‘10ਵੇਂ ਸਾਲਾਸਰ ਮੋਬਾਇਲ ਲੰਗਰ ਸੇਵਾ’ ਦੀ ਰਵਾਨਗੀ 16 ਅਕਤੂਬਰ ਨੂੰ : ਜਗਪ੍ਰੀਤ ਪਾਲ ਜੋਨੀ

BTTNEWS
0

 - ਜਨ ਭਲਾਈ ਕਲੱਬ ਲੰਗਰ ਕਮੇਟੀ ਨੇ ਦਫ਼ਤਰ ਖੋਲ੍ਹਿਆ -

ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (BTTNEWS)- ਪਿਛਲੇ ਕਈ ਸਾਲਾਂ ਤੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਕਾਰਜ ਕਰਦੇ ਆ ਰਹੇ ਜਨ ਭਲਾਈ ਕਲੱਬ (ਰਜਿ.) ਵੱਲੋਂ ‘10ਵੇਂ ਸਾਲਾਸਰ ਮੋਬਾਇਲ ਲੰਗਰ ਸੇਵਾ’ ਦੀ ਤਿਆਰੀ ਸਬੰਧੀ ਸਥਾਨਕ ਰਾਮ ਨਗਰ ਬਸਤੀ ਬਠਿੰਡਾ ਰੋਡ ਵਿਖੇ ਦਫ਼ਤਰ ਖੋਲ੍ਹਿਆ ਗਿਆ। ਇਸ ਮੌਕੇ ਪੰਡਿਤ ਪਵਨ ਕੁਮਾਰ ਸ਼ਰਮਾ (ਸ਼ਨੀਦੇਵ ਮੰਦਰ ਵਾਲੇ) ਵੱਲੋਂ ਪੂਰੇ ਵਿਧੀ ਵਿਧਾਨ ਅਤੇ ਪੁਰਾਤਨ ਸੰਸਕ੍ਰਿਤਕ ਰਸਮਾਂ ਅਨੁਸਾਰ ਬਾਲਾ ਜੀ ਦਾ ਪੂਜਨ ਕਰਵਾਇਆ ਗਿਆ। ਕਲੱਬ ਪ੍ਰਧਾਨ ਨਰਿੰਦਰ ਕੁਮਾਰ ਬੰਟੀ, ਜਗਪ੍ਰੀਤ ਪਾਲ ਜੋਨੀ ਅਤੇ ਹੋਰ ਅਹੁਦੇਦਾਰਾਂ ਨੇ ਬਾਲਾ ਜੀ ਦਾ ਪੂਜਨ ਕੀਤਾ ਅਤੇ ਜੋਤ ਪ੍ਰਚੰਡ ਕਰਕੇ ਦਫਤਰ ਦਾ ਸ਼ੁੱਭ ਮਹੁਰੱਤ ਕੀਤਾ ਗਿਆ। ਇਸ ਮੌਕੇ ਜੈ ਸੀਆ ਰਾਮ ਸਾਲਾਸਰ ਪੈਦਲ ਯਾਤਰਾ ਸੰਘ ਤੋਂ ਦੀਪਕ ਗੁਪਤਾ ਵਾਈਟ ਹਾਊਸ ਵਾਲੇ ਵੀ ਵਿਸ਼ੇਸ਼ ਤੌਰ ’ਤੇ ਬਾਲਾ ਜੀ ਦੇ ਪੂਜਨ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸਾਲਾਸਰ ਮੋਬਾਇਲ ਲੰਗਰ ਸੇਵਾ ਦੇ ਸੰਸਥਾਪਕ ਚੇਅਰਮੈਨ ਜਗਪ੍ਰੀਤ ਪਾਲ ਜੋਨੀ ਨੇ ਦੱਸਿਆ ਕਿ ਜਨ ਭਲਾਈ ਕਲੱਬ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਸਾਲਾਸਰ ਧਾਮ ਦੇ ਰਸਤੇ ’ਚ ਮੋਬਾਇਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਉਂਦੀ 16 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 9:15 ਵਜੇ ਸਥਾਨਕ ਦਫਤਰ ਤੋਂ ਸਾਲਾਸਰ ਧਾਮ ਲਈ ‘10ਵੇਂ ਸਾਲਾਸਰ ਮੋਬਾਇਲ ਲੰਗਰ ਸੇਵਾ’ ਦੀ ਰਵਾਨਗੀ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲੱਬ ਵੱਲੋਂ ਇਸ ਵਾਰ ਸਾਲਾਸਰ ਮੋਬਾਇਲ ਲੰਗਰ ਸੇਵਾ ਦੇ ਨਾਮ ’ਤੇ ਕਿਊ ਆਰ ਕੋਡ ਵੀ ਜਾਰੀ ਕੀਤਾ ਗਿਆ ਹੈ, ਜਿਸਨੂੰ ਸਕੈਨ ਕਰਕੇ ਕੋਈ ਵੀ ਵਿਅਕਤੀ ਆਪਣੀ ਸ਼ਰਧਾ ਅਨੁਸਾਰ ਲੰਗਰ ਵਿੱਚ ਆਰਥਿਕ ਸਹਿਯੋਗ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਪਵਿੱਤਰ ਕਾਰਜ ਲਈ ਸਹਿਯਗ ਦੇਣ ਵਾਲੇ ਸੱਜਣਾਂ ਨੂੰ ਮੋਬਾਇਲ ਨੰਬਰ 98558-26820 ’ਤੇ ਸੰਪਰਕ ਕਰਨ ਦੀ ਅਪੀਲ ਵੀ ਕੀਤੀ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰੈਸ ਸਕੱਤਰ ਖੇਮ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਵਾਰ ਵੀ ਇਲਾਕਾ ਨਿਵਾਸੀਆਂ ਅਤੇ ਹੋਰ ਸਹਿਯੋਗੀ ਸੱਜਨਾਂ ਦੀ ਸਹਾਇਤਾ ਨਾਲ ਸ੍ਰੀ ਸਾਲਾਸਰ ਧਾਮ ਵਿਖੇ ਵੱਖ-ਵੱਖ ਥਾਵਾਂ ’ਤੇ 10ਵਾਂ ਸਾਲਾਸਰ ਮੋਬਾਇਲ ਲੰਗਰ ਪ੍ਰਭੂ ਇੱਛਾ ਤੱਕ ਲਗਾਇਆ ਜਾਵੇਗਾ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਲਾਸਰ ਧਾਮ ਜਾਣ ਵਾਲੇ ਪੈਦਲ ਯਾਤਰੀਆਂ ਅਤੇ ਹੋਰ ਸ਼ਰਧਾਲੂਆਂ ਲਈ ਸੇਵਾਦਾਰਾਂ ਵੱਲੋਂ ਸ਼ਰਧਾ ਪੂਰਵਕ ਮੋਬਾਇਲ ਲੰਗਰ ਸੇਵਾ ਨਿਭਾਈ ਜਾਂਦੀ ਹੈ। ਇਸ ਸ਼ੁੱਭ ਮਹੁਰੱਤ ਸਮੇਂ ਸ਼ਮਿੰਦਰ ਲਾਲ, ਜੋਰਾਵਰ, ਜੱਗਾ ਸਿੰਘ ਕੰਗ, ਰਣਜੀਤ ਸਿੰਘ, ਮੁਕੇਸ਼ ਕੁਮਾਰ, ਹਰਦੇਵ ਸਿੰਘ (ਬਾਲਾ ਜੀ ਮੋਬਾਇਲ ਅਸੈਸਰੀਜ਼ ਵਾਲੇ), ਸੰਦੀਪ ਕੁਮਾਰ (ਬਾਲਾ ਜੀ ਮੋਟਰ ਸਾਇਕਲ ਵਰਕਸ ਵਾਲੇ), ਅਨਿਲ ਕੁਮਾਰ, ਪਰਮਜੀਤ ਕੁਮਾਰ, ਵਿੱਕੀ, ਬੰਟੀ, ਕਿੰਦਰ, ਰਾਹੁਲ, ਸੇਵਕ, ਸੇਵਾ ਸਿੰਘ, ਸਤਨਾਮ ਸਿੰਘ, ਕ੍ਰਿਸ਼ਨ ਸਿੰਘ, ਛਿੰਦਾ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਪਵਨ ਕੁਮਾਰ, ਸੰਤ ਸਿੰਘ, ਅਮਨਦੀਪ ਸਿੰਘ, ਧਰਮਵੀਰ ਸਿੰਘ, ਅਰਮਾਨ, ਮਨਜੀਤ ਸਿੰਘ, ਬਲਕਰਨ ਸਿੰਘ ਆਦਿ ਤੋਂ ਇਲਾਵਾ ਸ਼ਰਧਾਲੂ ਅਤੇ ਇਲਾਕਾ ਨਿਵਾਸੀ ਮੌਜੂਦ ਸਨ।  

‘10ਵੇਂ ਸਾਲਾਸਰ ਮੋਬਾਇਲ ਲੰਗਰ ਸੇਵਾ’ ਦੀ ਰਵਾਨਗੀ 16 ਅਕਤੂਬਰ ਨੂੰ : ਜਗਪ੍ਰੀਤ ਪਾਲ ਜੋਨੀ
ਬਾਲਾ ਜੀ ਦੇ ਪੂਜਨ ਸਮੇਂ ਕਲੱਬ ਦੇ ਅਹੁਦੇਦਾਰ, ਮੈਂਬਰ ਅਤੇ ਸ਼ਰਧਾਲੂ ਆਪਣੀ ਹਾਜ਼ਰੀ ਲਗਵਾਉਂਦੇ ਹੋਏ । 


Post a Comment

0Comments

Post a Comment (0)