Page Nav

Grid

GRID_STYLE

Grid

GRID_STYLE

Hover Effects

Classic Header

{fbt_classic_header}

 ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ, ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No.7035100015, WhatsApp - 9582900013 ,ਈਮੇਲ contact-us@bttnews.online

ਤਾਜਾ ਖਬਰਾਂ

latest

 ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No. 7035100015, WhatsApp - 9582900013 ,ਈਮੇਲ contact-us@bttnews.online

ਕੋਟਕਪੂਰਾ-ਮੋਗਾ ਰੇਲਵੇ ਲਾਈਨ ਦਾ ਸਰਵੇ ਹੋਣ ਦੇ ਬਾਵਜੂਦ ਵੀ ਨਹੀਂ ਪੈ ਸਕੀ ਰੇਲਵੇ ਲਾਈਨ

ਫਾਜ਼ਿਲਕਾ-ਮੁਕਤਸਰ -ਫਰੀਦਕੋਟ -ਮੋਗਾ ਜ਼ਿਲਿਆਂ ਦੇ ਵਸਨੀਕ ਕਰਦੇ ਹਨ ਜਲਦੀ ਰੇਲ ਲਾਈਨ ਪਾਉਣ ਦੀ ਮੰਗ ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (BTTNEWS)-    ਨਾਰਦਰਨ ਪੈਸੰਜਰ ਰੇਲਵ...

