ਸੇਵਾਮੁਕਤ ਜੁਆਇੰਟ ਡਾਇਰੈਕਟਰ ਡਾ: ਹਰਵਿੰਦਰ ਸਿੰਘ ਦਾ ਦੇਹਾਂਤ, ਅੰਤਿਮ ਅਰਦਾਸ 2 ਨਵੰਬਰ ਨੂੰ

BTTNEWS
0

 ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ (BTTNEWS)- ਸਥਾਨਕ ਕੋਟਕਪੂਰਾ ਰੋਡ ਸਥਿਤ ਡਿਪਟੀ ਦਲੀਪ ਸਿੰਘ ਮਾਰਗ ਵਿਖੇ ਸੋਢੀ ਪੀ.ਜੀ. ਵਾਲੀ ਗਲੀ ਨਿਵਾਸੀ ਖੇਤੀਬਾੜੀ ਵਿਭਾਗ ਵਿਚੋਂ ਸੇਵਾ ਮੁਕਤ ਜੁਆਇੰਟ ਡਾਇਰਕੈਟਰ ਡਾ. ਹਰਵਿੰਦਰ ਸਿੰਘ (62) ਬੀਤੀ 24 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਧਰਮ ਪਤਨੀ ਸੇਵਾ ਮੁਕਤ ਐਸ.ਐਸ.ਮਿਸਟ੍ਰੈਸ ਰਾਜਿੰਦਰ ਕੌਰ, ਅਮਰੀਕਾ ਵਿੱਚ ਸੈਟਲ ਸ਼ਾਦੀਸ਼ੁਦਾ ਸਪੁੱਤਰ ਬਿਪਨੀਤ ਸਿੰਘ ਅਤੇ ਕਰਨਾਲ ਵਿਖੇ ਨੌਕਰੀ ਕਰ ਰਹੇ ਬੇਟੇ ਰਮਲਪ੍ਰੀਤ ਸਿੰਘ ਨੂੰ ਛੱਡ ਗਏ ਹਨ। ਡਾ. ਹਰਵਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਬਹੁਜਨ ਸਮਾਜ ਮਾਤਾ ਅਮਰਜੀਤ ਕੌਰ (ਧਰਮ ਪਤਨੀ ਸਵਰਗਵਾਸੀ ਪ੍ਰੋ. ਗੁਰਨਾਮ ਸਿੰਘ), ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਮੁੱਖ ਸਲਾਹਕਾਰ ਜਗਦੀਸ਼ ਚੰਦਰ ਧਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਡਾ. ਹਰਵਿੰਦਰ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਆਉਂਦੀ 02 ਨਵੰਬਰ ਵੀਰਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਸਥਾਨਕ ਬਠਿੰਡਾ ਰੋਡ ਸਥਿਤ ਗੁਰੂਦੁਆਰਾ ਸ੍ਰੀ ਤਰਨਤਾਰਨ ਸਾਹਿਬ ਵਿਖੇ ਹੋਵੇਗੀ। 

ਸੇਵਾਮੁਕਤ ਜੁਆਇੰਟ ਡਾਇਰੈਕਟਰ ਡਾ: ਹਰਵਿੰਦਰ ਸਿੰਘ ਦਾ ਦੇਹਾਂਤ, ਅੰਤਿਮ ਅਰਦਾਸ 2 ਨਵੰਬਰ ਨੂੰ


Post a Comment

0Comments

Post a Comment (0)