ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾਇਆ ਜਾਵੇਗਾ: ਅਮਨ ਅਰੋੜਾ

BTTNEWS
0

 -ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਪ੍ਰੋਜ਼ੈਕਟਾਂ ਅਤੇ ਸਮਾਜ ਭਲਾਈ ਸਕੀਮਾਂ ਦੀ ਸਮੀਖਿਆ ਲਈ ਕੀਤੀ ਬੈਠਕ

-10 ਕਰੋੜ ਰੁਪਏ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਐਸਟੀਪੀ ਦਾ ਹੋਵੇਗਾ ਨਵੀਨੀਕਰਨ, ਬਰੀਵਾਲਾ ਵਿਚ ਬਣੇਗਾ ਨਵਾਂ ਐਸਟੀਪੀ

ਸ੍ਰੀ ਮੁਕਤਸਰ ਸਾਹਿਬ, 8 ਸਤੰਬਰ (BTTNEWS)-ਪੰਜਾਬ ਸਰਕਾਰ ਲਈ ਲੋਕਾਂ ਤੱਕ ਬਿਤਹਰ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹਈਆ ਕਰਵਾਉਣਾ ਹੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਹਰੇਕ ਵਿਭਾਗ ਸਰਕਾਰ ਦੇ ਇਸੇ ਨਿਰਦੇਸ਼ਨਾਂ ਅਨੁਸਾਰ ਜਨ ਸੇਵਾ ਨੂੰ ਸਮਰਪਿਤ ਹੋ ਕੇ ਕੰਮ ਕਰੇ।

ਇਹ ਗੱਲ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਪ੍ਰਿਟਿੰਗ ਅਤੇ ਸਟੇਸ਼ਨਰੀ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤਾ ਵਿਭਾਗ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਜੋ ਕਿ ਸ੍ਰੀ ਮੁਕਸਤਰ ਸਾਹਿਬ ਜਿ਼ਲ੍ਹੇ ਦੇ ਪ੍ਰਭਾਰੀ ਮੰਤਰੀ ਹਨ ਨੇ ਸ਼ੁੱਕਰਵਾਰ ਨੂੰ ਇੱਥੇ ਜਿ਼ਲ੍ਹੇ ਵਿਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਸਮੀਖਿਆ ਲਈ ਬੈਠਕ ਦੌਰਾਨ ਅਧਿਕਾਰੀਆਂ ਨੂੰ ਕਹੀ।

ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾਇਆ ਜਾਵੇਗਾ: ਅਮਨ ਅਰੋੜਾ


ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ, ਸਮਾਜਿਕ ਭਲਾਈ ਮੰਤਰੀ ਡਾ: ਬਲਜੀਤ ਕੌਰ, ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੀ ਵਿਸੇਸ਼ ਤੌਰ ਤੇ ਹਾਜਰ ਸਨ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਦੌਰਾਨ ਜਿ਼ਲ੍ਹਾ ਪੱਧਰੀ ਸੇਵਾ ਕੇਂਦਰ ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦਫ਼ਤਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਖੱਜਲ ਖੁਆਰੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕਿਸੇ ਅਧਿਕਾਰੀ ਵਿਸੇਸ਼ ਵੱਲ ਜਿਆਦਾ ਪੈਂਡੇਂਸੀ ਹੋਵੇ ਤਾਂ ਇਸਦਾ ਵਿਸੇਸ਼ ਮੁਆਇਨਾ ਕੀਤਾ ਜਾਵੇ।

ਬੈਠਕ ਦੌਰਾਨ ਕੈਬਨਿਟ ਮੰਤਰੀ ਨੇ ਹਦਾਇਤ ਕੀਤੀ ਆਨਲਾਈਨ ਸਿ਼ਕਾਇਤ ਪੋਰਟਲ ਜਾਂ ਈ ਸੇਵਾ ਸਬੰਧੀ ਲੋਕਾਂ ਦੀਆਂ ਅਰਜੀਆਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਈਸੇਵਾ ਤਹਿਤ ਜਿ਼ਲ੍ਹੇ ਵਿਚ ਇਸ ਸਾਲ 149293 ਅਰਜੀਆਂ ਪ੍ਰਾਪਤ ਹੋਈਆਂ ਹਨ ਅਤੇ ਇੰਲ੍ਹਾਂ ਵਿਚ ਸਿਰਫ 2126 ਹੀ ਕਾਰਵਾਈ ਅਧੀਨ ਹਨ ਅਤੇ ਬਾਕੀ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

