ਗਿੱਦੜਬਾਹਾ 'ਚ ਟ੍ਰਾੰਸਪੋਰਟ ਮੰਤਰੀ ਰਾਜਾ ਵੜਿੰਗ ਨੇ ਕੀਤਾ ਮੁੱਖ ਚੋਣ ਦਫਤਰ ਦਾ ਉਦਘਾਟਨ

bttnews
0

ਗਿੱਦੜਬਾਹਾ   :   2022 ਦੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ
ਟ੍ਰਾੰਸਪੋਰਟ ਮੰਤਰੀ ਨੂੰ ਹਲਕਾ ਗਿੱਦੜਬਾਹਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਜਿਸਦੇ ਚਲਦਿਆਂ ਅੱਜ
ਰਾਜਾ ਵੜਿੰਗ ਵੱਲੋ ਸ਼੍ਰੀ ਮੁਕਤਸਰ ਜਿਲੇ ਦੇ ਹਲਕਾ ਗਿੱਦੜਬਾਹਾ
'ਚ ਸਰਕੁਲਰ ਰੋਡ, ਤਿਲਕ ਨਗਰ ਗੇਟ ਦੇ ਸਾਹਮਣੇ ਨੇੜੇ ਡਾ. ਜੈਨ ਹਸਪਤਾਲ ਦੇ
ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। 
ਉਦਘਾਟਨ ਦੇ ਦੌਰਾਨ
ਚੋਣ ਕਮਿਸ਼ਨ ਦੀ ਜੋ ਵੀ ਸਾਰੀ ਹਦਾਇਤਾਂ ਹਨ ਉਹਨਾਂ ਦਾ ਪਾਲਣ ਕੀਤੀ ਤੇ ਕੋਵੀਡ ਸਬੰਧੀ ਨਿਰਦੇਸ਼ਾਂ
ਤਹਿਤ ਮਾਸਕ ਵੀ ਵੰਡੇ। ਇਸ ਮੌਕੇ ਤੇ ਹਲਕਾ ਗਿੱਦੜਬਾਹਾ ਦੇ ਸਾਰੇ ਸੀਨੀਅਰ ਕਾਂਗਰਸੀ ਆਗੂ ਅਤੇ
ਵਰਕਰ ਵੀ ਮੌਜੂਦ ਰਹੇ। ਮੁੱਖ ਚੋਣ ਦਫਤਰ ਉਦਘਾਟਨ ਦੇ ਇਸ ਪ੍ਰੋਗਰਾਮ
'ਚ ਹਲਕਾ ਵਾਸੀਆਂ ਨੇ ਵੀ ਭਾਰੀ ਗਿਣਤੀ ਚ ਸ਼ਿਰਕਤ ਕੀਤੀ।
ਮੌਕੇ ਤੇ ਪਹੁੰਚੇ ਲੋਕਾਂ ਨੇ ਹਲਕੇ ਵਿੱਚ ਮੌਜੂਦਾ ਵਿਧਾਇਕ ਰਾਜਾ ਵੜਿੰਗ ਦੇ ਕਾਰਜਕਾਲ
'ਚ ਹੋਏ ਵਿਕਾਸ
ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਪੀ.ਆਰ.ਟੀ.ਸੀ ਅਤੇ 
ਪੰਜਾਬ ਰੋਡਵੇਜ਼ ਅੱਜ ਰਾਜਾ ਵੜਿੰਗ ਕਰਕੇ ਹੀ ਉੱਭਰ ਪਾਈ ਹੈ ਅਤੇ ਸੂਬੇ ਦਾ ਟ੍ਰਾੰਸਪੋਰਟ
ਸਿਸਟਮ ਹੁਣ ਦਰੁਸਤ ਹੋ ਕੇ  ਅੱਗੇ ਵੱਧ ਰਿਹਾ
ਹੈ।

ਟ੍ਰਾੰਸਪੋਰਟ ਮੰਤਰੀ
ਰਾਜਾ ਵੜਿੰਗ ਨੇ ਮੌਕੇ
'ਤੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਸਭ ਹਲਕਾ
ਵਾਸੀਆਂ ਦਾ ਇਸ ਮੌਕੇ ਤੇ ਪਹੁੰਚਣ ਲਈ ਦਿੱਲੋ ਧੰਨਵਾਦ ਕੀਤਾ ਅਤੇ ਕਿਹਾ  ਉਹਨਾਂ ਨੇ ਪਿਛਲੇ ਪੰਜ ਸਾਲਾਂ
'ਚ ਹਲਕੇ 'ਚ ਉਹ ਵਿਕਾਸ ਕੀਤਾ
ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਨਹੀਂ ਹੋਇਆ। ਉਹਨਾਂ ਨੇ ਅੱਗੇ ਕਿਹਾ ਕਿ ਵਿਕਾਸ ਦੀ ਲੜੀ ਨੂੰ
ਇਸੇ ਤਰ੍ਹਾਂ ਕਾਇਮ ਰੱਖਿਆ ਜਾਵੇਗਾ ਅਤੇ ਗਿੱਦੜਬਾਹਾ ਹਲਕੇ ਨੂੰ ਵਿਕਾਸ ਦੇ ਪੱਖਿਓ ਪੂਰੇ ਪੰਜਾਬ
'ਚ ਸਭ ਤੋਂ ਉੱਪਰ ਲੈ
ਕੇ ਜਾਵਾਂਗੇ। 
ਉਹਨਾਂ ਨੇ ਵਿਪੱਖੀ
ਪਾਰਟੀਆਂ ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਪੰਜਾਬੀ ਸਮਝਦਾਰ ਹਨ
, ਵੋਟਾਂ ਲੈਣ ਲਈ ਜੋ ਜੁਮਲੇ ਜਾਂ ਝੂਠੇ ਦਾਅਵਿਆਂ ਦੀ
ਲਿਸਟ ਅਕਾਲੀ ਦਲ ਤੇ ਆਪ ਵੱਲੋ ਜਾਰੀ ਕੀਤੀ ਗਈ ਹੈ ਉਸਦਾ ਸਾਡੇ ਪੰਜਾਬੀ ਵੋਟਰ ਤੇ ਕੋਈ ਫਰਕ ਨੀ
ਪੈਂਦਾ। ਹੁਣ ਵੋਟ ਤਰੱਕੀ ਨੂੰ ਪੈਂਦੀ ਹੈ
, ਕੰਮ ਨੂੰ ਪੈਂਦੀ ਹੈ। ਜੋ ਪੰਜਾਬ ਦੀ ਕਾਂਗਰਸ ਸਰਕਾਰ ਨੇ
ਕਰ ਕੇ ਵਿਖਾਇਆ ਹੈ।


Post a Comment

0Comments

Post a Comment (0)