ਸ੍ਰੀ ਮੁਕਤਸਰ ਸਾਹਿਬ 8 ਅਗਸਤ (BTTNEWS)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪਿੰਡਾਂ ਵਿੱਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਕੀਮ ਅਧੀਨ ਤਰਲ ਵੇਸਟ ਮੈਨੇਜਮੈਂਟ ਦੇ ਜੋ ਕੰਮ ਕਰਵਾਏ ਜਾ ਰਹੇ, ਇਹਨਾਂ ਵਿਕਾਸ ਕੰਮਾਂ ਦਾ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਬੀਤੇ ਦਿਨੀਂ ਪਿੰਡ ਦੋਦਾ, ਮੱਲਣ ਅਤੇ ਕੋਟਭਾਈ ਦਾ ਦੌਰਾ ਕਰਕੇ ਜਾਇਜਾ ਲਿਆ।
ਡਿਪਟੀ ਕਮਿਸ਼ਨਰ ਨੇ ਕਾਰਜਕਾਰੀ ਇੰਜੀਨੀਅਰ, ਪੰਚਾਇਤੀ ਰਾਜ, ਸ੍ਰੀ ਮੁਕਤਸਰ ਸਾਹਿਬ ਨੂੰ ਹਦਾਇਤ ਕੀਤੀ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਕੀਮ ਅਧੀਨ ਤਰਲ ਵੇਸਟ ਮੈਨੇਜਮੈਂਟ ਦੇ ਜੋ ਕੰਮ ਚੱਲ ਰਹੇ ਹਨ, ਇਹਨਾਂ ਕੰਮਾਂ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆਂ ਜਾਵੇ ਤਾਂ ਜੋ ਇੱਥੋਂ ਦੇ ਵਸਨੀਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ।
ਇਸ ਮੌਕੇ ਕਾਰਜਕਾਰੀ ਇੰਜੀਨੀਅਰ, ਪੰਚਾਇਤੀ ਰਾਜ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆਂ ਕਿ ਪਿੰਡ ਦੋਦਾ, ਮੱਲਣ ਅਤੇ ਕੋਟਭਾਈ ਦੇ ਵਿਕਾਸ ਕਾਰਜਾਂ ਲਈ ਕਰਮਵਾਰ ਅਨੁਸਾਰ 55,64,300/-ਰੁਪਏ, 24,09,800/-ਰੁਪਏ ਅਤੇ 50,40,400/-ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।
ਕਾਰਜਕਾਰੀ ਇੰਜੀਨੀਅਰ ਅਨੁਸਾਰ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਕੀਮ ਅਧੀਨ ਚੱਲ ਰਹੇ ਤਰਲ ਵੇਸਟ ਮੈਨੇਜਮੈਂਟ ਦੇ ਕੰਮਾਂ ਨਾਲ ਪਿੰਡਾਂ ਦੇ ਛੱਪੜਾਂ ਵਿੱਚ ਆਉਣ ਵਾਲੇ ਗੰਦੇ ਪਾਣੀ ਦੀ ਬੀ.ਓ.ਡੀ. ਨੂੰ ਕੁਦਰਤੀ ਤਰੀਕੇ ਨਾਲ ਸਫਾਈ ਕਰਕੇ ਘਟਾਇਆ ਜਾਂਦਾ ਹੈ ਤਾਂ ਜੋ ਇਹ ਪਾਣੀ ਖੇਤਾਂ ਦੀ ਸਿੰਚਾਈ ਅਤੇ ਹੋਰ ਵਰਤੋਂ ਯੋਗ ਥਾਵਾਂ ਤੇ ਵਰਤਿਆ ਜਾ ਸਕੇ ਅਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕੇ।
ਕਾਰਜਕਾਰੀ ਇੰਜੀਨੀਅਰ ਅਨੁਸਾਰ ਪਿੰਡ ਮੱਲਣ ਅਤੇ ਕੋਟਭਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਪਿੰਡ ਦੋਦਾ ਵਿਖੇ ਚੱਲ ਰਿਹਾ ਕੰਮ ਵੀ ਜਲਦੀ ਮੁਕੰਮਲ ਹੋ ਜਾਵੇਗਾ।
ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਕੀਮ ਅਧੀਨ ਚੱਲ ਰਹੇ ਪ੍ਰੋਜੈਕਟਾਂ ਦਾ DC ਨੇ ਲਿਆ ਜਾਇਜਾ
August 08, 2023
0