DC ਡਾ. ਰੂਹੀ ਦੁੱਗ ਪੈਨਸ਼ਨਰ ਡੇ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ

BTTNEWS
0

 - 20 ਦਸੰਬਰ ਨੂੰ ਮਨਾਇਆ ਜਾਵੇਗਾ ਪੈਨਸ਼ਨਰ ਦਿਵਸ -

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (BTTNEWS)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਦੀ ਮਾਸਿਕ ਮੀਟਿੰਗ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਆਯੋਜਿਤ ਕੀਤੀ ਗਈ।

DC ਡਾ. ਰੂਹੀ ਦੁੱਗ ਪੈਨਸ਼ਨਰ ਡੇ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ

 ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਸੇਵਾ ਮੁਕਤ ਕਰਮਚਾਰੀਆਂ ਅਤੇ ਫੈਮਲੀ ਪੈਨਸ਼ਨਰਾਂ ਨੇ ਭਾਗ ਲਿਆ। ਪ੍ਰਧਾਨਗੀ ਮੰਡਲ ਵਿਚ ਐਸੋਸੀਏਸ਼ਨ ਦੇ ਸਰਪ੍ਰਸਤ ਚੌ. ਦੌਲਤ ਰਾਮ ਸਿੰਘ, ਵਾਈਸ ਚੇਅਰਮੈਨ ਹਰਦੇਵ ਸਿੰਘ, ਪੰਜਾਬ ਰੋਡਵੇਜ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਚੌਂਤਰਾ, ਪੰਜਾਬ ਜਨ ਸਿਹਤ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਗੁਰਬਚਨ ਸਿੰਘ ਅਤੇ ਐਸੋਸੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਆਦਿ ਸ਼ਾਮਲ ਸਨ। ਮੀਟਿੰਗ ਦੇ ਸ਼ੁਰੂ ਵਿਚ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਪੈਨਸ਼ਨਰ ਸਾਥੀ ਸੁਰਿੰਦਰ ਸਿੰਘ, ਹਮੀਰ ਸਿੰਘ, ਗੁਰਦੇਵ ਸਿੰਘ ਬੇਦੀ ਅਤੇ ਸੁਰਜੀਤ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਮੀਟਿੰਗ ਦੌਰਾਨ ਚੌ. ਬਲਬੀਰ ਸਿੰਘ, ਕਾਲਾ ਸਿੰਘ ਬੇਦੀ, ਪ੍ਰਿੰ. ਕਰਤਾਰ ਸਿੰਘ ਬੇਰੀ, ਓ.ਪੀ. ਸ਼ਰਮਾ, ਨਛੱਤਰ ਸਿੰਘ ਮਧੀਰ, ਚੌ. ਅਮੀ ਚੰਦ, ਜਸਵੰਤ ਸਿੰਘ ਬਰਾੜ, ਮੇਜਰ ਸਿੰਘ ਚੌਂਤਰਾ, ਇੰਜ. ਗੁਰਬਚਨ ਸਿੰਘ ਅਤੇ ਗੁਰਟੇਕ ਸਿੰਘ ਬਰਾੜ ਆਦਿ ਸਮੇਤ ਸਮੂਹ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਦੀ ਪੁਰਜੋਰ ਅਲੋਚਨਾ ਕਰਦੇ ਹੋਏ ਇਹਨਾਂ ਨੂੰ ਤੁਰੰਤ ਮੰਨੇ ਜਾਣ ਦੀ ਅਪੀਲ ਕੀਤੀ। ਪ੍ਰਧਾਨ ਕਰਮਜੀਤ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਪੈਨਸ਼ਨਰ ਦਿਵਸ ਆਉਂਦੀ 20 ਦਸੰਬਰ ਬੁੱਧਵਾਰ ਨੂੰ ਸਵੇਰੇ 10:00 ਵਜੇ ਸਥਾਨਕ ਮਲੋਟ ਰੋਡ ਸਥਿਤ ਤਾਜ ਪੈਲੇਸ ਵਿਖੇ ਮਨਾਇਆ ਜਾਵੇਗਾ ਅਤੇ ਵਿਸ਼ੇਸ਼ ਸਮਾਰਹੋ ਆਯੋਜਿਤ ਕੀਤਾ ਜਾਵੇਗਾ। ਸਟੇਜ ਸਕੱਤਰ ਦੀ ਡਿਊਟੀ ਸ਼ਾਇਰਾਨਾ ਅੰਦਾਜ਼ ਵਿਚ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਨੇ ਬਾਖੂਬੀ ਨਿਭਾਈ।  ਸਮਾਰੋਹ ਦੌਰਾਨ ਇਸ ਮਹੀਨੇ ਆਪਣਾ ਜਨਮ ਦਿਨ ਮਨਾਉਣ ਵਾਲੇ ਦਰਸ਼ਨ ਸਿੰਘ ਕਾਨੂੰਨਗੋ ਨੂੰ ਵਧਾਈ ਦਿੱਤੀ ਗਈ ਅਤੇ ਹਾਰ ਪਾ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਉਕਤ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਿਲ੍ਹਾ ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਆਈ.ਏ.ਐੱਸ. ਪੈਨਸ਼ਨਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਮੁੱਖ ਮਹਿਮਾਨ ਦੁਆਰਾ ਅੱਸੀ ਸਾਲ ਤੋਂ ਵੱਧ ਉਮਰ ਵਾਲੇ ਸੁਪਰ ਸੀਨੀਅਰ ਪੈਨਸ਼ਨਰਾਂ ਨੂੰ ਐਸੋਸੀਏਸ਼ਨ ਵੱਲੋਂ ਲੋਈਆਂ ਅਤੇ ਸ਼ਾਨਦਾਰ ਮੋਮੈਂਟੋ ਭੇਂਟ ਕੀਤੇ ਜਾਣਗੇ। ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਪੈਨਸ਼ਨਰ ਦਿਵਸ ਸਮਾਰੋਹ ਸਮੇਂ ਵੱਖ-ਵੱਖ ਬੈਂਕਾਂ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਜਿਲ੍ਹਾ ਖਜਾਨਾ ਅਫਸਰ ਤੇ ਹੋਰ ਕਈ ਅਧਿਕਾਰੀ ਵੀ ਭਾਗ ਲੈਣਗੇ। ਅੱਜ ਦੀ ਮੀਟਿੰਗ ਦੌਰਾਨ ਇੰਦਰਪਾਲ ਸਿੰਘ, ਕੁਲਵੰਤ ਸਿੰਘ, ਕਰਨੈਲ ਸਿੰਘ ਬੇਦੀ, ਸਾਧੂ ਸਿੰਘ, ਡਿਪਟੀ ਸੁੰਦਰ ਸਿੰਘ, ਗੁਰਬਚਨ ਸਿੰਘ ਬੱਲਮਗੜ, ਸੁਖਦੇਵ ਸਿੰਘ, ਸ਼ੂਰਤ ਸਿੰਘ, ਹਜੂਰ ਸਿੰਘ, ਹਰਨਾਮ ਸਿੰਘ, ਬੋਹੜ ਸਿੰਘ ਥਾਂਦੇਵਾਲਾ, ਸੁਖਮੰਦਰ ਸਿੰਘ ਬੇਦੀ, ਹਰਚੰਦ ਸਿੰਘ ਅਤੇ ਸੁਰਿੰਦਰ ਜੀਤ ਆਦਿ ਮੌਜੂਦ ਸਨ। 

Post a Comment

0Comments

Post a Comment (0)