Breaking

'ਸ੍ਰੀ ਮੁਕਤਸਰ ਸਾਹਿਬ' ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਰਵਾਏ ਬਾਸਕਟਬਾਲ 'ਤੇ ਹਾਕੀ ਦੇ ਮੁਕਾਬਲੇ

 ਐਸ.ਐਸ.ਪੀ ਵੱਲੋਂ ਇਨਾਮ ਵੰਢੇ ਗਏ ਅਤੇ ਖਿਡਾਰੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਕੀਤਾ ਗਿਆ ਪ੍ਰੇਰਿਤ

ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ (BTTNEWS)-   ਸ੍ਰੀ ਮੁਕਤਸਰ ਸਹਿਬ ਪੁਲਿਸ ਵੱਲੋਂ ਦੀਆਂ ਅਲੱਗ-ਅਲੱਗ ਟੁਕੜੀਆਂ ਬਣਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜੋ ਨੌਜਵਾਨ ਨਸ਼ੇ ਛੱਡਣਾ ਚਾਹੁੰਦੇ ਹਨ ਉਨ੍ਹਾਂ ਦਾ ਮੁਫ਼ਤ ਇਲਾਜ਼ ਕਰਵਾਇਆ ਜਾ ਰਿਹਾ ਹੈ, ਇਸੇ ਤਹਿਤ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਇੱਕ ਸਨੇਹਾ ਦਿੰਦੇ ਹੋਏ ਸ੍ਰੀ ਮੁਕਤਸਰ ਸਹਿਬ ਪੁਲਿਸ ਵੱਲੋਂ ਬਾਸਕਟਬਾਲ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਜਿਲ੍ਹਾ ਖੇਡ ਅਫਸਰ ਅਨਿੰਦਰਵੀਰ ਕੌਰ ਬਰਾੜ ਦੀ ਅਗਵਾਈ ਵਿੱਚ ਖਿਡਾਰੀ ਪੁਲਿਸ ਮੁਲਾਜਮ (ਕੋਚ) ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ ।

'ਸ੍ਰੀ ਮੁਕਤਸਰ ਸਾਹਿਬ' ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਰਵਾਏ ਬਾਸਕਟਬਾਲ 'ਤੇ ਹਾਕੀ ਦੇ ਮੁਕਾਬਲੇ

 ਅੱਜ ਫਾਇਨਲ ਮੈਚ ਦੌਰਾਨ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜੇਤੂ ਟੀਮਾ ਨੂੰ ਇਨਾਮ ਵੰਡ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਹੋਰ ਵੀ ਵਧੀਆ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕੁਲਵੰਤ ਰਾਏ ਐਸ.ਪੀ (ਐੱਚ), ਵਿਕਰਮਜੀਤ ਸਿੰਘ ਬਰਾੜ, ਦਿਲਬਾਗ ਸਿੰਘ, ਏ.ਐਸ.ਆਈ ਅਮਰਜੀਤ ਸਿੰਘ ਕਬੱਡੀ ਕੋਚ, ਏ.ਐਸ.ਆਈ ਜਗਸੀਰ ਪੁਰੀ ਬਾਸਕਟ ਬਾਲ ਕੋਚ , ਸੀ.ਸਿਪਾਹੀ ਗੁਰਮੀਤ ਸਿੰਘ ਹਾਕੀ ਕੋਚ, ਸੀ.ਸਿਪਾਹੀ ਗੁਰਮੁੱਖ ਬਾਸਕਟ ਬਾਲ ਕੋਚ ਹਾਜ਼ਰ ਸਨ। ਇਸ ਮੌਕੇ ਸੁਭਕਰਮਨ ਸੰਸਥਾ ਵੱਲੋਂ ਖਿਡਾਰੀਆਂ ਨੂੰ ਲੋੜੀਦਾ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਗਿਦੜਬਾਹਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਖਿਡਾਰੀਆਂ ਵੱਲੋਂ ਭਾਗ ਲਿਆ।

