ਅਨੇਕਾਂ ਲੋਕ ਅਧੂਰੀ ਜਾਣਕਾਰੀ ਕਾਰਣ ਡੇਂਗੂ ਵਰਗੇ ਰੋਗਾਂ ਨਾਲ ਹਰ ਸਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ
ਬਠਿੰਡਾ 26 ਸਤੰਬਰ (BTTNEWS)-ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.) ਸ਼੍ਰੀ ਮੁਕਤਸਰ ਸਾਹਿਬ ਦੁਆਰਾ ਮਾਨਸਾ ਰੋਡ ਸਥਿਤ "ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਕੈਟਰਿੰਗ ਟੈਕਨਾਲੋਜੀ ਐਂਡ ਅਪਲਾਈਡ ਨਿਊਟਰੀਸ਼ਨ, ਬਠਿੰਡਾ ਅਧੀਨ (ਸੈਰ ਸਪਾਟਾ ਵਿਭਾਗ, ਪੰਜਾਬ ਸਰਕਾਰ) ਵਿਖੇ ਡੇਂਗੂ ਰੋਗ ਪ੍ਰਤੀ ਜਾਗਰੂਕ ਕਰਦੇ ਇਸ਼ਤਿਹਾਰ ਵੰਡ ਕੇ ਜਿਲੇ ਅੰਦਰ ਇਸ ਚੇਤਨਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਸੰਕਲਪ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਸਿਹਤ, ਸਿੱਖਿਆ ਅਤੇ ਵਾਤਾਵਰਨ ਨੂੰ ਲੈ ਕੇ ਲੰਬੇ ਸਮੇਂ ਤੋਂ ਕੰਮ ਕਰਦੀ ਆ ਰਹੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲੇ ਅੰਦਰ ਡੇਂਗੂ ਰੋਗ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਦੇ ਇਸ਼ਤਿਹਾਰ ਵੰਡਣ ਦੀ ਮੁਹਿੰਮ ਦਾ ਆਗਾਜ਼ ਆਈ.ਐਚ.ਐਮ ਬਠਿੰਡਾ ਦੀ ਪ੍ਰਿੰਸੀਪਲ ਮੈਡਮ ਰਜਨੀਤ ਕੋਹਲੀ ਦੁਆਰਾ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਮੈਡਮ ਰਜਨੀਤ ਕੋਹਲੀ ਨੇ ਆਖਿਆ ਕਿ ਸੰਕਲਪ ਸੋਸਾਇਟੀ ਦਾ ਇਹ ਉੱਦਮ ਸ਼ਲਾਘਾਯੋਗ ਯੋਗ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਡੇਂਗੂ ਵਰਗੀਆਂ ਬਿਮਾਰੀਆਂ ਨੂੰ ਲੈ ਕੇ ਬਚਾ ਲਈ ਕੀਤੇ ਜਾਂਦੇ ਯਤਨਾਂ ਵਿੱਚ ਆਪੋ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ । ਉਹਨਾਂ ਇਸ ਗੱਲ ਤੇ ਚਿੰਤਾ ਪ੍ਰਗਟਾਈ ਕੇ ਅਨੇਕਾਂ ਲੋਕ ਅਧੂਰੀ ਜਾਣਕਾਰੀ ਕਾਰਣ ਡੇਂਗੂ ਵਰਗੇ ਰੋਗਾਂ ਨਾਲ ਹਰ ਸਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਇਸ ਮੌਕੇ ਡੇਂਗੂ ਰੋਗ ਪ੍ਰਤੀ ਜਾਗਰੂਕਤਾ ਦਰਸਾਉਂਦੇ ਇਸ ਇਸ਼ਤਿਹਾਰ ਨੂੰ ਅਦਾਰੇ ਦੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਵੰਡਿਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਉਦਮ ਵਿੱਚ ਸੁਖਦੇਵ ਜਵੈਲਰਜ਼ ਦੇ ਸੰਚਾਲਕ ਸੁਖਦੇਵ ਸਿੰਘ ਜੌਹਰ, ਸਰਬਜੀਤ ਸਿੰਘ ਜੌਹਰ ਅਤੇ ਕਮਲਜੀਤ ਸਿੰਘ ਜੌਹਰ ਦਾ ਅਹਿਮ ਯੋਗਦਾਨ ਮੰਨਿਆ ਜਾ ਸਕਦਾ ਹੈ। ਇਹਨਾਂ ਦੇ ਸਹਿਯੋਗ ਨਾਲ ਇਹ ਇਸ਼ਤਿਹਾਰ ਛਪਵਾ ਕੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਵੀ ਸੰਪਰਕ ਕੀਤਾ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਸੰਕਲਪ ਸੁਸਾਇਟੀ ਛੂਤ ਦੇ ਰੋਗ ਤਪਦਿਕ ਬਾਰੇ ਵੀ ਲੋਕਾਂ ਨੂੰ ਸਾਲ 2011 ਤੋਂ ਜਾਗਰੂਕ ਕਰਦੀ ਆ ਰਹੀ ਹੈ। ਡੇਂਗੂ ਰੋਗ ਪ੍ਰਤੀ ਜਾਗਰੂਕ ਕਰਨ ਲਈ ਸੰਕਲਪ ਸੋਸਾਇਟੀ ਦੁਆਰਾ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਅੱਗੇ ਤੋਰਨ ਵਿੱਚ ਉਹਨਾਂ ਨੇ ਸਹਿਯੋਗੀ ਸੱਜਣਾਂ ਨੂੰ ਵੱਧ ਚੜ ਇਸ ਪੁੰਨ ਭਰੇ ਕਾਰਜ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਆਈ.ਐਚ.ਐਮ ਦੀ ਪ੍ਰਿੰਸੀਪਲ ਮੈਡਮ ਰਜਨੀਤ ਕੋਹਲੀ , ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ, ਸਲਾਹਕਾਰ ਸੁਮੀਤ ਸਿੰਘ (ਐੱਸ.ਐੱਸ ਲੈਪਟਾਪ ਪੁਆਇੰਟ), ਰਾਜ ਸਿੰਗਲਾ, ਅਦਾਰੇ ਦਾ ਸਟਾਫ ਤੇ ਵਿਦਿਆਰਥੀ ਮੌਜੂਦ ਸਨ।