ਖੇਤਾਂ ਦੀਆਂ ਮੋਟਰਾਂ ਤੇ ਲਗਾਉਣ ਲਈ ਜੰਗਲਾਤ ਵਿਭਾਗ ਵੱਲੋਂ ਮੁਫ਼ਤ ਦਿੱਤੇ ਜਾ ਰਹੇ ਨੇ ਬੂਟੇ: ਹੁੰਦਲ

BTTNEWS
0

 

ਖੇਤਾਂ ਦੀਆਂ ਮੋਟਰਾਂ ਤੇ ਲਗਾਉਣ ਲਈ ਜੰਗਲਾਤ ਵਿਭਾਗ ਵੱਲੋਂ ਮੁਫ਼ਤ ਦਿੱਤੇ ਜਾ ਰਹੇ ਨੇ ਬੂਟੇ: ਹੁੰਦਲ

ਸ੍ਰੀ ਮੁਕਤਸਰ ਸਾਹਿਬ 30 ਜੁਲਾਈ (BTTNEWS)- ਜੰਗਲਾਤ ਵਿਭਾਗ ਪੰਜਾਬ ਵੱਲੋਂ ਸੂਬੇ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜਾਰੀ ਹਨ। ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਮੇਂ-ਸਮੇਂ ਤੇ ਢੁਕਵੇਂ ਉਪਰਾਲੇ ਕਰਕੇ ਜੰਗਲਾਤ ਵਿਭਾਗ ਆਪਣੇ ਬਣਦੇ ਫ਼ਰਜ਼ਾਂ ਦੀ ਅਦਾਇਗੀ ਬਾਖੂਬੀ ਨਿਭਾ ਰਿਹਾ ਹੈ। ਜਾਣਕਾਰੀ ਦਿੰਦਿਆ ਹਰਦੀਪ ਸਿੰਘ ਹੁੰਦਲ ਵਣ ਰੇਂਜ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਸਰਕਾਰ ਦੁਆਰਾ ਸੂਬੇ ਅੰਦਰ ਖੇਤਾਂ ਵਿੱਚ ਮੋਟਰਾਂ ਉਪਰ ਲਾਉਣ ਲਈ ਹਰ ਕਿਸਾਨ ਨੂੰ 3 ਬੂਟੇ ਮੁਫ਼ਤ ਵੰਡੇ ਜਾ ਰਹੇ ਹਨ । ਉਹਨਾ ਦੇ ਵਿਭਾਗ ਕੋਲ ਇਸ ਸਕੀਮ ਨੂੰ ਲੈ ਕੇ ਬੂਟੇ ਮੁਫ਼ਤ ਦੇਣ ਦੇ ਪੁਖਤਾ ਪ੍ਰਬੰਧ ਮੁਕੰਮਲ ਹਨ ਤੇ ਉਹ ਕਿਸਾਨ ਯੂਨੀਅਨਾਂ , ਕਿਸਾਨ ਆਗੂਆਂ ਤੇ ਕਿਸਾਨ ਹਿਤੂ ਸਾਰੀਆਂ ਜਥੇਬੰਦੀਆਂ ਨੂੰ ਮੋਟਰਾਂ ਤੇ ਮੁਫ਼ਤ 3 ਬੂਟੇ ਲਗਾਉਣ ਦਾ ਸੱਦਾ ਦਿੰਦੇ ਹਨ। ਇਸ ਸਕੀਮ ਅਧੀਨ ਸਿਰਫ ਮੋਟਰਾਂ ਤੇ ਬੂਟੇ ਲਾਉਣ ਲਈ ਮੁਫ਼ਤ ਬੂਟੇ ਦਿੱਤੇ ਜਾ ਰਹੇ ਹਨ।ਉਹਨਾ ਦਿਨ-ਬ-ਦਿਨ ਵਾਤਾਵਰਣ ਦੀ ਵਿਗੜਦੀ ਹਾਲਤ ਤੇ ਕੁਦਰਤੀ ਆਫ਼ਤਾਂ ਦੇ ਵਧ ਰਹੇ ਪ੍ਰਕੋਪ ਤੋਂ ਬਚਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ। ਹੁੰਦਲ ਨੇ ਇਹ ਵੀ ਕਿਹਾ ਕਿ ਉਹਨਾ ਦਾ ਵਿਭਾਗ ਡਵੀਜ਼ਨਲ ਵਣ ਅਫ਼ਸਰ ਅਮ੍ਰਿਤਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਹਰ ਪੱਖੋਂ ਜਿਲੇ ਅੰਦਰ ਆਪਣੇ ਪੱਧਰ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਸਿਰਤੋੜ ਤੇ ਅਣਥਕ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਬੂਟੇ ਲਾ ਕੇ ਉਹਨਾ ਦੀ ਸਾਂਭ ਸੰਭਾਲ ਯਕੀਨੀ ਬਣਾਉਣ ਤੇ ਬੂਟੇ ਲਗਾਉਣ ਲਈ ਯਕੀਨੀ ਬਣਾਈ ਜਗ੍ਹਾ ਨੂੰ ਬੇਜ਼ੁਬਾਨ ਜਾਨਵਰਾਂ ਤੋਂ ਬਚਾ ਦਾ ਖਾਸ ਖਿਆਲ ਰੱਖਿਆ ਜਾਵੇ।

Post a Comment

0Comments

Post a Comment (0)