ਸੰਕਲਪ ਕੰਪਿਊਟਰ ਸੈਂਟਰ ਵਿਖੇ ਮਨਾਇਆ ਅਧਿਆਪਕ ਦਿਵਸ

BTTNEWS
0

ਸੰਕਲਪ ਕੰਪਿਊਟਰ ਸੈਂਟਰ ਵਿਖੇ ਮਨਾਇਆ ਅਧਿਆਪਕ ਦਿਵਸ
 ਅਧਿਆਪਕ ਦਿਵਸ ਮੌਕੇ ਸੰਕਲਪ ਸੁਸਾਇਟੀ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਕਰਦੇ ਹੋਏ ਵਿੱਦਿਆਰਥੀ।

 ਸ੍ਰੀ ਮੁਕਤਸਰ ਸਾਹਿਬ 5 ਸਤੰਬਰ (BTTNEWS)- ਸਥਾਨਕ ਕੋਟਕਪੂਰਾ ਰੋਡ ਸਥਿਤ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:) ਅਧੀਨ ਚੱਲ ਰਹੇ “ਸੰਕਲਪ ਕੰਪਿਉਟਰ ਸੈਂਟਰ” ਵਿਖੇ ਅਧਿਆਪਕ ਦਿਵਸ ਮਨਾਇਆ ਗਿਆ ।ਜਾਣਕਾਰੀ ਦਿੰਦਿਆ ਸੰਸਥਾ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੌਕੇ ਮੁਫ਼ਤ ਕੰਪਿਊਟਰ ਸਿੱਖਿਆ ਹਾਸਲ ਕਰ ਰਹੀਆਂ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਣਿਤ ਕੀਤਾ । ਸੈਂਟਰ ਦੇ ਇੰਚਾਰਜ ਮਨਪ੍ਰੀਤ ਸਿੰਘ ਨੇ ਇਸ ਦਿਵਸ ਨੂੰ ਲੈਕੇ ਆਪਣੇ ਵਿਚਾਰ ਪੇਸ਼ ਕੀਤੇ ਤੇ ਵਿਦਿਆਰਥੀਆਂ ਨੂੰ ਆਪਣੇ ਗੁਰੂਆਂ ਦਾ ਹਮੇਸ਼ਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਅਰਦਾਸ ਕੌਰ, ਮਨਜੀਤ ਕੌਰ , ਭਵਕੀਰਤ ਸਿੰਘ ਸੰਧੂ  ਤੇ  ਜੋਤੀ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਮੌਕੇ ਸਾਰੇ ਵਿਦਿਆਰੀਆਂ ਨੇ ਮਿਲਕੇ ਚਾਹ ਪਾਣੀ ਦਾ ਸੁਚੱਜਾ ਇੰਤਜ਼ਾਮ ਵੀ ਕੀਤਾ। ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਨੇ ਸਾਰੇ ਵਿਦਿਆਰੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਓਹਨਾ ਦੇ ਉੱਜਲ ਭਵਿੱਖ ਦੀ ਕਾਮਨਾ ਵੀ ਕੀਤੀ।

Post a Comment

0Comments

Post a Comment (0)