ਲਾਰਡ ਬੁੱਧਾ ਟਰੱਸਟ ਵੱਲੋਂ ਸਿਫ਼ਤ ਕੌਰ ਸਮਰਾ ਦੀਆਂ ਸਿਫਤਾਂ

BTTNEWS
0

 - ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ -

ਫਰੀਦਕੋਟ, 30 ਸਤੰਬਰ (BTTNEWS)- ਸਥਾਨਕ ਸ਼ਹਿਰ ਦੀ ਜੰਮਪਲ ਨੌਜਵਾਨ ਸ਼ੂਟਰ ਸਿਫ਼ਤ ਕੌਰ ਸਮਰਾ ਨੇ ਏਸ਼ੀਅਨ ਖੇਡਾਂ ਵਿਚ ਸੋਨੇ ਅਤੇ ਚਾਂਦੀ ਦੇ ਤਗਮੇ ਪ੍ਰਾਪਤ ਕਰਕੇ ਦੇਸ਼ ਦਾ ਨਾਂਅ ਉੱਚਾ ਕੀਤਾ ਹੈ। ਅਜਿਹਾ ਕਰਕੇ ਸਿਫ਼ਤ ਨੇ ਫਰੀਦਕੋਟ ਨੂੰ ਅੰਤਰ ਰਾਸ਼ਟਰੀ ਪੱਧਰ ’ਤੇ ਜਿੱਥੇ ਮਾਣ ਸਤਿਕਾਰ ਦਿਵਾਇਆ ਹੈ, ਉਥੇ ਸ਼ਹਿਰ ਦਾ ਮਾਣ ਵੀ ਵਧਾਇਆ ਹੈ। ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ’ਤੇ ਸਿਫ਼ਤ ਕੌਰ ਸਮਰਾ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਇਲਾਕੇ ਦੀ ਪ੍ਰਸਿਧ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਨੇ ਸਿਫ਼ਤ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਚੀਫ਼ ਪੈਟਰਨ ਹੀਰਾਵਤੀ, ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਜਨਰਲ ਸਕੱਤਰ ਡਾ. ਸੋਹਣ ਲਾਲ ਨਿਗਾਹ, ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ ਸਮੇਤ ਸੀਨੀਅਰ ਮੈਂਬਰ ਮਨਜੀਤ ਖਿੱਚੀ, ਗੋਬਿੰਦ ਕੁਮਾਰ ਅਤੇ ਮਨਜੀਤ ਰਾਣੀ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਿਫ਼ਤ ਦੀ ਲਾਜਵਾਬ ਪ੍ਰਾਪਤੀ ਨੂੰ ਸਮੁੱਚੇ ਸਮਾਜ ਲਈ ਬੇਹੱਦ ਮਾਣ ਵਾਲੀ ਪ੍ਰਾਪਤੀ ਦੱਸਿਆ ਹੈ। ਇਸੇ ਤਰ੍ਹਾਂ ਪੰਜਾਬ ਵਿੱਤ ਵਿਭਾਗ ਵਿੱਚ ਸੇਵਾ ਮੁਕਤ ਅਸਿਸਟੈਂਟ ਸਹਾਇਕ ਕੰਟਰੋਲਰ ਓ.ਪੀ. ਚੌਧਰੀ ਨੇ ਵੀ ਸਿਫ਼ਤ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਹੈ। ਟਰੱਸਟ ਦੇ ਚੇਅਰਮੈਨ ਢੋਸੀਵਾਲ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਾਣ ਮੱਤੀ ਧੀ ਸਿਫ਼ਤ ਕੌਰ ਸਮਰਾ ਦੀ ਫੀਰਦਕੋਟ ਵਾਪਸੀ ’ਤੇ ਟਰੱਸਟ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। 

ਲਾਰਡ ਬੁੱਧਾ ਟਰੱਸਟ ਵੱਲੋਂ ਸਿਫ਼ਤ ਕੌਰ ਸਮਰਾ ਦੀਆਂ ਸਿਫਤਾਂ


Post a Comment

0Comments

Post a Comment (0)