"ਲਾਰਡ ਬੁੱਧਾ ਚੈਰੀਟੇਬਲ ਟਰੱਸਟ", ਮਨਜੀਤ ਕੌਰ ਜੁਆਇੰਟ ਸਕੱਤਰ ਨਿਯੁਕਤ

BTTNEWS
0

 ਨਵੇਂ ਮੈਂਬਰ ਸੁਨੀਲ ਕੁਮਾਰ ਦਾ ਟਰੱਸਟ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ

ਫਰੀਦਕੋਟ, 11 ਅਕਤੂਬਰ (BTTNEWS)- ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਵਿਸੇਸ਼ ਮੀਟਿੰਗ ਸਥਾਨਕ ਜੈਸਮੀਨ ਹੋਟਲ ਵਿਖੇ ਆਯੋਜਿਤ ਕੀਤੀ ਗਈ। ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਟਰੱਸਟ ਦੀ ਚੀਫ਼ ਪੈਟਰਨ ਸੇਵਾ ਮੁਕਤ ਨਾਇਬ ਤਹਿਸੀਲਦਾਰ ਹੀਰਾਵਤੀ ਸਮੇਤ ਪ੍ਰਿੰ. ਕ੍ਰਿਸ਼ਨ ਲਾਲ, ਪਰਮਜੀਤ ਕੌਰ ਤੇਜੀ, ਸੁਖਵਿੰਦਰ ਸੁੱਖੀ, ਮਨਜੀਤ ਕੌਰ, ਸ੍ਰੀ ਕ੍ਰਿਸ਼ਨ ਆਰ.ਏ., ਜੀਤ ਸਿੰਘ ਸੰਧੂ ਅਤੇ ਸੁਨੀਲ ਕੁਮਾਰ ਆਦਿ ਮੌਜੂਦ ਸਨ।

"ਲਾਰਡ ਬੁੱਧਾ ਚੈਰੀਟੇਬਲ ਟਰੱਸਟ",  ਮਨਜੀਤ ਕੌਰ ਜੁਆਇੰਟ ਸਕੱਤਰ ਨਿਯੁਕਤ

 ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਉਚੇਚੇ ਤੌਰ ’ਤੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ “ਖੇਡਾਂ ਵਤਨ ਪੰਜਾਬ ਦੀਆਂ” ਵਿਚ ਟਰੱਸਟ ਦੀਆਂ ਮੈਂਬਰਾਂ ਪਰਮਜੀਤ ਕੌਰ, ਸੁਖਵਿੰਦਰ ਸੁੱਖੀ ਅਤੇ ਸਥਾਨਕ ਗਰਲਜ਼ ਸਕੂਲ ਦੀਆਂ ਕੁਸ਼ਤੀ ਖਿਡਾਰਣਾਂ ਦਾ ਮਾਣ ਸਨਮਾਨ ਕਰਨ ਲਈ ਗੱਲਬਾਤ ਕੀਤੀ ਗਈ। ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਅਤੇ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ। ਤਿਉਹਾਰੀ ਸੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਨੂੰ ਮਿਲਾਵਟ ਖੋਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਜਿਲੇ ਦੇ ਕਈ ਸਕੂਲ ਅਧਿਆਪਕਾਂ ਨੂੰ ਡੀ.ਏ. ਦੀ 6 ਪ੍ਰਤੀਸ਼ਤ ਵਾਧੇ ਦੀ ਬਕਾਇਆ ਰਾਸ਼ੀ ਅਜੇ ਤੱਕ ਅਦਾ ਨਾ ਕੀਤੇ ਜਾਣ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਇਹ ਰਾਸ਼ੀ ਤੁਰੰਤ ਅਦਾ ਕਰਨ ਦੀ ਮੰਗ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਟਰੱਸਟ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਸਥਾਨਕ ਐੱਸ. ਕੁਮਾਰ ਆਪਟੀਕਲਜ਼ ਦੇ ਮਾਲਕ ਸੁਨੀਲ ਕੁਮਾਰ ਸੰਸਥਾ ਦੇ ਨਵੇਂ ਮੈਂਬਰ ਬਣੇ। ਮੀਟਿੰਗ ਦੌਰਾਨ ਮੌਜੂਦ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਟਰੱਸਟ ਦੀ ਸੰਸਥਾਪਕ ਮੈਂਬਰ ਮਨਜੀਤ ਕੌਰ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਨਵੀਂ ਚੁਣੀ ਗਈ ਜੁਆਇੰਟ ਸਕੱਤਰ ਅਤੇ ਨਵੇਂ ਮੈਂਬਰ ਨੂੰ ਟਰੱਸਟ ਆਗੂਆਂ ਵੱਲੋਂ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਨਵੇਂ ਮੈਂਬਰ ਸੁਨੀਲ ਕੁਮਾਰ ਨੇ ਕਿਹਾ ਕਿ ਉਹ ਸੰਸਥਾ ਦੇ ਚੇਅਰਮੈਨ ਸ੍ਰੀ ਢੋਸੀਵਾਲ ਅਤੇ ਜਿਲ੍ਹਾ ਪ੍ਰਧਾਨ ਸ੍ਰੀ ਭਾਰਤੀ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਟਰੱਸਟ ਵਿਚ ਸ਼ਾਮਿਲ ਹੋਏ ਹਨ ਅਤੇ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ। ਨਵ ਨਿਯੁਕਤ ਜੁਆਇੰਟ ਸਕੱਤਰ ਮਨਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਜਿੰਮੇ ਲਗਾਈ ਗਈ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਨੇਕ ਨੀਤੀ ਨਾਲ ਨਿਭਾਉਣਗੇ। ਉਹ ਆਪਣੇ ਉਪਰ ਪ੍ਰਗਟਾਏ ਗਏ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਕਾਇਮ ਰੱਖਣਗੇ। ਪ੍ਰਧਾਨ ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਜਿਲ੍ਹੇ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਸਮੱਸਿਆਵਾਂ ਸਬੰਧੀ ਡੀ.ਈ.ਓ. (ਐ.ਸਿ.) ਨਾਲ ਆਉਂਦੀ 13 ਅਕਤੂਬਰ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3:30 ਵਜੇ ਮੁਲਾਕਾਤ ਕੀਤੀ ਜਾਵੇਗੀ।  

ads

Post a Comment

0Comments

Post a Comment (0)