ਮਨੂੰ ਨਾਮ ਦੀ ਮਿਲੀ ਲਵਾਰਿਸ ਬੱਚੀ

bttnews
By -
0

 

ਮਨੂੰ ਨਾਮ ਦੀ  ਮਿਲੀ ਲਵਾਰਿਸ ਬੱਚੀ

ਸ੍ਰੀ ਮੁਕਤਸਰ ਸਾਹਿਬ 30 ਨਵੰਬਰ   

                           ਸਿ਼ਵਾਨੀ ਨਾਗਪਾਲ ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇੱਕ ਬੱਚੀ ਉਮਰ ਤਕਰੀਬਨ 14 ਸਾਲ ਜੋ ਕਿ ਲਵਾਰਿਸ ਹਾਲਾਤ ਵਿੱਚ ਮਲੋਟ ਵਿਖੇ ਮਿਲੀ ਹੈ ਜੋ ਕਿ ਆਪਣਾ ਨਾਮ ਮਨੂੰ ਦੱਸਦੀ ਹੈ।

                              ਉਹਨਾ ਦੱਸਿਆ ਕਿ ਜੇਕਰ ਇਸ ਬੱਚੀ ਸਬੰਧੀ ਕਿਸੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਜਿਲ੍ਹਾ ਬਾਲ ਸੁਰੱਖਿਆ ਦਫਤਰ, ਮਿੰਨੀ ਸਕੱਤਰ, ਕਮਰਾ ਨੰ. 22, ਗਰਾਊਂਡ ਫਲੋਰ, ਸ੍ਰੀ ਮੁਕਤਸਰ ਸਾਹਿਬ  ਅਤੇ ਮੋਬਾਇਲ ਨੰਬਰ  9876300014, 9291610001 ਤੇ ਸੰਪਰਕ ਕਰ ਸਕਦਾ ਹੈ।

Post a Comment

0 Comments

Post a Comment (0)
3/related/default