ਫਾਜ਼ਿਲਕਾ-ਮੁਕਤਸਰ -ਫਰੀਦਕੋਟ -ਮੋਗਾ ਜ਼ਿਲਿਆਂ ਦੇ ਵਸਨੀਕ ਕਰਦੇ ਹਨ ਜਲਦੀ ਰੇਲ ਲਾਈਨ ਪਾਉਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (BTTNEWS)-   ਨਾਰਦਰਨ ਪੈਸੰਜਰ ਰੇਲਵੇ ਸਮਿਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਵਨੀਆਂ ਅਤੇ ਜਨਰਲ ਸਕੱਤਰ ਸ਼ਾਮ ਲਾਲ ਗੋਇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲਵੇਮੰਤਰੀ, ਚੇਅਰਮੈਨ ਰੇਲਵੇ ਬੋਰਡ ਅਤੇ ਹੋਰ ਰੇਲਵੇ ਦੇ ਅਧਿਕਾਰੀਆਂ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੋਟਕਪੂਰਾ ਤੋਂ-ਮੋਗਾ ਤੱਕ ਨਵੀਂ ਰੇਲਵੇ ਲਾਈਨ ਵਿਛਾਈ ਜਾਵੇ ਤਾਂ ਜੋ ਫਾਜ਼ਿਲਕਾ ਮੁਕਤਸਰ, ਫਰੀਦਕੋਟ-ਕੋਟਕਪੂਰਾ, ਲੁਧਿਆਣਾ-ਚੰਡੀਗੜ੍ਹ  ਅਤੇ ਹੋਰ ਸ਼ਹਿਰਾਂ ਤੱਕ ਰੇਲ ਗੱਡੀਆਂ ਰਾਹੀਂ ਆ ਜਾ ਸਕਣ। ਅਜ਼ਾਦੀ ਤੋਂ ਪਹਿਲਾਂ ਸਾਰੇ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਅਤੇ ਅੰਗਰੇਜ ਸਰਕਾਰ ਨੇ ਹਰ ਸ਼ਹਿਰ ਨੂੰ ਲਾਹੌਰ  ਨਾਲ ਰੇਲਵੇ ਰਾਹੀਂ ਜੋੜਿਆ ਸੀ। ਅਜ਼ਾਦੀ ਤੋਂ ਬਾਅਦ ਪੂਰਬੀ ਪੰਜਾਬ ਭਾਰਤ ਦੇ ਹਿੱਸੇ ਆ ਗਿਆ ਤਾਂ ਪੰਜਾਬ ਦੀ ਕੋਈ ਰਾਜਧਾਨੀ ਨਹੀਂ ਰਹੀ। ਜੋ ਕਾਫ਼ੀ ਸਮਾਂ ਬਾਅਦ  ਚੰਡੀਗੜ੍ਹ ਸ਼ਹਿਰ ਵਸਾ ਕੇ ਬਣਾਈ ਗਈ। ਪ੍ਰੰਤੂ ਚੰਡੀਗੜ੍ਹ ਨੂੰ ਪੰਜਾਬ ਦੇ ਹੋਰ ਸ਼ਹਿਰਾਂ ਨਾਲ ਰੇਲਵੇ ਲਿੰਕ ਕਰਨ ਲਈ ਨਾ ਭਾਰਤ ਸਰਕਾਰ ਨੇ ਅਤੇ ਨਾ ਪੰਜਾਬ ਸਰਕਾਰ ਨੇ ਕੋਈ ਕੋਸ਼ਿਸ਼ ਕੀਤੀ। ਜਿਸ ਦੇ ਫਲ ਸਰੂਪ ਜ਼ਿਲਾ ਹੈਡ ਕੁਆਰਟਰਾਂ ਫਾਜ਼ਿਲਕਾ-ਸ੍ਰੀ ਮੁਕਤਸਰ ਸਾਹਿਬ-ਫਰੀਦਕੋਟ ਦੇ ਲੋਕਾਂ ਦਾ ਚੰਡੀਗੜ੍ਹ ਜਾਣ ਵਾਸਤੇ ਰੇਲਵੇ Çਲੰਕ ਨਹੀਂ ਹੈ। ਜਿਸ ਕਾਰਨ ਰੇਲਵੇ ਵਿਭਾਗ ਤੋਂ ਦੋ ਦਸ਼ਕ ਤੋਂ ਕੋਟਕਪੂਰਾ -ਮੋਗਾ ਨਵੀਂ ਰੇਲਵੇਲਾਈਨ ਵਿਛਾਉਣ ਦੀ ਮੰਗ ਕਰਦੇ ਆ ਰਹੇ ਹਾਂ।  ਰੇਲਵੇ ਨੇ 2017 ਵਿਚ ਸਰਵੇ ਕਰਵਾ ਕੇ ਸਰਵੇ ਰਿਪੋਰਟ 20 ਮਾਰਚ 2017 ਨੂੰ ਰੇਲਵੇ ਬੋਰਡ ਕੋਲ ਭੇਜੀ ਹੈ। ਕੋਟਕਪੂਰਾ- ਮੋਗਾ ਦਾ ਫਾਸਲਾ 51.5 ਕਿਲੋਮੀਟਰ ਹੈ।  ਪਰ ਰੇਲਵੇ ਨਵੀਂ ਲਾਈਨ ਦਾ ਕੰਮ ਗਿਆਨੀ ਜੈਲ ਸਿੰਘ ਸਟੇਸ਼ਨ ਸੰਧਵਾਂ ਤੋਂ ਮੋਗਾ ਤੱਕ ਪੈਣੀ ਹੈ। ਜਿਸ ਦੀ ਲੰਬਾਈ 45 ਕਿਲੋਮੀਟਰ ਹੈ। ਜਿਸ ਤੇ 650 ਕਰੋੜ ਰੁਪਏ ਖਰਚ ਆਉਣਾ ਹੈ। ਪੰਤੂ ਰੇਲਵੇ ਵਿਭਾਗ ਨੇ ਹੁਣ ਤੱਕ ਇਸ ਸਰਵੇ ਰਿਪਰਟ ਤੋਂ ਅੱਗੇ ਕੋਈ ਕਾਰਵਾਈ ਨਹੀਂ ਕੀਤੀ।ਜ਼ਿਲਾ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਦੇ ਲੋਕ ਰੇਲ ਰਾਹੀਂ ਲੁਧਿਆਣਾ ਚੰਡੀਗੜ੍ਹ ਜਾਣ ਨੂੰ ਤਰਸ ਰਹੇ ਹਨ।  ਇਹ ਰੇਲਵੇ ਲਾਈਨ ਪੈਣ ਨਾਲ ਪਿੰਡ ਸੰਧਵਾਂ, ਔਲਖ, ਬਾਘਾ ਪੁਰਾਣਾ, ਸਿੰਘਾਂ ਵਾਲਾ ਦੇ ਲੋਕ ਵੀ ਸਹੂਲਤ ਪ੍ਰਾਪਤ ਕਰ ਸਕਣਗੇ। ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਰੇਲਵੇ ਸਟੇਸ਼ਨ ਅਮ੍ਰਿਤ ਭਾਰਤ ਸਟੇਸ਼ਨ ਬਣ ਚੁੱਕੇ ਹਨ ਅਤੇ ਦੋਵੇਂ ਜ਼ਿਲਾ ਸਦਰ ਹੈਡ ਕੁਆਰਟਰ ਹਨ। ਜਿੰਨ੍ਹਾਂ ਨੂੰ ਇਸ ਨਵੀਂ ਰੇਲਵੇ ਲਾਈਨ ਦਾ ਹਰ ਰੋਜ਼ ਦੀ ਆਵਾਜਾਈ ਤੇ ਮਾਲ ਦੀ ਢੋਆ ਢੋਆਈ ਵਿਚ ਲਾਭ ਮਿਲੇਗਾ। ਇਸ ਦੇ ਨਾਲ ਹੀ ਫਾਜ਼ਿਲਕਾ ਰੇਲਵੇ ਛਾਉਣੀ, ਰੇਲਵੇ ਜੰਕਸ਼ਨ ਹੈ ਅਤੇ ਮੁਕਤਸਰ ਸ਼ਹਿਰ ਸਿੱਖ ਧਰਮ ਦਾ ਧਾਰਮਿਕ ਤੌਰ ਤੇ ਇਤਿਹਾਸਿਕ ਮਹੱਤਵ ਰੱਖਦਾ ਹੈ। ਜਿਥੇ ਹਰ ਸਾਲ ਮਾਘੀ ਦੇ ਮੇਲੇ ਤੇ ਲੱਖਾਂ ਸ਼ਰਧਾਲੂ ਆਉਂਦੇ ਹਨ।  ਇਸ ਲਈ ਦੋਵੇਂ ਜ਼ਿਲਿਆਂ ਲਈ ਇਹ ਨਵੀਂ ਰੇਲ ਲਾਈਨ ਪਾਉਣੀ ਬਹੁਤ ਜ਼ਰੂਰੀ ਹੈ।

