ਪ੍ਰਧਾਨ ਹਰਗੋਬਿੰਦ ਕੌਰ ਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ

BTTNEWS
0

 - ਜਸਵਿੰਦਰ ਕੌਰ ਬੱਬੂ ਦੋਦਾ ਨੂੰ  ਜ਼ਿਲਾ ਪ੍ਰਧਾਨ , ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ ਨੂੰ ਹਲਕਾ ਸ੍ਰੀ ਮੁਕਤਸਰ ਸਾਹਿਬ ਅਤੇ ਗਿਆਨ ਕੌਰ ਦੂਹੇਵਾਲਾ ਨੂੰ ਹਲਕਾ ਗਿੱਦੜਬਾਹਾ ਦੀ ਪ੍ਰਧਾਨ ਬਣਾਇਆ -

ਸ੍ਰੀ ਮੁਕਤਸਰ ਸਾਹਿਬ , 4 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਇਸਤਰੀ ਅਕਾਲੀ ਦਲ ਦੀ ਮਜ਼ਬੂਤੀ ਲਈ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਅਤੇ ਬਲਾਕਾਂ ਵਿੱਚ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਜਾ ਰਹੇ ਹਨ ਅਤੇ ਉਹਨਾਂ ਬੀਬੀਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਜੋ ਪਾਰਟੀ ਲਈ ਸਰਗਰਮ ਹੋ ਕੇ ਸਖਤ ਮਿਹਨਤ ਕਰ ਰਹੀਆਂ ਹਨ । 

 

ਪ੍ਰਧਾਨ ਹਰਗੋਬਿੰਦ ਕੌਰ ਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ

    ਇਸ ਲੜੀ ਨੂੰ ਅੱਗੇ ਤੋਰਦਿਆਂ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ । 

        ਅੱਜ ਹਰਗੋਬਿੰਦ ਕੌਰ ਨੇ ਜਸਵਿੰਦਰ ਕੌਰ ਬੱਬੂ ਦੋਦਾ ਨੂੰ  ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਨਿਯੁਕਤ ਕੀਤਾ । ਜਦੋਂ ਕਿ ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ ਨੂੰ ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਅਤੇ ਗਿਆਨ ਕੌਰ ਦੂਹੇਵਾਲਾ ਨੂੰ ਹਲਕਾ ਗਿੱਦੜਬਾਹਾ ਦੀ ਪ੍ਰਧਾਨ ਬਣਾਇਆ । ਉਹਨਾਂ ਦੱਸਿਆ ਕਿ ਹਲ਼ਕਾ ਲੰਬੀ ਦੀ ਪ੍ਰਧਾਨ ਮਨਜੀਤ ਕੌਰ ਲੰਬੀ ਨੂੰ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ । ਜਦ ਕਿ ਹਲਕਾ ਮਲੋਟ ਦੀ ਪ੍ਰਧਾਨ ਦੀ ਨਿਯੁਕਤੀ ਵੀ ਜਲਦ ਕਰ ਦਿੱਤੀ ਜਾਵੇਗੀ । 

- ਜਸਪਾਲ ਕੌਰ ਨੂੰ ਬਣਾਇਆ ਗਿਆ ਇਕਾਈ ਪ੍ਰਧਾਨ -

        ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸਤਰੀ ਵਿੰਗ ਦੀਆਂ ਇਕਾਈਆਂ ਬਣਾਈਆਂ ਜਾ ਰਹੀਆਂ ਹਨ ਤੇ ਵੱਡੀ ਗਿਣਤੀ ਵਿੱਚ ਔਰਤਾਂ ਇਸਤਰੀ ਅਕਾਲੀ ਦਲ ਨਾਲ ਜੁੜ ਰਹੀਆਂ ਹਨ । ਉਹਨਾਂ ਸਪਸ਼ਟ ਕੀਤਾ ਕਿ ਕੰਮ ਕਰਨ ਵਾਲੀਆਂ ਬੀਬੀਆਂ ਹੀ ਅੱਗੇ ਆਉਣਗੀਆਂ ਤੇ ਸਿਫਾਰਸ਼ੀਆਂ ਲਈ ਕੋਈ ਥਾਂ ਨਹੀਂ ਹੈ ।

