Type Here to Get Search Results !

ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ 14 ਅਕਤੂਬਰ ਸ਼ਨੀਵਾਰ ਨੂੰ : ਅਟਵਾਲ

 - ਸਵੇਰੇ 10:00 ਵਜੇ ਹੋਵੇਗੀ ਮੀਟਿੰਗ -

ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (BTTNEWS)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਾਸਿਕ ਮੀਟਿੰਗ ਆਉਂਦੀ 14 ਅਕਤੂਬਰ ਸ਼ਨੀਵਾਰ ਨੂੰ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਵੇਰੇ 10:00 ਵਜੇ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਕਰਨਗੇ।

ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ 14 ਅਕਤੂਬਰ ਸ਼ਨੀਵਾਰ ਨੂੰ : ਅਟਵਾਲ

 ਮੀਟਿੰਗ ਦੌਰਾਨ ਸਿੱਖਿਆ, ਪੰਜਾਬ ਰੋਡਵੇਜ, ਜਨ ਸਿਹਤ ਵਿਭਾਗ, ਐਕਸਾਈਜ ਐਂਡ ਟੈਕਸਟੇਸ਼ਨ ਵਿਭਾਗ ਸਮੇਤ ਕਈ ਹੋਰ ਮਹਿਕਮਿਆਂ ਦੇ ਸੇਵਾ ਮੁਕਤ ਕਰਮਚਾਰੀ ਅਤੇ ਫੈਮਲੀ ਪੈਨਸ਼ਨਰਜ਼ ਭਾਗ ਲੈਣਗੇ। ਉਕਤ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਅਤੇ ਹੋਰਨਾਂ ਮਾਮਲਿਆਂ ਬਾਰੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੋਰਟਾਂ ਵਿੱਚ ਪਏ ਪੈਂਡਿੰਗ ਫੈਸਲਿਆਂ ਦੇ ਮੌਜੂਦਾ ਸਟੇਟਸ ਅਤੇ ਹੋਰ ਕਾਨੂੰਨੀ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ। ਜਨਰਲ ਸਕੱਤਰ ਅਟਵਾਲ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਇਸ ਮਹੀਨੇ ਆਪਣਾ ਜਨਮ ਦਿਨ ਮਨਾਉਣ ਵਾਲੇ ਪੈਨਸ਼ਨਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਪ੍ਰਧਾਨ ਕਰਮਜੀਤ ਸ਼ਰਮਾ ਨੇ ਜਿਲ੍ਹੇ ਦੇ ਸਮੂਹ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਮੀਟਿੰਗ ਵਿਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। 

-ਪ੍ਰਾਯੋਜਿਤ-Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad