PSU ਵੱਲੋਂ ਸਰਕਾਰੀ ਕਾਲਜ 'ਸ੍ਰੀ ਮੁਕਤਸਰ ਸਾਹਿਬ' ਵਿਖੇ ਪਿ੍ੰਸੀਪਲ ਦਫ਼ਤਰ ਅੱਗੇ ਧਰਨਾ"

BTTNEWS
0

 ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (BTTNEWS)- 14 ਸਤੰਬਰ ਨੂੰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਸਕਿਓਰਟੀ ਗਾਰਡ ਅਤੇ ਪ੍ਰੋ:ਗੁਰਬਾਜ ਸਿੰਘ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨਾਲ ਬਦਸਲੂਕੀ ਕਰਨ ਖ਼ਿਲਾਫ਼, ਪ੍ਰਸ਼ਾਸ਼ਨ ਦੁਆਰਾ ਕਿ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆਂ ਕਰਨ ਦੇ ਬਾਵਜੂਦ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਅਤੇ ਕਾਲਜ ਦੇ ਕੁਝ ਪ੍ਰੋਫ਼ੈਸਰਾਂ ਦੁਆਰਾ ਮਸਲੇ ਨੂੰ ਖਿੰਡਾਉਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ।

 

PSU ਵੱਲੋਂ ਸਰਕਾਰੀ ਕਾਲਜ 'ਸ੍ਰੀ ਮੁਕਤਸਰ ਸਾਹਿਬ' ਵਿਖੇ ਪਿ੍ੰਸੀਪਲ ਦਫ਼ਤਰ ਅੱਗੇ ਧਰਨਾ"

 ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਸੁਖਪ੍ਰੀਤ ਕੌਰ ਅਤੇ ਕੋ ਕਨਵੀਨਰ ਨੌਨਿਹਾਲ ਸਿੰਘ ਅਤੇ ਸੁਖਵੀਰ ਕੌਰ ਸੋਨੀ ਨੇ ਦੱਸਿਆ ਪਿਛਲੇ ਦਿਨੀਂ ਕਾਲਜ ਦੇ ਸਕਿਓਰਟੀ ਗਾਰਡ ਅਤੇ ਪ੍ਰੋਫੈਸਰ ਗੁਰਬਾਜ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨਾਲ ਬਦਸਲੂਕੀ ਕੀਤੀ ਗਈ ਸੀ ਜਿਸ ਦੀ ਦਰਖ਼ਾਸਤ ਵੀ ਥਾਣਾ ਸਦਰ ਵਿੱਚ ਦਿੱਤੀ ਗਈ ਸੀ ਪਰ ਇਸ ਮਸਲੇ ਨੂੰ ਨਾ ਹੀ  ਕਾਲਜ ਵੱਲੋਂ ਬਣਾਈ ਕਮੇਟੀ ਨੇ ਹੱਲ ਕੀਤਾ ਅਤੇ ਨਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨੂੰ ਮੁੜ ਵਿਚਾਰਿਆ ਗਿਆ, ਸਗੋਂ ਕਾਲਜ ਦੇ ਕੁਝ ਪ੍ਰੋਫ਼ੈਸਰਾਂ ਵੱਲੋਂ ਜਾਣ ਬੁੱਝ ਕੇ ਇਸ ਮਸਲੇ ਨੂੰ ਉਲਝਾਇਆ ਗਿਆ। ਜਿਸਦੇ ਸਿੱਟੇ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਪ੍ਰਿੰਸੀਪਲ ਦਫ਼ਤਰ ਸਾਹਮਣੇ ਧਰਨਾ ਰੱਖਿਆ ਗਿਆ ਸੀ, ਜਿਸਨੂੰ ਖਰਾਬ ਕਰਨ ਲਈ ਇਹਨਾਂ ਪ੍ਰੋਫ਼ੈਸਰਾਂ ਨੇ ਅੱਜ ਪੂਰਾ ਜ਼ੋਰ ਲਾਇਆ। ਪਹਿਲਾਂ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੂੰ ਝੰਡੇ - ਡੰਡੇ ਅੰਦਰ ਲਿਜਾਣ ਤੋਂ ਮਨਾ ਕੀਤਾ ਅਤੇ ਸਾਰੇ ਆਗੂਆਂ ਨੂੰ ਰੋਕ ਕੇ ਨਾਮ ਨੋਟ ਕਰਕੇ ਪਰਚੇ ਦਰਜ ਕਰਾਉਣ ਦੀ ਧਮਕੀ ਦਿੱਤੀ ਗਈ ਅਤੇ ਕਾਲਜ ਅੰਦਰ ਆ ਰਹੇ ਵਿਦਿਆਰਥੀਆਂ ਨੂੰ ਇਹਨਾਂ ਪ੍ਰੋਫ਼ੈਸਰਾਂ ਦੇ ਇਸ ਟੋਲੇ ਨੇ ਵਿਦਿਆਰਥੀਆਂ ਨੂੰ ਧਮਕਾਇਆ ਕਿ ਜੇਕਰ ਉਹ ਪੀ. ਐੱਸ.ਯੂ ਦੇ ਧਰਨੇ ਵਿੱਚ ਜਾਂਦੇ ਹਨ ਤਾਂ ਉਹਨਾਂ ਦੀ  ਅਸੈਸਮੈਂਟ ਨਹੀਂ ਲਗਾਈ ਜਾਵੇਗੀ ਅਤੇ ਕਾਲਜ ਚੋਂ ਨਾਮ ਕੱਟ ਦਿੱਤੇ ਜਾਣਗੇ। ਵਿਦਿਆਰਥੀ ਵਿਰੋਧੀ ਇਸ ਗਿਰੋਹ ਨੂੰ ਜਿਸ ਵਿਚ ਪ੍ਰੋਫੈਸਰ ਹਰਦਵਿੰਦਰ ਸਿੰਘ, ਪ੍ਰੋ: ਹਰਮੀਤ ਕੌਰ ਅਤੇ ਪ੍ਰੋ:ਕੰਵਰਜੀਤ ਸਿੰਘ ਸ਼ਾਮਲ ਹਨ , ਫਿਲਾਸਫੀ ਦੇ ਪ੍ਰੋ:ਨਵਦੀਪ ਸਿੰਘ ਵੱਲੋਂ ਅਗਵਾਈ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ ਅੱਜ ਦੇ ਧਰਨੇ ਨੂੰ ਫੇਲ੍ਹ ਕਰਨ ਲਈ ਅਤੇ ਵਿਦਿਆਰਥੀਆਂ ਵਿਚ ਫੁੱਟ ਪਾਉਣ ਲਈ ਇਹਨਾਂ ਨੇ ਕਾਲਜ ਨੇ ਕੁਝ ਵਿਦਿਆਰਥੀਆਂ ਨੂੰ ਧਰਨਾ ਤੇ ਬੈਠੇ ਵਿਦਿਆਰਥੀਆਂ ਦੇ ਵਿਰੁੱਧ ਭੜਕਾਇਆ ਅਤੇ ਉਹਨਾਂ ਤੇ ਹਮਲਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਇਹਨਾਂ ਪ੍ਰੋਫ਼ੈਸਰਾਂ ਵੱਲੋਂ ਕਾਲਜ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ, ਜਿਹੜੇ ਪ੍ਰੋਫ਼ੈਸਰਾਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਡੰਡੇ ਕਾਲਜ ਅੰਦਰ ਨਹੀਂ ਜਾਣ ਦਿੱਤੇ ਓਹਨਾਂ ਹੀ ਪ੍ਰੋਫ਼ੈਸਰਾਂ ਵੱਲੋਂ ਬਾਅਦ ਵਿੱਚ ਡੰਡੇ ਹੱਥਾਂ ਚ ਫੜ ਕੇ ਵਿਦਿਆਰਥੀਆਂ ਨੂੰ ਡੰਡੇ ਦੇ ਜੋਰ ਤੇ ਧੱਕੇ ਨਾਲ ਆਪਣੇ ਹੱਕ ਵਿੱਚ ਖੜ੍ਹਨ ਲਈ ਮਜਬੂਰ ਕੀਤਾ,ਉਹਨਾਂ ਤੋਂ ਧੱਕੇ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਮੁਰਦਾਬਾਦ ਦੇ ਚਾਰਟ ਬਣਵਾਏ,ਨਾਅਰੇ ਲਗਵਾਏ ਗਏ। ਪਰ ਪੰਜਾਬ ਸਟੂਡੈਂਟਸ ਯੂਨੀਅਨ ਦਾ ਧਰਨਾ ਇਹਨਾਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਵੀ ਜਾਰੀ ਰਿਹਾ।

        ਜਿਲ੍ਹਾ ਆਗੂ ਲਵਪ੍ਰੀਤ ਕੌਰ ਅਤੇ ਮਮਤਾ ਆਜਾਦ ਨੇ ਦੱਸਿਆ ਕਿ ਪ੍ਰੋਫੈਸਰ ਨਵਦੀਪ ਸਿੰਘ ਦੇ ਪੰਜਾਬ ਸਟੂਡੈਂਟਸ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਅੱਖਾਂ ਵਿੱਚ ਰੜਕਦੀ ਹੈ ਜਿਸ ਕਰਕੇ ਉਹ ਲਗਾਤਾਰ ਇਸ ਮਸਲੇ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਵਿੱਚ ਜੱਥੇਬੰਦੀ ਦੇ ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਅਤੇ ਜਥੇਬੰਦੀ ਦੇ ਆਗੂਆਂ ਨਾਲ ਕਰਨ ਵਾਲਿਆਂ ਦਾ ਪੱਖ ਪੂਰਨ ਵਿੱਚ ਲੱਗਾ ਹੋਇਆ ਹੈ। ਪੰਜਾਬ ਸਟੂਡੈਂਟਸ ਯੂਨੀਅਨ ਵਿਦਿਆਰਥੀਆਂ ਦੀ ਫ਼ੀਸਾਂ ਤੇ ਫ਼ੰਡਾਂ ਲਈ ਲੜਨ ਵਾਲੀ ਅਤੇ ਕਾਲਜਾਂ ਚ ਹੁੰਦੇ ਘੁਟਾਲਿਆਂ ਦਾ ਪਰਦਾਫ਼ਾਸ਼ ਕਰਨ ਵਾਲੀ ਜਥੇਬੰਦੀ ਹੈ, ਤਾਂ ਪ੍ਰੋਫੈਸਰ ਨਵਦੀਪ ਸਿੰਘ ਦਾ  ਇਸ ਜਥੇਬੰਦੀ ਪ੍ਰਤੀ ਖਾਰ ਰੱਖਣਾ ਅਤੇ ਇਸਨੂੰ ਢਾਹ ਲਾਉਣ ਵਾਲੀ ਸਮਝ ਪ੍ਰੋਫੈਸਰ ਨਵਦੀਪ ਸਿੰਘ ਤੇ ਕਈ ਤਰ੍ਹਾਂ ਤੇ ਸਵਾਲ ਖੜੇ ਕਰਦੀ ਹੈ।

      ਇਹਨਾਂ ਪ੍ਰੋਫ਼ੈਸਰਾਂ ਦੀ ਕਮੇਟੀ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੀ ਬਜਾਏ ਵਿਦਿਆਰਥੀ ਵਰਗ ਲਈ ਸੰਘਰਸ਼ ਕਰਨ ਵਾਲੀ ਜਥੇਬੰਦੀ ਨੂੰ ਕੁਚਲਣ ਦੀ ਸਾਜ਼ਿਸ਼  ਰਚੀ ਜਾ ਰਹੀ ਹੈ ਜਾਣ ਬੁੱਝ ਕੇ ਇਸ ਨੂੰ ਲਟਕਾਇਆ ਜਾ ਰਿਹਾ ਹੈ।

       ਕੋਈ ਸਿੱਟਾ ਨੇ ਨਿਕਲਦਾ ਵੇਖਕੇ ਅੱਜ ਦਾ ਧਰਨਾ ਇੱਕ ਵਾਰ ਸਮਾਪਤ ਕੀਤਾ ਗਿਆ ਅਤੇ ਸਟੇਜ ਤੋਂ ਐਲਾਨ ਕੀਤਾ ਗਿਆ ਗਿਆ ਕਿ ਇਸ ਮਸਲੇ ਨੂੰ ਹੋਰ ਤਿੱਖਾ ਕਰਨ ਦੀ ਰੂਪ ਰੇਖਾ ਉਲੀਕੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਦੇ ਖ਼ਿਲਾਫ਼ ਵੱਡੀ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਇਕਾਈ ਮੁਕਤਸਰ ਵੱਲੋਂ ਵੀ ਇਸ ਸੰਘਰਸ਼ ਚ ਸਾਥ ਦੇਣ ਦਾ ਐਲਾਨ ਕੀਤਾ।

  ਇਸ ਮੌਕੇ ਵਿਦਿਆਰਥੀ ਆਗੂ ਪੂਜਾ, ਗੁਰਪ੍ਰੀਤ ਸਿੰਘ, ਰਾਜਵੀਰ ਕੌਰ, ਅਰਸ਼ਦੀਪ ਸਿੰਘ, ਅਜੇਪਾਲ ਸਿੰਘ, ਜਸਪ੍ਰੀਤ ਸਿੰਘ, ਵੰਸ਼ ਤਮੋਲੀ, ਨੇਹਾ, ਪਵਨਦੀਪ ਕੌਰ, ਏਕਮਦੀਪ ਸਿੰਘ ਆਦਿ ਵਿਦਿਆਰਥੀ ਸ਼ਾਮਿਲ ਸਨ।

Post a Comment

0Comments

Post a Comment (0)