ਮੁਕਤਸਰ ਵਿਕਾਸ ਮਿਸ਼ਨ ਪ੍ਰਿਆ ਨੂੰ ਕਰੇਗਾ ਸਨਮਾਨਿਤ

BTTNEWS
0

 - ਨਾਇਬ ਤਹਿਸੀਲਦਾਰ ਵਜੋਂ ਹੋਈ ਐ ਚੋਣ -

ਸ੍ਰੀ ਮੁਕਤਸਰ ਸਾਹਿਬ, 01 ਨਵੰਬਰ (BTTNEWS)- ਸਥਾਨਕ ਬੀ.ਐਂਡ.ਆਰ. ਵਿਭਾਗ ਵਿਚੋਂ ਸੇਵਾ ਮੁਕਤ ਜੇ.ਈ. ਦਿਆਲ ਚੰਦ ਦੀ ਹੋਣਹਾਰ ਸਪੁੱਤਰੀ ਪ੍ਰਿਆ ਰਾਣੀ ਪਿਛਲੇ ਦਿਨੀਂ ਹੋਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਵਿਚ ਬਤੌਰ ਨਾਇਬ ਤਹਿਸੀਲਦਾਰ ਚੁਣੀ ਗਈ ਹੈ।

ਮੁਕਤਸਰ ਵਿਕਾਸ ਮਿਸ਼ਨ ਪ੍ਰਿਆ ਨੂੰ ਕਰੇਗਾ ਸਨਮਾਨਿਤ

 ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਸਮੇਤ ਜਗਦੀਸ਼ ਚੰਦਰ ਧਵਾਲ, ਡਾ. ਸੁਰਿੰਦਰ ਗਿਰਧਰ, ਪ੍ਰਦੀਪ ਧੂੜੀਆ, ਡਾ. ਸੰਜੀਵ ਮਿੱਡਾ, ਡਾ. ਜਸਵਿੰਦਰ ਸਿੰਘ, ਗੁਰਪਾਲ ਪਾਲੀ, ਰਾਮ ਸਿੰਘ ਪੱਪੀ ਸਾਬਕਾ ਕੌਂਸਲਰ, ਇੰਦਰਜੀਤ ਕੌਰ ਕੌਂਸਲਰ, ਰਾਜਿੰਦਰ ਖੁਰਾਣਾ ਅਤੇ ਚੌ. ਬਲਬੀਰ ਸਿੰਘ ਸਮੇਤ ਸਮੂਹ ਆਗੂਆਂ ਤੇ ਮੈਂਬਰਾਂ ਨੇ ਨਵ ਨਿਯੁਕਤ ਨਾਇਬ ਤਹਿਸੀਲਦਾਰ ਪ੍ਰਿਆ ਰਾਣੀ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਮਿਸ਼ਨ ਮੁੱਖੀ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਉਹਨਾਂ ਦੀ ਸੰਸਥਾ ਵੱਲੋਂ ਮਿਤੀ 02 ਨਵੰਬਰ ਵੀਰਵਾਰ ਨੂੰ ਬਾਅਦ ਦੁਪਹਿਰ 3:00 ਵਜੇ ਸਥਾਨਕ ਬਠਿੰਡਾ-ਮਲੋਟ ਬਾਈਪਾਸ ਰੋਡ ਸਥਿਤ ਗਰੀਨ ਕਲੋਨੀ ਦੀ ਗਲੀ ਨੰ: ਚਾਰ ਵਿਚਲੇ ਦਿਆਲ ਚੰਦ ਜੇ.ਈ. ਦੇ ਗ੍ਰਹਿ ਵਿਖੇ ਨਵ ਨਿਯੁਕਤ ਨਾਇਬ ਤਹਿਸੀਲਦਾਰ ਪ੍ਰਿਆ ਰਾਣੀ ਨੂੰ ਮਿਲ ਕੇ ਵਧਾਈ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਨੂੰ ਸ਼ਾਨਦਾਰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਜਾਵੇਗਾ। ਪ੍ਰਧਾਨ ਢੋਸੀਵਾਲ ਨੇ ਸਮੂਹ ਮਿਸ਼ਨ ਮੈਂਬਰਾਂ ਨੂੰ ਸਮੇਂ-ਸਿਰ ਦਿਆਲ ਚੰਦ ਜੇ.ਈ. ਦੇ ਗ੍ਰਹਿ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ। 

Post a Comment

0Comments

Post a Comment (0)