ਅੱਖਾਂ ਦੇ ਮੁਫ਼ਤ ਕੈਂਪ ਮੌਕੇ ਮਰੀਜਾਂ ਦੀ ਸੇਵਾ ਬਦਲੇ ਦਿੱਤੇ ਪ੍ਰਸੰਸ਼ਾ ਪੱਤਰ

BTTNEWS
0

 ਸ੍ਰੀ ਮੁਕਤਸਰ ਸਾਹਿਬ 30 ਅਕਤੂਬਰ (BTTNEWS)- “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ:)”ਵੱਲੋਂ 25 ਅਕਤੂਬਰ ਦਿਨ ਬੁੱਧਵਾਰ ਨੂੰ “ਰਬਾਬ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ)” ਨਾਲ ਮਿਲਕੇ “ਡਾਕਟਰ ਬਲਜੀਤ ਆਈ ਕੇਅਰ ਸੈਂਟਰ” ਨੇੜੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ “ਅੱਖਾਂ ਦਾ ਮੁਫ਼ਤ ਜਾਂਚ ਤੇ ਚਿੱਟੇ ਮੋਤੀਏ ਦਾ ਆਪ੍ਰੇਸ਼ਨ ਕੈਂਪ” ਲਗਾਇਆ ਗਿਆ।ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾਂ ਸੰਧੂ ਨੇ ਦੱਸਿਆ ਕਿ ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ 1500 ਮਰੀਜਾਂ ਦੀ ਜਾਂਚ ਕੀਤੀ।ਇਸ ਕੈਂਪ ਵਿੱਚ ਸੰਕਲਪ ਸੁਸਾਇਟੀ ਦੀਆਂ ਕਰੀਬ 25 ਵਲੰਟੀਅਰ ਲੜਕੀਆਂ ਨੇ ਮਰੀਜਾਂ ਦੀ ਸੇਵਾ ਕੀਤੀ ਤੇ ਕੈਂਪ ਨੂੰ ਸਫਲ ਬਣਾਇਆ। ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਨੇ ਦੱਸਿਆ ਕੀ ਇਸ ਨਿਸ਼ਕਾਮ ਸੇਵਾ ਬਦਲੇ ਸਾਰੇ ਵਲੰਟੀਅਰ ਸੰਸਥਾ ਦੁਆਰਾ ਅੱਖਾਂ ਦੇ ਰੋਗਾਂ ਦੇ ਮਾਹਿਰ ਤੇ ਸੂਬੇ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਪਾਸੋਂ ਸਨਮਾਨਿਤ ਕਰਵਾਏ ਗਏ। ਇਸ ਮੌਕੇ ਡਾਕਟਰ ਸਿਕੰਦਰ, ਹਰਪ੍ਰੀਤ ਸਿੰਘ, ਸੁਖਜੀਤ ਸਿੰਘ, ਸੰਸਥਾ ਦੀਆਂ ਵਲੰਟੀਅਰ ਅਰਦਾਸ ਕੌਰ ਉਦੇਕਰਨ, ਪਵਨਪ੍ਰੀਤ ਕੌਰ, ਮਨਜੀਤ ਕੌਰ, ਹਰਮਨ ਸਰੋਏ, ਰਾਜਵਿੰਦਰ ਕੌਰ, ਅੰਮ੍ਰਿਤ ਕੌਰ,ਜੋਤੀ ਕੌਰ, ਰਾਜਵੀਰ ਕੌਰ, ਸੁਖਵੀਰ ਕੌਰ,ਭਵਕੀਰਤ ਸਿੰਘ ਸੰਧੂ ਤੇ ਮੀਨਾ ਰਾਣੀ ਆਦਿ ਮੌਜੂਦ ਸਨ।

ਅੱਖਾਂ ਦੇ ਮੁਫ਼ਤ ਕੈਂਪ ਮੌਕੇ ਮਰੀਜਾਂ ਦੀ ਸੇਵਾ ਬਦਲੇ ਦਿੱਤੇ ਪ੍ਰਸੰਸ਼ਾ ਪੱਤਰ


Post a Comment

0Comments

Post a Comment (0)