Breaking

“ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2”, ਸ੍ਰੀ ਮੁਕਤਸਰ ਸਾਹਿਬ ਦੇ ਖੇਡ ਮੁਕਾਬਲੇ ਸ਼ੁਰੂ

 ਸ੍ਰੀ ਮੁਕਤਸਰ ਸਾਹਿਬ 8 ਸਤੰਬਰ (BTTNEWS)- ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ2023 ਸੀਜ਼ਨ -2 ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਖੇਡ ਮੁਕਾਬਲੇ  ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਕਰਵਾਏ ਗਏ।ਜਿਸ ਦੀ ਜਾਣਕਾਰੀ ਅਨਿੰਦਰਵੀਰ ਕੌਰ ਬਰਾੜ ,ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਸਾਂਝੀ ਕੀਤੀ।

   

“ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2”, ਸ੍ਰੀ ਮੁਕਤਸਰ ਸਾਹਿਬ ਦੇ ਖੇਡ ਮੁਕਾਬਲੇ ਸ਼ੁਰੂ

          ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਦੌਰਾਨ ਸ.ਜਗਦੀਪ ਸਿੰਘ ਕਾਕਾ ਬਰਾੜ, ਐਮ.ਐਲ.ਏ, ਸ੍ਰੀ ਮੁਕਤਸਰ ਸਾਹਿਬ  ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਸ. ਗੁਰਵਿੰਦਰ ਸਿੰਘ ਵਿਰਕ, ਨਾਇਬ ਤਹਿਸੀਲਦਾਰ, ਸ੍ਰੀ ਮੁਕਤਸਰ ਸਾਹਿਬ  ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
             ਜਿਲ੍ਹਾ ਖੇਡ ਅਫਸਰ  ਵੱਲੋਂ ਮੁੱਖ ਮਹਿਮਨ, ਵਿਸ਼ੇਸ਼ ਮਹਿਮਾਨ ਅਤੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਸਮੂਹ ਖਿਡਾਰੀਆਂ, ਸਿਖਿਆ ਵਿਭਾਗ ਅਤੇ ਖੇਡ ਵਿਭਾਗ ਦੇ ਕਰਮਚਾਰੀਆਂ ਅਤੇ ਸਮੂਹ ਪਤਵੰਤੇ ਸੱਜਣਾਂ ਦਾ ਸਵਾਗਤ ਕੀਤਾ ਗਿਆ ਅਤੇ ਜੀ ਆਇਆ ਆਖਿਆ ਗਿਆ।
           ਮੁੱਖ ਮਹਿਮਾਨ ਦੀ ਮੌਜੂਦਗੀ ਵਿੱਚ ਜਿਮਨਾਸਟਿਕਸ ਦੀਆਂ ਖਿਡਾਰਣਾਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ ਅਤੇ ਅਥਲੈਟਿਕਸ ਦੇ ਖਿਡਾਰੀਆਂ ਦੀ 600 ਮੀਟਰ ਰੇਸ ਕਰਵਾਈ ਗਈ
     
“ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2”, ਸ੍ਰੀ ਮੁਕਤਸਰ ਸਾਹਿਬ ਦੇ ਖੇਡ ਮੁਕਾਬਲੇ ਸ਼ੁਰੂ

      ਹਲਕਾ ਵਿਧਾਇਕ ਕਾਕਾ ਬਰਾੜ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਅਤੇ ਵੱਧ ਤੋਂ ਵੱਧ ਖੇਡਾਂ ਨਾਲ ਜ਼ੁੜਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ  ਮੁੱਖ ਮੰਤਰੀ ਸਾਹਿਬ ਸ. ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ  ਵੱਲੋਂ ਖੇਡਾਂ ਪ੍ਰਤੀ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਵੱਧ ਤੋਂ ਵੱਧ ਲਾਭ ਨੌਜਵਾਨਾਂ ਨੂੰ ਹੋਵੇਗਾ।
     
“ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2”, ਸ੍ਰੀ ਮੁਕਤਸਰ ਸਾਹਿਬ ਦੇ ਖੇਡ ਮੁਕਾਬਲੇ ਸ਼ੁਰੂ

     ਇਸ ਤੋਂ ਬਾਅਦ ਉਨ੍ਹਾਂ ਵੱਲੋਂ ਬਲਾਕ ਪੱਧਰੀ ਖੇਡਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਬਲਾਕ ਪੱਧਰੀ ਖੇਡਾਂ ਵਿੱਚ ਵਾਲੀਬਾਲ(ਸ਼ੂਟਿੰਗ/ਸਮੇਸ਼ਿੰਗ), ਖੋ-ਖੋ,ਕਬੱਡੀ (ਸਰਕਲ/ ਨੈਸ਼ਨਲ), ਅਥਲੈਟਿਕਸ, ਰੱਸਾਕਸੀ ਅਤੇ ਫੁੱਟਬਾਲ ਗੇਮ ਦੇ ਖੇਡ ਮੁਕਾਬਲੇ ਕਰਵਾਏ ਗਏ।ਅੰ-14 ਫੁੱਟਬਾਲ ਲੜਕਿਆਂ ਦੀ ਟੀਮ ਵਿੱਚ ਸੰਗੂਧੋਣ ਅਤੇ ਡੇਰਾ ਭਾਈ ਮਸਤਾਨ ਦੀ ਟੀਮ ਵਿਚਕਾਰ ਮੈਚ ਹੋਇਆ। ਜਿਸ ਵਿੱਚ ਡੇਰਾ ਭਾਈ ਮਸਤਾਨ ਦੀ ਟੀਮ 1-0 ਨਾਲ ਜੇਤੂ ਰਹੀ।ਇਸ ਤੋਂ ਬਾਅਦ ਇੰਪੀਰੀਅਲ ਪਬਲਿਕ ਸਕੂਲ ਮੁਕਤਸਰ ਅਤੇ ਰੁਪਾਣਾ ਟੀਮ ਵਿੱਚਕਾਰ ਮੈਚ ਹੋਇਆ, ਜਿਸ ਵਿੱਚ ਰੁਪਾਣਾ ਦੀ ਟੀਮ 1-0 ਨਾਲ ਜੇਤੂ ਰਹੀ। ਇਸ ਮੌਕੇ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ ਦੀਪੀ ਰਾਣੀ ਜਿਮਨਾਸਟਿਕਸ ਕੋਚ, ਨੀਤੀ ਹਾਕੀ ਕੋਚ, ਕੰਵਲਜੀਤ ਸਿੰਘ ਹੈਂਡਬਾਲ ਕੋਚ, ਨੀਰਜ਼ ਸ਼ਰਮਾਂ ਕੁਸ਼ਤੀ ਕੋਚ, ਬਲਜੀਤ ਕੌਰ ਹਾਕੀ ਕੋਚ, ਇੰਦਰਪ੍ਰੀਤ ਕੌਰ, ਹਾਕੀ ਕੋਚ, ਅੰਕੁਸ਼ ਸੇਤੀਆ ਸਟੈਨੋ, ਜਤਿੰਦਰ ਸਿੰਘ ਕਲਰਕ ਅਤੇ ਸਿਖਿਆ ਵਿਭਾਗ ਦੇ ਸਮੂਹ ਡੀ.ਪੀ.ਈ/ਪੀ.ਟੀ.ਆਈ,  ਖੇਡ ਪ੍ਰੇਮੀ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਰਹੇ।

Post a Comment

Previous Post Next Post