਰਾ ਵਿਖੇ ਪਾਰਕ ਵਿੱਚ ਹੋਈ । ਜਿਸ ਦੌਰਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਸਮੇਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਬਾਰੇ ਅਤੇ ਯੂਨੀਅਨ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੇਰ ਯੂਨੀਅਨ ਦੀ ਜ਼ਿਲਾ ਪੱਧਰੀ ਚੋਣ  ਸਰਬਸੰਮਤੀ ਨਾਲ ਕਰਵਾਈ ਗਈ । ਜਿਸ ਦੌਰਾਨ ਗੁਰਮੀਤ ਕੌਰ ਦਬੜੀਖਾਨਾ ਨੂੰ ਜਿਲਾ ਫਰੀਦਕੋਟ ਦਾ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਸਰਬਜੀਤ ਕੌਰ ਫਰੀਦਕੋਟ , ਸੰਤੋਸ਼ ਰਾਣੀ ਕੋਟਕਪੂਰਾ ਅਤੇ ਰਾਜਵੀਰ ਕੌਰ ਨੰਗਲ ਨੂੰ ਸੀਨੀਅਰ ਮੀਤ ਪ੍ਰਧਾਨ , ਜਸਵਿੰਦਰ ਕੌਰ ਹਰੀ ਨੌ ਨੂੰ ਜਨਰਲ ਸਕੱਤਰ , ਕਰਮਜੀਤ ਕੌਰ ਢਾਬ ਗੁਰੂ ਕੀ ਅਤੇ ਖੁਸ਼ਪਾਲ ਕੌਰ ਭਾਗਥਲਾ ਨੂੰ ਸਹਾਇਕ ਸਕੱਤਰ , ਰਵਿੰਦਰ ਕੌਰ ਕੋਟਕਪੂਰਾ ਨੂੰ ਵਿੱਤ ਸਕੱਤਰ , ਰਾਜਵਿੰਦਰ ਕੌਰ ਫਰੀਦਕੋਟ ਨੂੰ ਪ੍ਰਚਾਰ ਸਕੱਤਰ , ਅੰਮ੍ਰਿਤਪਾਲ ਕੌਰ ਹਰੀ ਨੌ ਨੂੰ ਪ੍ਰੈਸ ਸਕੱਤਰ , ਬਲਜਿੰਦਰ ਕੌਰ ਬਰਗਾੜੀ ਨੂੰ ਐਡੀਟਰ ਅਤੇ ਹਰਬੰਸ ਕੌਰ ਢਾਬ ਗੁਰੂ ਕੀ ਜਥੇਬੰਧਕ ਸਕੱਤਰ ਬਣਾਇਆ ਗਿਆ । ਇਸ ਤੋਂ ਇਲਾਵਾ 11 ਮੈਂਬਰੀ ਕਾਰਜਕਾਰਨੀ ਬਣਾਈ ਗਈ । ਜਿਸ ਵਿੱਚ ਬਲਜੀਤ ਕੌਰ ਸਰਾਵਾਂ , ਅਮਰਜੀਤ ਕੌਰ ਬਰਗਾੜੀ , ਸਰਬਜੀਤ ਕੌਰ ਬਹਿਬਲ , ਰੁਪਿੰਦਰ ਕੌਰ ਕੁਹਾਰਵਾਲਾ , ਛਿੰਦਰਪਾਲ ਕੌਰ ਫਰੀਦਕੋਟ , ਬਲਦੇਵ ਕੌਰ ਫਰੀਦਕੋਟ , ਹਰਵਿੰਦਰ ਕੌਰ ਸੇਢਾ ਸਿੰਘ ਵਾਲਾ , ਸ਼ਰਨਜੀਤ ਕੌਰ ਅਰਾਈਆਂਵਾਲਾ , ਮਨਦੀਪ ਕੌਰ ਡੋਡ , ਭਵਨਜੀਤ ਕੌਰ ਬਿਸ਼ਨੰਦੀ ਅਤੇ ਪਰਮਜੀਤ ਕੌਰ ਦਬੜੀਖਾਨਾ  ਆਦਿ ਸ਼ਾਮਲ ਹਨ ।  ਨਵੀਂ ਬਣਾਈ ਗਈ ਪ੍ਰਧਾਨ ਗੁਰਮੀਤ ਕੌਰ ਦਾ ਯੂਨੀਅਨ ਦੀਆਂ ਆਗੂਆਂ ਨੇ ਹਾਰ ਪਾ ਕੇ ਸਵਾਗਤ ਕੀਤਾ । ਨਵੀਂ ਪ੍ਰਧਾਨ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਮਾਨਦਾਰੀ ਨਾਲ ਯੂਨੀਅਨ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਪੂਰਾ ਯਤਨ ਕਰੇਗੀ ।

Post a Comment

0Comments

Post a Comment (0)