ਕੋਟਕਪੂਰਾ-ਮੋਗਾ ਰੇਲਵੇ ਲਾਈਨ ਦਾ ਸਰਵੇ ਹੋਣ  ਦੇ ਬਾਵਜੂਦ ਵੀ ਨਹੀਂ ਪੈ ਸਕੀ ਰੇਲਵੇ ਲਾਈਨ

ਇਥੇ ਇਹ ਵੀ ਦੱਸਣਯੋਗ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ।ਜਿਥੇ ਪੰਜਾਬ ਹਰਿਅਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ ਹਨ।  ਬੱਸਾਂ/ਕਾਰਾਂ ਰਾਹੀਂ ਫਾਜ਼ਿਲਕਾ -ਮੁਕਤਸਰ, ਫਰੀਦਕੋਟ ਦੇ ਕਰੀਬ 50 ਹਜ਼ਾਰ ਲੋਕ ਲੁਧਿਆਣਾ ਚੰਡੀਗੜ੍ਹ ਤੱਕ ਹਰ ਰੋਜ ਕੰਮ ਕਾਜ ਲਈ ਆਉਣ ਜਾਣ ਕਰਦੇ ਹਨ। ਕੋਟਕਪੂਰਾ-ਫਾਜ਼ਿਲਕਾ ਰੇਲਵੇ ਸੈਕਸ਼ਨ ਦੇ ਵਿਚ ਸਿਰਫ਼ ਕੋਟਕਪੂਰਾ ਤੋਂ ਫਾਜ਼ਿਲਕਾ ਦੇ ਵਿਚਕਾਰ ਹੀ ਲੋਕ ਸਫ਼ਰ ਕਰਦੇ ਹਨ। ਕਿਉਂਕਿ ਫਾਜ਼ਿਲਕਾ/ਮੁਕਤਸਰ ਤੋਂ ਲੰਬੇ ਰੂਟ ਦੀ ਗੱਡੀ ਨਹੀਂ ਚੱਲਦੀ, ਇਸ ਕਰਕੇ  ਉਨ੍ਹਾਂ ਨੂੰ ਰੇਲ ਰਾਹੀਂ 75 ਕਿਲੋਮੀਟਰ ਦੀ ਬਜਾਏ ਸੜਕ ਰਾਹੀਂ 50 ਕਿਲੋਮੀਟਰ ਜਾ ਕੇ ਬਠਿੰਡਾ ਤੋਂ ਰੇਲਵੇ ਗੱਡੀਆਂ ਲੈਣੀਆਂ ਪੈਂਦੀਆਂ ਹਨ। ਇਸ ਤਰ੍ਹਾਂ ਕੋਟਕਪੂਰਾ-ਫਾਜ਼ਿਲਕਾ ਰੇਲਵੇ ਸ਼ੈਕਸ਼ਨ  ਦਾ ਆਮ ਲੋਕਾਂ ਨੂੰ ਕੋਈ ਲਾਭ ਨਹੀਂ ਹੈ। ਫਾਜ਼ਿਲਕਾ -ਮੁਕਤਸਰ, ਕੋਟਕਪੂਰਾ-ਮੋਗਾ, ਲੁਧਿਆਣਾ, ਚੰਡੀਗੜ੍ਹ ਦੇ ਰੂਟ ਤੇ ਪੈਂਦੇ ਸਾਰੇ ਸਟੇਸ਼ਨ ਭਾਰਤ ਅਮ੍ਰਿਤ ਸਟੇਸ਼ਨ ਹਨ। ਜਿੰਨ੍ਹਾਂ ਨੂੰ ਆਪਸ ਵਿਚ ਜੋੜਣਾ ਬਹੁਤ ਜ਼ਰੂਰੀ ਹੈ ਫਾਜ਼ਿਲਕਾ ਤੋਂ ਚੰਡੀਗੜ੍ਹ ਰੂਟ ਤੇ ਰੇਲਵੇ ਸੇਵਾ ਦੇ ਸ਼ੁਰੂ ਹੋਣ ਨਾਲ ਰੇਲਵੇ ਨੂੰ 200 ਕਰੋੜ ਰੁਪਏ ਪੈਸੰਜਰ ਤੋਂ ਅਤੇ  ਮਾਲ ਭਾੜੇ ਤੋਂ 200 ਕਰੋੜ ਰੁਪਏ ਕਮਾਈ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਫੂਡ ਗਰੇਨ ਦੀ ਢੋਆ ਢੋਆਈ ਫਾਸਲਾ ਘਟਣ ਨਾਲ ਹਰ ਸਾਲ 500 ਕਰੋੜ ਰੁਪਏ ਦਾ ਲਾਭ ਹੋਵੇਗਾ ਅਤੇ ਐਫ.ਸੀ.ਆਈ. ਨੂੰ ਵੀ ਬੱਚਤ ਹੋਵੇਗੀ। ਨਾਰਦਰਨ ਰੇਲਵੇ ਸਮਿਤੀ ਦੇ ਪੈਟਰਨ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਪ੍ਰਮੋਦ ਆਰਿਆ, ਭੰਵਰ ਲਾਲ, ਬਲਜੀਤ ਸਿੰਘ, ਬੂਟਾ ਰਾਮ ਕਮਰਾ ਅਤੇ ਓਮ ਪ੍ਰਕਾਸ਼ ਵਲੇਚਾ ਨੇ ਰੇਲਵੇ ਵਿਭਾਗ ਤੋਂ ਇਹ ਲਾਈਨ ਵਿਛਾਉਣ ਦੀ ਮੰਗ ਕੀਤੀ ਹੈ।

No comments

Ads Place