       ਇਸ ਮੌਕੇ ਮਨਜੀਤ ਕੌਰ ਲੰਬੀ , ਜਸਵੀਰ ਕੌਰ ਗੱਗੜ , ਮਨਦੀਪ ਕੌਰ ਮਿੱਡੂਖੇੜਾ , ਸਤਵਿੰਦਰ ਕੌਰ , ਸਤਨਾਮ ਕੌਰ , ਮਨਜੀਤ ਕੌਰ ਦੋਦਾ , ਵਰਿੰਦਰਪਾਲ ਕੌਰ , ਵੀਰਪਾਲ ਕੌਰ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ ।‌

ਪਿੰਡ ਮੀਆਂ ਵਿੱਚ ਇਸਤਰੀ ਅਕਾਲੀ ਦਲ ਦੀ ਮੀਟਿੰਗ ਹੋਈ

- ਜਸਪਾਲ ਕੌਰ ਨੂੰ ਬਣਾਇਆ ਗਿਆ ਇਕਾਈ ਪ੍ਰਧਾਨ -

ਬਠਿੰਡਾ , 4 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਪਿੰਡ ਮੀਆਂ ਵਿਖੇ ਮੀਟਿੰਗ ਕੀਤੀ ਗਈ । ਜਿਸ ਦੌਰਾਨ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਔਰਤਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ । 

- ਜਸਪਾਲ ਕੌਰ ਨੂੰ ਬਣਾਇਆ ਗਿਆ ਇਕਾਈ ਪ੍ਰਧਾਨ -

     ਸਰਬਸੰਮਤੀ ਨਾਲ ਚੋਣ ਕਰਵਾ ਕੇ ਜਸਪਾਲ ਕੌਰ ਨੂੰ ਇਕਾਈ ਪ੍ਰਧਾਨ ਬਣਾਇਆ ਗਿਆ । ਜਦੋਂ ਕਿ 11 ਮੈਂਬਰੀ ਕਮੇਟੀ ਬਣਾਈ ਗਈ ।

      ਇਸ ਸਮੇਂ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਖਾਸ ਕਰਕੇ ਔਰਤਾਂ ਲਈ ਜੋ ਵੀ ਸਕੀਮਾਂ ਚੱਲੀਆਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਸਮੇਂ ਹੀ ਸ਼ੁਰੂ ਹੋਈਆਂ ਸਨ । ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਤਾਂ ਚੱਲਦੀਆਂ ਸਕੀਮਾਂ ਬੰਦ ਕੀਤੀਆਂ ਹਨ ਤੇ ਲੋਕਾਂ ਨਾਲ ਧੋਖਾ ਕੀਤਾ ਹੈ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਬਾਰੇ ਸੋਚਦਾ ਹੈ । ਇਸ ਲਈ ਵੱਧ ਤੋਂ ਵੱਧ ਔਰਤਾਂ ਅਕਾਲੀ ਦਲ ਨਾਲ ਜੁੜਨ । 

    ਇਸ ਮੌਕੇ ਭੋਲੀ ਕੌਰ , ਜਗਮੀਤ ਕੌਰ , ਪ੍ਰਕਾਸ਼ ਕੌਰ , ਲਵਜੀਤ ਕੌਰ ਗਗਨਦੀਪ ਕੌਰ , ਜਸਵਿੰਦਰ ਕੌਰ , ਬਲਤੇਜ ਕੌਰ , ਕਿਰਨਜੀਤ ਕੌਰ ਅਤੇ ਮਨਪ੍ਰੀਤ ਕੌਰ ਤੋਂ ਇਲਾਵਾ ਇਸਤਰੀ ਵਿੰਗ ਦੀ ਸੀਨੀਅਰ ਆਗੂ ਚਰਨਜੀਤ ਕੌਰ ਆਦਿ ਮੌਜੂਦ ਸਨ ।


Post a Comment

0Comments

Post a Comment (0)