ਲੰਬੀ/ਸ੍ਰੀ ਮੁਕਤਸਰ ਸਾਹਿਬ, 17 ਮਾਰਚ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਪਿੰਡ ਵਣਵਾਲਾ ਵਿਖੇ ਮੀਟਿੰਗ ਕੀਤੀ ਗਈ ।
ਜਿਸ ਦੌਰਾਨ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ 20 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਤੇ ਇਹਨਾਂ ਪਰਿਵਾਰਾਂ ਨੂੰ ਹਰਗੋਬਿੰਦ ਕੌਰ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ । ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਅਕਾਲੀ ਦਲ ਵਿੱਚ ਆਉਣ ਵਾਲਿਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ।
ਇਸ ਮੌਕੇ ਮਨਦੀਪ ਕੌਰ ਸਰਕਲ ਪ੍ਰਧਾਨ, ਗਗਨਦੀਪ ਕੌਰ ਇਕਾਈ ਪ੍ਰਧਾਨ, ਸੁਖਮੰਦਰ ਕੌਰ, ਪਰਸਿਨ ਕੌਰ, ਸੁਖਦੇਵੀ, ਸਰੂਪ ਸਿੰਘ , ਰਾਮਪਾਲ ਪੱਪੂ, ਗਗਨਪ੍ਰੀਤ ਸਿੰਘ , ਗੁਰਮੇਲ ਸਿੰਘ ,ਗੁਰਵਿੰਦਰ ਸਿੰਘ, ਭੋਲਾ ਸਿੰਘ, ਸਾਧਾ ਸਿੰਘ, ਜਸਵੀਰ ਕੌਰ,ਧੀਰਾ ਸਿੰਘ, ਜਸਪਾਲ ਕੌਰ, ਸੀਤੋ ਕੌਰ, ਵਿਦਿਆ ਦੇਵੀ, ਜਸਪਾਲ ਕੌਰ, ਮਲਕੀਤ ਕੌਰ, ਜਸਵਿੰਦਰ ਕੌਰ ਅਤੇ ਗੁਲਾਬ ਕੌਰ ਆਦਿ ਮੌਜੂਦ ਸਨ ।