Type Here to Get Search Results !

ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਏ ਜਾਣਗੇ, ਕਦੋਂ ਤੇ ਕਿੱਥੇ ਦੇਖੋ

 ਸ੍ਰੀ ਮੁਕਤਸਰ ਸਾਹਿਬ30 ਸਤੰਬਰ (BTTNEWS)- ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐਸ. ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਰਾਪ ਰੈਜੀਡਿਓ ਮੈਨੇਜ਼ਮੈਂਟ ਸਕੀਮ (ਸੀ.ਆਰ.ਐਮ.) ਸਾਲ 2023-24 ਲਈ ਝੌਨੇ ਅਤੇ ਬਾਸਮਤੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਆਈ.ਈ.ਸੀ. ਕੰਪੋਨੈਂਟ ਅਧੀਨ ਪਿੰਡ ਪੱਧਰ ’ਤੇ ਕੈਂਪ ਲਗਾਉਣ ਲਈ ਪ੍ਰੋਗਰਾਮ ਨਿਰਧਾਰਿਤ ਕਰ ਲਿਆ ਹੈ।

            ਮੁੱਖ ਖੇਤੀਬਾੜੀ ਅਫਸਰ ਅਨੁਸਾਰ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਹਾਟ ਸਪਾਟ ਵਾਲੇ ਪਿੰਡਾਂ ਦੀ ਪਛਾਣ ਕਰ ਲਈ ਗਈ ਹੈ ।

3 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪਿੰਡ ਰੁਪਾਣਾ ਵਿਖੇ ਲੱਗਣ ਵਾਲੇ ਕਿਸਾਨ ਸਿਖਲਾਈ ਕੈਂਪ ਵਿੱਚ ਬਰਕੰਦੀਭੁੱਲਰ ਅਤੇ ਜੰਡੋਕੇ ਕੈਂਪ ਵਿੱਚ ਵੰਗਲਰੰਧਾਵਾਬੁੱਢੀਮੱਲਗਿੱਦੜਬਾਹਾ ਬਲਾਕ ਦੇ ਪਿੰਡ ਗੂੜੀ ਸੰਗਰ ਕੈਂਪ ਵਿੱਚ ਵਾੜਾ ਕਿਸ਼ਨਪੁਰਾਆਸਾ ਬੁੱਟਰਲੰਬੀ ਬਲਾਕ ਦੇ ਪਿੰਡ ਸਹਿਣਾ ਖੇੜਾ ਕੈਂਪ ਵਿੱਚ ਸਿੱਖਵਾਲਾ, ਪੰਜਾਵਾ ਦੇ ਕਿਸਾਨ ਭਾਗ ਲੈਣਗੇ।

            4 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪਿੰਡ ਸੰਗਰਾਣਾ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕੈਂਪ ਲਗਾਇਆ ਜਾਵੇਗਾਇਸ ਕੈਂਪ ਵਿੱਚ ਮੜ੍ਹ ਮੱਲੂਲੁਬਾਣਿਆਂਵਾਲੀ ਅਤੇ ਰੋੜਾਂਵਾਲੀ ਕੈਂਪ ਵਿੱਚ  ਚੱਕ ਕਾਲਾ ਸਿੰਘ ਵਾਲਾਚੱਕ ਜਵਾਹਰੇਵਾਲਾ, ਮਲੋਟ ਬਲਾਕ ਦੇ ਪਿੰਡ  ਸਰਾਵਾ ਬੋਦਲਾ ਵਿਖੇ ਭਗਵਾਨਪੁਰਾ, ਡੱਬਵਾਲੀ ਢਾਬਗਿੱਦੜਬਾਹਾ ਬਲਾਕ ਦੇ ਪਿੰਡ ਬਾਦੀਆ ਵਿਖੇ ਕਰਾਈਵਾਲਾ ਅਤੇ ਲੰਬੀ ਬਲਾਕ ਦੇ ਪਿੰਡ ਫਰੀਦਕੇਰਾ ਵਿਖੇ ਮਾਹਨੀਖੇੜਾ, ਖੇਮਾਖੇੜਾ, ਭਾਈ ਕਾ ਕੇਰਾ ਦੇ ਕਿਸਾਨ ਭਾਗ ਲੈਣਗੇ।

            5 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪਿੰਡ ਚੌਤਰਾ ਵਿਖੇ ਲੱਗਣ ਵਾਲੇ ਕੈਂਪ ਵਿੱਚ ਮੜ੍ਹ ਮੱਲੂਚੜੇਵਨਡੋਡਾਂਵਾਲੀ ਅਤੇ ਫੱਤਣਵਾਲਾ ਕੈਂਪ ਵਿੱਚ ਅਕਾਲਗੜ੍ਹ, ਚੱਕ ਬਧਾਈਗਿੱਦੜਬਾਹਾ ਬਲਾਕ ਦੇ ਪਿੰਡ ਭਲਾਈਆਣਾ ਵਿਖੇ ਬੁੱਟਰ ਸਰੀਂਹਚੋਟੀਆਮਲੋਟ ਬਲਾਕ ਦੇ ਪਿੰਡ ਖੁੰਨਣ ਕਲਾਂ ਵਿਖੇ ਉੜਾਂਗ, ਬਾਂਮ, ਰਾਣੀਵਾਲਾ ਅਤੇ ਲੰਬੀ ਬਲਾਕ ਦੇ ਪਿੰਡ ਥਰਾਜਵਾਲਾ ਵਿਖੇ ਧੋਲਾ ਪਿੰਡ ਦੇ ਕਿਸਾਨ ਸ਼ਾਮਿਲ ਹੋਣਗੇ।

            6 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪਿੰਡ ਕਾਂਨਿਆਂਵਾਲੀ ਕੈਂਪ ਵਿੱਚ ਮੁਕੰਦ ਸਿੰਘ ਵਾਲਾਜਗਤ ਸਿੰਘ ਵਾਲਾਸ਼ਿਵਪੁਰ ਕੁਕੱਰੀਆਂ ਅਤੇ ਝਬੇਲਵਾਲੀ ਵਿਖੇ ਲੱਗਣ ਵਾਲੇ ਕੈਂਪ ਵਿੱਚ ਤਖਤਮਲਾਣਾਂਡੋਡਾਵਾਲੀ ਹਰਾਜਮਲੋਟ ਬਲਾਕ ਦੇ ਪਿੰਡ ਵਿਰਕ ਖੇੜਾ ਵਿਖੇ ਪਿੰਡ ਮਲੋਟਮੱਲਵਾਲਾ ਕਟੋਰੇਵਾਲਾ ਅਤੇ ਲੰਬੀ ਬਲਾਕ ਦੇ ਪਿੰਡ ਹਾਕੂਵਾਲਾ ਵਿਖੇ ਕੱਦੂ ਖੇੜਾ, ਢਾਣੀ ਤੇਲੀਆਵਾਲੀ ਅਤੇ ਤਰਮਾਲਾ ਪਿੰਡਾਂ ਦੇ ਕਿਸਾਨ ਭਾਗ ਲੈਣਗੇ।

ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਏ ਜਾਣਗੇ, ਕਦੋਂ ਤੇ ਕਿੱਥੇ ਦੇਖੋ


Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad