ਦਸ਼ਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਚੱਲ ਰਹੇ ਹਨ ਮੁਕਾਬਲੇ ਸਫਲਤਾ ਪੂਰਵਕ
ਲੰਬੀ / ਸ੍ਰੀ ਮੁਕਤਸਰ ਸਾਹਿਬ 13 ਅਕਤੂਬਰ (BTTNEWS)- ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ -2 ਤਹਿਤ ਰਾਜ ਪੱਧਰੀ ਖੇਡ ਮੁਕਾਬਲੇ (ਗੇਮ ਸ਼ੂਟਿੰਗ) ਸ਼ੂਟਿੰਗ ਰੇਂਜ, ਦਸ਼ਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਸਫਲਤਾਪੂਰਵਕ ਚੱਲ ਰਹੇ ਹਨ।
ਇਨ੍ਹਾਂ ਖੇਡਾਂ ਮੌਕੇ ਅਵਨੀਤ ਕੌਰ, ਸ਼ੂਟਿੰਗ ਓਲੰਪਿਅਨ ਖਿਡਾਰਨ ਨੇ ਖਿਡਾਰੀਆਂ ਦਾ ਮਨੌਬਲ ਵਧਾਇਆ।ਉਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਖਿਡਾਰੀਆਂ ਨੂੰ ਦੱਸਿਆ ਕਿ ਉਨਾਂ ਨੇ ਦਸ਼ਮੇਸ਼ ਗਰਲਜ਼ ਕਾਲਜ, ਬਾਦਲ ਤੋਂ ਹੀ ਆਪਣੀ ਸ਼ੂਟਿੰਗ ਕਰਿਅਰ ਦੀ ਸ਼ੁਰੂਆਤ ਕੀਤੀ ਸੀ।
ਅਨਿੰਦਰਵੀਰ ਕੌਰ ਬਰਾੜ, ਜਿਲ੍ਹਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਖੇਡਾਂ ਨਾਲ ਵਿਦਿਆਰਥੀਆਂ ਦੀਆਂ ਸਿਹਤ ਅਤੇ ਯੋਗਤਾ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਮਿਲਦੀ ਹੈ।ਖੇਡਾਂ ਨਾਲ ਖਿਡਾਰੀਆਂ ਵਿੱਚ ਅਨੁਸ਼ਾਸ਼ਨ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ। ਖੇਡਾਂ ਮਨ ਪ੍ਰਚਾਵੇ ਦਾ ਵਧੀਆ ਸਾਧਨ ਹਨ ਅਤੇ ਖੇਡਾਂ ਖੇਡ ਕੇ ਮਨ ਸਦਾ ਖੁਸ਼ ਰਹਿੰਦਾ ਹੈ।
ਇਨ੍ਹਾਂ ਖੇਡਾਂ ਵਿੱਚ ਪੰਜਾਬ ਰਾਜ ਦੀਆਂ ਟੀਮਾਂ ਦੇ ਮੈਚ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 10 ਮੀਟਰ ਏਅਰ ਪਿਸਟਲ, 10 ਮੀਟਰ ਏਅਰ ਰਾਈਫਲ, 50 ਮੀਟਰ 3 ਪੀ ਰਾਈਫਲ, 50 ਮੀਟਰ, 25 ਮੀਟਰ ਸਪੋਰਟਸ ਪਿਸਟਲ, 50 ਮੀਟਰ ਪਿਸਟਲ ਈਵੇਂਟ ਦੇ ਮੈਚ ਕਰਵਾਏ ਜਾ ਰਹੇ ਹਨ।ਇਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਖੇਡ ਵਿਭਾਗ ਵੱਲੋਂ ਇਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਨੂੰ ਸਵੇਰੇ,ਦੁਪਿਹਰ ਅਤੇ ਰਾਤ ਤੇ ਸਮੇਂ ਰਿਫਰੈਸ਼ਮੈਂਟ/ਡਾਈਟ ਮੁਹੱਈਆਂ ਕਰਵਾਈ ਜਾ ਰਹੀ ਹੈ।ਇਸ ਪ੍ਰੋਗਰਾਮ ਵਿੱਚ ਖੇਡ ਵਿਭਾਗ ਦੇ ਸਮੂਹ ਸ਼ੂਟਿੰਗ ਕੋਚ, ਗੇਮ ਇੰਚਾਰਜ ਅਤੇ ਪਿੰਡ ਪੰਚਾਇਤ ਦੇ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।
-ਪ੍ਰਾਯੋਜਿਤ-