4161 ਮਾਸਟਰ ਕੇਡਰ ਯੂਨੀਅਨ ਜਿਲ੍ਹਾ ਮਾਨਸਾ ਦੀ ਮੀਟਿੰਗ ਹੋਈ

BTTNEWS
0

 ਮਾਨਸਾ, 27 ਜੂਨ (BTTNEWS)- ਅੱਜ ਜ਼ਿਲ੍ਹਾ  ਮਾਨਸਾ ਦੇ 4161 ਮਾਸਟਰ ਕਾਡਰ ਅਧਿਆਪਕਾਂ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਤਾਮਕੋਟ ਦੀ ਅਗਵਾਈ ਹੇਠ ਸਥਾਨਕ ਬਾਲ ਭਵਨ ਵਿਖੇ ਹੋਈ। ਮੀਟਿੰਗ ਵਿੱਚ ਸੰਬੋਧਨ ਕਰਦਿਆਂ ਸੂਬਾ ਆਗੂ ਬਲਕਾਰ ਸਿੰਘ ਮਘਾਣੀਆ ਅਤੇ ਸੰਦੀਪ ਗਿੱਲ ਨੇ ਕਿਹਾ ਕਿ 4161 ਅਧਿਆਪਕਾਂ ਨੇ 9 ਮਈ ਨੂੰ ਆਪਣੇ-ਆਪਣੇ ਜਿਲ੍ਹੇ ਦੀਆਂ  ਡਾਈਟਾਂ  ਵਿੱਚ ਜੁਆਇੰਨ ਕੀਤਾ ਸੀ।

4161 ਮਾਸਟਰ ਕੇਡਰ ਯੂਨੀਅਨ ਜਿਲ੍ਹਾ ਮਾਨਸਾ ਦੀ ਮੀਟਿੰਗ ਹੋਈ

 ਉਸ ਸਮੇਂ ਸਰਕਾਰ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਸੀ ਕੇ ਉਹਨਾਂ ਨੂੰ ਤਨਖਾਹ 9 ਮਈ ਤੋਂ ਹੀ ਜਾਰੀ ਕੀਤੀ ਜਾਵੇਗੀ। ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁੱਕਰਦੀ ਜਾਪ ਰਹੀ ਹੈ।ਉਹਨਾਂ ਮੰਗ ਕੀਤੀ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰੇ। ਉਹਨਾਂ ਕਿਹਾ ਕਿ ਅਗਾਮੀ ਦਿਨਾਂ ਵਿੱਚ ਹੋ ਰਹੀਆਂ ਆਮ ਬਦਲੀਆਂ ਵਿੱਚ 4161 ਅਧਿਆਪਕਾਂ ਨੂੰ ਵੀ ਸਪੈਸ਼ਲ ਮੌਕਾ ਦਿੱਤਾ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਵੀ ਅਧਿਆਪਕ ਨੂੰ ਘਰ ਤੋਂ ਦੂਰ ਨਹੀਂ ਰਹਿਣ ਦਿੱਤਾ ਜਾਵੇਗਾ। ਜਦ ਕਿ 4161 ਅਧਿਆਪਕ 250-300 ਕਿਲੋਮੀਟਰ ਦੂਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਜਬੂਰਨ ਉਹਨਾਂ ਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਵੇਗਾ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਬਲਕਾਰ ਬੁਢਲਾਡਾ ਗਿੱਲ ਨੇ ਕਿਹਾ ਕੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ  ਉਸ ਸਮੇਂ ਦੀ ਕਾਂਗਰਸ  ਸਰਕਾਰ ਨੇ ਜਬਰੀ ਕੇਂਦਰੀ ਪੇਅ ਸਕੇਲ ਥੋਪ ਦਿੱਤੇ ਸਨ। ਉਸ ਸਮੇਂ  ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਉਪਰੰਤ ਕੇਂਦਰੀ ਸਕੇਲ ਰੱਦ ਕਰਕੇ ਮੁੜ ਪੰਜਾਬ ਪੇਅ ਸਕੇਲ ਬਹਾਲ ਕੀਤਾ ਜਾਵੇਗਾ। ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਢਾਈ ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰੰਤੂ ਅਜੇ ਤੱਕ ਇਹ ਵਾਅਦਾ ਵਫ਼ਾ ਨਹੀਂ ਹੋ ਸਕਿਆ। 

ਉਹਨਾਂ ਕਿਹਾ ਕਿ ਆਉਣ ਵਾਲੀ 7 ਜੁਲਾਈ ਨੂੰ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫ਼ਰੰਟ ਵੱਲੋਂ ਰੱਖੇ ਗਏ ਰੋਸ ਪ੍ਰਦਰਸ਼ਨ ਵਿਚ 4161 ਅਧਿਆਪਕ ਵੱਧ ਚੜ ਕੇ ਸ਼ਮੂਲੀਅਤ ਕਰਨਗੇ।

ਇਸ ਸਮੇਂ   ਜੋਤੀ ਵਰਮਾ,ਅਮਨਦੀਪ ਕੌਰ,ਹਰਵਿੰਦਰ ਕੌਰ, ਜਸਵੀਰ ਕੌਰ, ਸਿਮਰਨਜੀਤ ਕੌਰ, ਸੁਖਜੀਤ ਕੌਰ, ਰੇਨੂੰ ਗੋਇਲ, ਪਿੰਕੀ, ਗੁਰਸ਼ਰਨ ਸਿੰਘ, ਗੁਰਜਿੰਦਰ ਸਿੰਘ, ਗੁਰਦਾਸ ਸਿੰਘ, ਸ਼ੁਸ਼ੀਲ, ਮੁਨੀਸ਼ ਕੁਮਾਰ, ਸੁਰਿੰਦਰਪਾਲ ਸਿੰਘ ਆਦਿ ਅਧਿਆਪਕ ਮੀਟਿੰਗ ਵਿੱਚ ਮੌਜੂਦ ਸਨ।


Post a Comment

0Comments

Post a Comment (0)