ਸ੍ਰੀ ਮੁਕਤਸਰ ਸਾਹਿਬ 30 ਮਈ (BTTNEWS)- ਵਿਨੀਤ ਕੁਮਾਰ (ਆਈ.ਏ.ਐਸ) ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਆਨ ਲਾਇਨ ਸਮਾਗਮ ਦੀ ਪ੍ਰਧਾਨਗੀ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਬੱਚਿਆਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੀ ਬੈਂਕ ਕਾਪੀ 5 ਲੱਖ ਰੁਪਏ ਦੀ ਸਿਹਤ ਬੀਮਾ ਆਯੁਸ਼ਮਾਨ ਭਾਰਤ ਯੋਜਨਾ (PM-JAY) ਸਰਬੱਤ ਸਿਹਤ ਬੀਮਾ ਕਾਰਡ, ਸਮਾਰਟ ਰਾਸ਼ਨ ਕਾਰਡ, ਪੈਨਸ਼ਨ ਦਾ ਲਾਭ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਇੱਕ ਬੱਚਾ ਆਪਣੇ ਮਾਤਾ-ਪਿਤਾ ਨੂੰ ਗੁਆ ਚੁੱਕਾ ਹੈ, ਨੂੰ ਪੀ.ਐਮ.ਕੇਅਰ ਪੋਰਟਲ ਤਹਿਤ ਰਜਿਸਟਰਡ ਕੀਤਾ ਗਿਆ ਹੈ। ਇਹ ਬੱਚਾ ਮੌਜੂਦਾ ਸਮੇਂ ਵਿੱਚ ਆਪਣੇ ਵੱਡੇ ਭਰਾ ਕੋਲ ਰਹਿ ਰਿਹਾ ਹੈ। ਸਮਾਗਮ ਦੌਰਾਨ ਬੱਚੇ ਨੂੰ ਡਾਕਖਾਨੇ ਦੀ ਪਾਸ-ਬੁੱਕ ਦਿੱਤੀ ਗਈ, ਜਿਸ ਤਹਿਤ ਬੱਚੇ ਨੂੰ ਹਰ ਮਹੀਨੇ ਵਿੱਤੀ ਸਹਾਇਤਾ ਲਈ ਵਜੀਫਾ ਮਿਲੇਗਾ ਅਤੇ ਬੱਚੇ ਦੀ ਉਮਰ 23 ਸਾਲ ਹੋਣ ਤੇ 10 ਲੱਖ ਇੱਕ ਮੁਸ਼ਤ ਰਕਮ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੱਚੇ ਨੂੰ ਆਯੁਸ਼ਮਾਨ ਭਾਰਤ ਯੋਜਨਾ (PM-JAY) ਤਹਿਤ 5 ਲੱਖ ਦਾ ਸਿਹਤ ਬੀਮਾ ਕਾਰਡ ਦਿੱਤਾ, ਜਿਸ ਤਹਿਤ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਵੀ ਕਵਰ ਹੋਵੇਗਾ ਅਤੇ ਬੱਚੇ ਨੂੰ ਪੀ ਐਮ ਕੇਅਰਜ਼ ਫਾਰ ਚਿਲਡਰਨ ਤਹਿਤ ਸਨੇਹ ਪੱਤਰ ਵੀ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ 19 ਮਾਹਮਾਰੀ ਦੌਰਾਨ ਜ਼ੋ ਬੱਚੇ ਆਪਣੇ ਮਾਤਾ-ਪਿਤਾ ਨੂੰ ਗੁਆ ਚੁੱਕੇ ਹਨ ਅਤੇ ਉਹਨਾਂ ਨੂੰ ਇਸ ਸਕੀਮ ਦਾ ਅਜੇ ਲਾਭ ਨਹੀ ਮਿਲਿਆ ਤਾਂ ਉਹ ਸਿੱਧੇ ਤੌਰ ਤੇ ਡਾ. ਸ਼ਿਵਾਨੀ ਨਾਗਪਾਲ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਕਮਰਾ ਨੰ 22, ਗਰਾਊਂਡ ਫਲੋਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਜਾਂ ਮੋਬਾਇਲ ਨੰ 82839-22488 ਤੇ 30 ਜੂਨ 2022 ਤੱਕ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵਲੋਂ 1098 ਰਾਸ਼ਟਰੀ ਟੋਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਤਹਿਤ 0 ਤੋਂ 18 ਸਾਲ ਦੇ ਬੱਚਿਆਂ ਨੂੰ ਬਾਲ ਮਜਦੂਰੀ,ਬਾਲ ਸੋਸ਼ਣ, ਬਾਲ ਵਿਆਹ, ਸਰੀਰਿਕ ਸੋਸ਼ਣ, ਸਕੂਲ ਸਿੱਖਿਆ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ, ਜਿਥੇ ਇਸ ਦੀ ਸੂਚਨਾ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ, ਜਿਲ੍ਹਾ ਸਿੱਖਿਆ ਅਫਸਰ(ਸੈਕੰਡਰੀ), ਪ੍ਰਬਜੋਤ ਕੌਰ, ਜਿਲ੍ਹਾ ਸਿੱਖਿਆ ਅਫਸਰ(ਐਲੀਮੈਂਟਰੀ), ਗੁਰਮੀਤ ਸਿੰਘ, ਜਿਲ੍ਹਾ ਭਲਾਈ ਅਫਸਰ ਡਾ. ਕਿਰਨਦੀਪ ਕੌਰ, ਜਿਲ੍ਹਾ ਪਰਿਵਾਰ ਅਤੇ ਭਲਾਈ ਅਫਸਰ, ਸ੍ਰੀ ਮੁਕਤਸਰ ਸਾਹਿਬ, ਸੁਖਮੰਦਰ ਸਿੰਘ, ਮਾਸ ਮੀਡੀਆ ਅਫਸਰ, ਸ. ਸਰਵਰਿੰਦਰ ਸਿੰਘ, ਚੇਅਰਪਰਸਨ, ਬਾਲ ਭਲਾਈ ਕਮੇਟੀ, ਸ੍ਰੀ ਮੁਕਤਸਰ ਸਾਹਿਬ, ਮਨੀਸ਼ ਵਧਵਾ, ਕਲਰਕ ਸਮਾਜਿਕ ਸੁਰੱਖਿਆ ਦਫਤਰ, ਸ੍ਰੀ ਮੁਕਤਸਰ ਸਾਹਿਬ, ਸ. ਅਮਰਜੀਤ ਸਿੰਘ, ਮੈਂਬਰ ਬਾਲ ਭਲਾਈ ਕਮੇਟੀ, ਸੰਜੀਵ ਗੁਪਤਾ, ਮੈਂਬਰ ਬਾਲ ਭਲਾਈ ਕਮੇਟੀ, ਸੁਨੀਲ ਕੁਮਾਰ, ਮੈਨੇਜਰ ਮਾਨਵਤਾ ਬਾਲ ਆਸ਼ਰਮ, ਰਾਜਿੰਦਰ ਕੁਮਾਰ, ਮੈਂਬਰ ਜੁਵੇਨਾਇਲ ਜਸਟਿਸ ਬੋਰਡ, ਅਨੂਬਾਲਾ, ਬਾਲ ਸੁਰੱਖਿਆ ਅਫਸਰ, ਸੌਰਵ ਚਾਵਲਾ, ਲੀਗਲ-ਕਮ ਪ੍ਰੋਬੇਸ਼ਨ ਅਫਸਰ, ਸ੍ਰੀ ਮੁਕਤਸਰ ਸਾਹਿਬ ਆਦਿ ਮੌਜੂਦ ਸਨ।