'ਹਰਗੋਬਿੰਦ ਕੌਰ' ਦੀਆਂ ਤੇਜ਼ ਸਰਗਰਮੀਆਂ ਕਾਰਨ 'ਸ਼੍ਰੋਮਣੀ ਅਕਾਲੀ ਦਲ' ਨੂੰ ਮਿਲ ਰਿਹਾ ਹੈ, ਮਜ਼ਬੂਤ ਹੁਲਾਰਾ

BTTNEWS
0

 ਚੰਡੀਗੜ੍ਹ  , 11 ਦਸੰਬਰ (ਸੁਖਪਾਲ ਸਿੰਘ ਢਿੱਲੋਂ)-  ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਗੋਬਿੰਦ ਕੌਰ ਨੂੰ ਜੁਲਾਈ 2023 ਵਿੱਚ ਇਸਤਰੀ ਅਕਾਲੀ ਦਲ ਦਾ ਕੌਮੀ ਪ੍ਰਧਾਨ ਬਣਾਇਆ ਗਿਆ ਸੀ । ਇਸ ਥੋੜ੍ਹੇ ਜਿਹੇ ਸਮੇਂ ਅੰਦਰ ਹੀ ਹਰਗੋਬਿੰਦ ਕੌਰ ਪੰਜਾਬ ਦੀ ਸਿਆਸਤ ਵਿੱਚ ਪੂਰੀ ਤਰ੍ਹਾਂ ਚਮਕ ਗਈ ਹੈ । ਕਿਉਂਕਿ ਉਹ ਬਹੁਤ ਮਿਹਨਤੀ ਹੈ ਤੇ ਚੜਦੀ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਪਾਰਟੀ ਲਈ ਕੰਮ ਕਰ ਰਹੀ ਹੈ । 

 

ਹਰਗੋਬਿੰਦ ਕੌਰ ਵੱਲੋਂ ਕੀਤੀਆਂ ਜਾ ਰਹੀਆਂ ਤੇਜ਼ ਸਰਗਰਮੀਆਂ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਤਕੜਾ ਹੁਲਾਰਾ

     ਇਸ ਤੋਂ ਪਹਿਲਾਂ ਹਰਗੋਬਿੰਦ ਕੌਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਹਨ । 

       ਇਸ ਤੋਂ ਇਲਾਵਾ ਦੱਬੀਆਂ ਕੁਚਲੀਆਂ ਔਰਤਾਂ ਦੀ ਭਲਾਈ ਲਈ ਚੱਲ ਰਹੀ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਉਹ ਚੇਅਰਪਰਸਨ ਹਨ । 

   ਇਹਨਾਂ ਅਹੁਦਿਆਂ ਤੇ ਪਹੁੰਚਣ ਲਈ ਉਹਨਾਂ ਨੇ ਜਿੰਦਗੀ ਵਿੱਚ ਹੁਣ ਤੱਕ ਤਕੜਾ ਸੰਘਰਸ਼ ਕੀਤਾ ਹੈ । ਗਰੈਜੂਏਟ ਹੈ ਤੇ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਹੈ । ਬਚਪਨ ਵਿੱਚ ਬਹੁਤ ਤੰਗੀਆਂ ਤੁਰਸ਼ੀਆਂ ਝੱਲੀਆਂ ਹਨ ਤੇ ਔਖੇ ਦਿਨ ਵੇਖੇ ਹਨ । ਪਰ ਕੁੱਝ ਬਨਣ ਦਾ ਸੁਫਨਾ ਲੈ ਕੇ ਰਸਤਿਆਂ ਵਿਚ ਆਈਆਂ ਹਨੇਰੀਆਂ ਤੇ ਝੱਖੜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਅੰਬਰਾਂ ਤੱਕ ਉਡਾਰੀਆਂ ਲਗਾਈਆਂ ।

      ਹਰਗੋਬਿੰਦ ਕੌਰ ਦਲੇਰ ਤੇ ਹਿੰਮਤੀ ਹੈ । ਜਿਸ ਕੰਮ ਨੂੰ ਫੜ ਲਵੇ ਫੇਰ ਸਿਰੇ ਲਗਾ ਕੇ ਹੀ ਸਾਹ ਲੈਂਦੀ ਹੈ । ਸੱਚ ਤੇ ਪਹਿਰਾ ਦੇਣ ਵਾਲੀ ਤੇ ਜੁਬਾਨ ਦੀ ਪੱਕੀ ਹੈ । ਜ਼ਮੀਨ ਨਾਲ ਜੁੜੀ ਹੋਈ ਹੈ ਤੇ ਲੋਕਾਂ ਦੇ ਹਰ ਦੁੱਖ ਸੁੱਖ ਨੂੰ ਸਮਝਦੀ ਹੈ ਤੇ ਉਹਨਾਂ ਦੇ ਨਾਲ ਖੜਦੀ ਹੈ । 

        ਹਰਗੋਬਿੰਦ ਕੌਰ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਨਾਲ ਅਕਾਲੀ ਦਲ ਨੂੰ ਤਕੜਾ ਹੁਲਾਰਾ ਮਿਲ ਰਿਹਾ ਹੈ ਤੇ ਹਜ਼ਾਰਾਂ ਔਰਤਾਂ ਉਹਨਾਂ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਲੱਗੀਆਂ ਹਨ । ਹਰਗੋਬਿੰਦ ਕੌਰ ਦੇ ਸਿਆਸਤ ਵਿੱਚ ਆਉਣ ਨਾਲ ਵੱਡੀ ਗਿਣਤੀ ਵਿੱਚ ਔਰਤਾਂ ਖ਼ੁਸ਼ ਹਨ ਕਿ ਇਕ ਸਧਾਰਨ ਘਰ ਦੀ ਧੀ ਨੂੰ ਅਕਾਲੀ ਦਲ ਨੇ ਐਡਾ ਵੱਡਾ ਅਹੁਦਾ ਦਿੱਤਾ ਹੈ । 

         ਇਸ ਵੇਲੇ ਪੰਜਾਬ ਦੀ ਸਿਆਸਤ ਵਿੱਚ ਹਰਗੋਬਿੰਦ ਕੌਰ ਦੀਆਂ ਤੇਜ ਤਰਾਰ ਸਰਗਰਮੀਆਂ ਨੂੰ ਲੈ ਕੇ ਚਰਚਾਵਾਂ ਪੂਰੇ ਜ਼ੋਰਾਂ ਤੇ ਹਨ ਤੇ ਪੂਰੀ ਨਜ਼ਰ ਉਹਨਾਂ ਤੇ ਹੈ ।

         ਇਸਤਰੀ ਅਕਾਲੀ ਦਲ ਵੱਲੋਂ ਹਰਗੋਬਿੰਦ ਕੌਰ ਦੀ ਅਗਵਾਈ ਹੇਠ 12 ਜਨਵਰੀ 2024 ਨੂੰ ਮਾਘੀ ਦੇ ਮੇਲੇ ਤੋਂ ਦੋ ਦਿਨ ਪਹਿਲਾਂ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਈ ਭਾਗੋ ਨੂੰ ਸਮਰਪਿਤ ਔਰਤਾਂ ਦੀ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ ਜੋ ਅਕਾਲੀ ਦਲ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ । ਕਿਉਂਕਿ ਪੰਜਾਬ ਦੀਆਂ ਔਰਤਾਂ ਹੁਣ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਰਗਰਮ ਸਿਆਸਤ ਵਿੱਚ ਹਿੱਸਾ ਲੈਣ ਲਈ ਮੈਦਾਨ ਵਿੱਚ ਉੱਤਰ ਰਹੀਆਂ ਹਨ ।

--------------------------

ਸੁਖਪਾਲ ਸਿੰਘ ਢਿੱਲੋਂ

9815288208

Post a Comment

0Comments

Post a Comment (0)