'ਸ੍ਰੀ ਮੁਕਤਸਰ ਸਾਹਿਬ' ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਰਵਾਏ ਬਾਸਕਟਬਾਲ 'ਤੇ ਹਾਕੀ ਦੇ ਮੁਕਾਬਲੇ

ਇਸ ਮੌਕੇ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਪੁਲਿਸ ਵੱਲੋਂ ਅੱਜ ਜਿੱਲ੍ਹਾਂ ਪੱਧਰ ਇੱਕ ਟੂਰਨਾਮੈਂਟ ਖੇਡ ਅਫਸਰ ਦੀ ਨਿਗਰਾਨੀ ਹੇਠ ਕਰਵਾਇਆ ਗਿਆ ਜਿਸ ਵਿੱਚ ਜਿਲ਼ਾ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ ਗਿਆ । ਐਸ.ਐਸ.ਪੀ ਨੇ ਖਿਡਾਰੀਆਂ ਅਤੇ ਉੱਥੇ ਆਏ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਸ਼ਿਆਂ ਨਾਲ ਜਿੱਥੇ ਸਾਡੇ ਸਰੀਰਕ ਨੁਕਸਾਨ ਹੁੰਦੇ ਹਨ ਉੱਥੇ ਹੀ ਸਾਡੇ ਆਰਥਿਕ ਨੁਕਸਾਨ ਹੁੰਦਾ ਹੈ। ਉਂਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਖਿਡਾਰੀ ਬਣੋ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੋ । ਉਂਨਾਂ ਨੇ ਦੱਸਿਆਂ ਕਿ ਖਿਡਾਰੀ ਪੁਲਿਸ ਕੋਚਾਂ ਵੱਲੋਂ 05 ਖੇਡ ਸੈਂਟਰ ਬਣਾਏ ਗਏ ਹਨ ਜਿਨ੍ਹਾਂ ਵਿੱਚ ਪਿੰਡਾ ਤੋਂ ਨੌਜਵਾਨ ਇਕੱਠੇ ਹੋ ਕੇ ਇਸ ਅੰਦਰ ਖੇਡਾ ਦੀ ਮੁਫਤ ਟ੍ਰੇਨਿੰਗ ਲੈ ਗਏ ਹਨ ਇਹ ਖੇਡ ਸੇਂਟਰ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ (ਹਾਕੀ), ਸਰਕਾਰੀ ਸਕੂਲ ਪਿੰਡ ਬਰੀਵਾਲਾ (ਕਬੱਡੀ), ਸਰਕਾਰੀ ਕੰਨਿਆ ਸਕੂਲ ਸ੍ਰੀ ਮੁਕਤਸਰ ਸਾਹਿਬ (ਕਬੱਡੀ) ਅਤੇ ਬਾਬਾ ਗੰਗਾ ਰਾਮ ਸਟੇਡੀਅਮ ਗਿਦੜਬਾਹਾ(ਬਾਸਕਟਬਾਲ), ਬਾਸਕਟਬਾਲ ਸਟੇਡੀਅਮ ਨੇੜੇ ਡੀ.ਐਸ.ਪੀ ਦਫਤਰ (ਮਲੋਟ) ਵਿਖੇ ਬਣਾਏ ਗਏ ਹਨ ਜਿੱਥੇ ਨੌਜਵਾਨ ਮੁਫਤ ਵਿੱਚ ਪ੍ਰੇਕਟਿਸ ਕਰ ਸਕਦੇ ਹਨ।

ਇਸ ਮੌਕੇ ਉਹਨਾ ਨੇ ਕਿਹਾ ਕਿ ਜੇਕਰ ਤੁਸੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਫੋਨ ਕਾਲ ਕਰਕੇ ਜਾਂ ਵਟਸ ਐਪ ਰਾਹੀ ਮੈਸਿਜ ਕਰ ਕੇ ਦੇ ਸਕਦੇ ਹੋ।

Post a Comment

Previous Post Next Post