ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ, ਹਰਗੋਬਿੰਦ ਕੌਰ ਨੂੰ ਕੀਤਾ ਗਿਆ ਸਨਮਾਨਿਤ

BTTNEWS
By -
0

 ਸ੍ਰੀ ਮੁਕਤਸਰ ਸਾਹਿਬ , 7 ਮਾਰਚ (ਸੁਖਪਾਲ ਸਿੰਘ ਢਿੱਲੋਂ)- ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਔਲਖ ਦੀ ਦਾਣਾ ਮੰਡੀ ਵਿੱਚ  ਅੱਜ ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ । ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਮੁੱਖ ਮੰਤਰੀ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸਪੈਸ਼ਲ ਮਹਿਮਾਨ ਨਾਈਬ ਤਹਿਸੀਲਦਾਰ ਜਸਵਿੰਦਰ ਕੌਰ ਪੁੱਜੇ । ਇਹ ਸਮਾਗਮ ਐਚ ਡੀ ਐਫ ਸੀ ਬੈਂਕ ਅਤੇ ਅੰਬੂਜਾ ਸੀਮਿੰਟ ਵੱਲੋਂ ਕਰਵਾਇਆ ਗਿਆ ਸੀ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ । 

   

ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ, ਹਰਗੋਬਿੰਦ ਕੌਰ ਨੂੰ ਕੀਤਾ ਗਿਆ ਸਨਮਾਨਿਤ

     ਇਸ ਮੌਕੇ ਬੋਲਦਿਆਂ ਹਰਗੋਬਿੰਦ ਸਾਹਿਬ ਜੋ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਚੈਅਰਪਰਸਨ ਵੀ ਹਨ ਨੇ ਕਿਹਾ ਔਰਤਾਂ ਨੂੰ ਬਰਾਬਰਤਾ ਦੇ ਹੱਕ , ਪੂਰਾ ਮਾਣ ਸਤਿਕਾਰ ਅਤੇ ਨਿਆਂ ਮਿਲਣਾ ਚਾਹੀਦਾ ਹੈ । ਪਰ ਤ੍ਰਾਸਦੀ ਇਹ ਹੈ ਕਿ ਅਨੇਕਾਂ ਔਰਤਾਂ ਮਰਦਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਗੁਲਾਮਾਂ ਵਾਲੀ ਜ਼ਿੰਦਗੀ ਭੋਗ ਰਹੀਆਂ ਹਨ । ਕਿਧਰੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ । 

     ਉਹਨਾਂ ਕਿਹਾ ਕਿ ਔਰਤਾਂ ਦੇ ਹੱਕਾਂ ਖਾਤਰ ਲੜਾਈ ਲੜ ਰਹੀਆਂ ਜਾਗਰੂਕ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਪੀੜਤ ਔਰਤਾਂ ਦੀ ਮੱਦਦ ਕਰਨ । ਹਰਗੋਬਿੰਦ ਕੌਰ ਨੇ ਕਿਹਾ ਕਿ ਪੀੜਤ ਔਰਤਾਂ ਉਹਨਾਂ ਦੀ ਸੰਸਥਾ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਨਾਲ ਸੰਪਰਕ ਕਰ ਸਕਦੀਆਂ ਹਨ ।  

       ਪ੍ਰਬੰਧਕਾਂ ਵੱਲੋਂ ਇਸ ਮੌਕੇ ਹਰਗੋਬਿੰਦ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।

     ਇਸ ਮੌਕੇ ਸੰਜੀਵ ਕੁਮਾਰ , ਸੁਖਰਤੀ ਮਲਕ ਅਤੇ ਕਿਸਾਨ ਆਗੂ ਭਗਵੰਤ ਸਿੰਘ ਮਿੱਡਾ ਆਦਿ ਮੌਜੂਦ ਸਨ ।

Post a Comment

0Comments

Post a Comment (0)