ਬਠਿੰਡਾ , 28 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਅੱਜ ਇਸਤਰੀ ਅਕਾਲੀ ਦਲ ਵੱਲੋਂ ਪਿੰਡ ਜੈ ਸਿੰਘ ਵਾਲਾ ਵਿਖੇ ਔਰਤਾਂ ਨਾਲ ਮੀਟਿੰਗ ਕੀਤੀ ਗਈ ।
ਇਸ ਮੌਕੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਬੀਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਬੜੇ ਵਿਸਥਾਰ ਨਾਲ ਦੱਸੀਆਂ ਅਤੇ ਕਿਹਾ ਕਿ ਜਿੰਨਾਂ ਕੁੱਝ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਵਿੱਚ ਹਰ ਵਰਗ ਦੇ ਲੋਕਾਂ ਨੂੰ ਮਿਲਿਆ ਸੀ ਉਹ ਕਿਸੇ ਹੋਰ ਸਰਕਾਰ ਨੇ ਨਹੀਂ ਦਿੱਤਾ । ਸਗੋਂ ਦੂਜੀਆਂ ਸਿਆਸੀ ਪਾਰਟੀਆਂ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਹੈ ।
ਉਹਨਾਂ ਕਿਹਾ ਕਿ 1 ਜੂਨ ਨੂੰ ਤੱਕੜੀ ਦੇ ਨਿਸ਼ਾਨ ਵਾਲਾ ਬਟਨ ਨੱਪ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੋਟਾਂ ਪਾਉ ਤਾਂ ਕਿ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਸਕੀਏ । ਉਹਨਾਂ ਕਿਹਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ਤੇ 2027 ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ।
ਇਸ ਮੌਕੇ ਸ਼ਰਨਜੀਤ ਕੌਰ ਸਰਕਲ ਪ੍ਰਧਾਨ , ਗੁਰਜੀਤ ਕੌਰ , ਮਨਦੀਪ ਕੌਰ , ਸਵਰਨਜੀਤ ਕੌਰ , ਮਨਜੀਤ ਕੌਰ , ਗੁਰਮੀਤ ਕੌਰ , ਅਮਨਦੀਪ ਕੌਰ , ਬਲਜੀਤ ਕੌਰ , ਜਸਪ੍ਰੀਤ ਕੌਰ , ਕਰਮਜੀਤ ਕੌਰ , ਅਮਰਜੀਤ ਸਿੰਘ ਸਰਪੰਚ ਅਤੇ ਕਾਲੀ ਸਿੰਘ ਆਦਿ ਮੌਜੂਦ ਸਨ ।