 ਅਮਨ ਅਰੋੜਾ ਨੇ ਵਿਭਾਗ ਵਾਰ ਸਮੀਖਿਆ ਕਰਦਿਆਂ ਹਦਾਇਤ ਕੀਤੀ ਕਿ ਡ੍ਰੇਨਾਂ ਦੀ ਸਫਾਈ ਦੇ ਕੰਮ ਦੀ ਪੂਰੀ ਪੜਤਾਲ ਕੀਤੀ ਜਾਵੇ ਅਤੇ ਸਿਹਤ ਵਿਭਾਗ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਪਿੰਡ ਪੱਧਰ ਤੇ ਜਿਆਦਾ ਤੋਂ ਜਿਆਦਾ ਕੈਂਪ ਲਗਾਏ।

ਕੈਬਨਿਟ ਮੰਤਰੀ ਨੇ ਵਿਕਾਸ ਕਾਰਜਾਂ ਨਾਲ ਜ਼ੁੜੇ ਮਹਿਕਮਿਆਂ ਨੂੰ ਹਦਾਇਤ ਕੀਤੀ ਕਿ ਬਕਾਇਆ ਕੰਮ ਜਲਦ ਅਤੇ ਸਮਾਂਹੱਦ ਅੰਦਰ ਪੂਰੇ ਕਰਕੇ ਵਰਤੋਂ ਸਰਟੀਫਿਕੇਟ ਦਿੱਤੇ ਜਾਣ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਸਮਾਜ ਭਲਾਈ ਸਕੀਮਾਂ ਦਾ ਲਾਭ ਸਮਾਜ ਦੇ ਹਰ ਇਕ ਯੋਗ ਵਿਅਕਤੀ ਤੱਕ ਪੁੱਜੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿ਼ਲ੍ਹੇ ਵਿਚ 50 ਪਿੰਡ ਓਡੀਐਫ ਪਲਸ ਹੋ ਗਏ ਹਨ ਪਰ ਜਿਆਦਾ ਤੋਂ ਜਿਆਦਾ ਪਿੰਡਾਂ ਵਿਚ ਸਵੱਛਤਾ ਸਬੰਧੀ ਪ੍ਰੋਜ਼ੈਕਟ ਬਣਾ ਕੇ ਲਾਗੂ ਕੀਤੇ ਜਾਣ। ਉਨ੍ਹਾਂ ਨੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮਗਨਰੇਗਾ ਯੋਜਨਾ ਤਹਿਤ ਸਾਰੇ ਜਾਬ ਕਾਰਡ ਧਾਰਕਾਂ ਨੂੰ ਕੰਮ ਦੇ ਬਰਾਬਰ ਮੌਕੇ ਮਿਲਣ।

ਕੈਬਨਿਟ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਤਿੰਨ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਦੀ ਮੁਰੰਮਤ ਕਰਨ ਤੇ ਸਰਕਾਰ 10 ਕਰੋੜ ਰੁਪਏ ਖਰਚ ਕਰੇਗੀ ਜਿਸ ਵਿਚ 5 ਸਾਲ ਤੱਕ ਦੀ ਸਾਂਭ ਸੰਭਾਲ ਦਾ ਖਰਚਾ ਵੀ ਸ਼ਾਮਿਲ ਹੈ। ਇਸੇ ਤਰਾਂ ਬਰੀਵਾਲਾ ਵਿਚ 2 ਐਮਐਲਡੀ ਸਮੱਰਥਾ ਦੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਵੀ ਜਲਦ ਸ਼ੁਰੂੂ ਕੀਤਾ ਜਾਵੇਗਾ।

ਇਸੇ ਤਰਾਂ ਜਿ਼ਲ੍ਹੇ ਵਿਚ ਭੂਮੀ ਰੱਖਿਆ ਵਿਭਾਗ ਰਾਹੀਂ 10 ਕਰੋੜ 79 ਲੱਖ ਰੁਪਏ ਦੇ ਕੰਮ ਆਰੰਭ ਕੀਤੇ ਜਾਣ ਦੀ ਜਾਣਕਾਰੀ ਵੀ ਕੈਬਨਿਟ ਮੰਤਰੀ ਨੇ ਦਿੱਤੀ।
ਇਸ ਤੋਂ ਪਹਿਲਾਂ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਅਤੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਕੈਬਨਿਟ ਮੰਤਰੀ ਦਾ ਇੱਥੇ ਪੁੱਜਣ ਤੇ ਸਵਾਗਤ ਕੀਤਾ।

ਇਸ ਮੌਕੇ ਮਾਰਕਿਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਪ੍ਰਿਤਪਾਲ ਸ਼ਰਮਾ, ਜਿ਼ਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ, ਏਡੀਸੀ ਜ਼ਸਵੰਤ ਸਿੰਘ ਵੜੈਚ, ਐਸਡੀਐਮ ਕੰਵਰਜੀਤ ਸਿੰਘ ਅਤੇ ਜ਼ਸਨਪ੍ਰੀਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।Post a Comment

0Comments

Post a Comment (0)