ਜੇਕਰ ਤੁਸੀਂ ਹੋ ਬੇਰੋਜ਼ਗਾਰ ਤਾਂ ਇਹ ਖ਼ਬਰ ਹੋ ਸਕਦੀ ਹੈ ਤੁਹਾਡੇ ਲਈ ਫਾਇਦੇਮੰਦ

BTTNEWS
0

 ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 21 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ

 

ਸ੍ਰੀ ਮੁਕਤਸਰ ਸਾਹਿਬ18 ਜੁਲਾਈ: 

 


ਜਿਲ੍ਹਾ ਰੋਜ਼ਗਾਰ ਅਫ਼ਸਰ ਕੰਵਲਪੁਨਿਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਸ੍ਰੀ ਮੁਕਤਸਰ ਸਾਹਿਬ ਵਿਖੇ 21 ਜੁਲਾਈ 2025 ਸੋਮਵਾਰ  ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। 

         

 

ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਅਰਲੀਸਕਿੱਲ ਪ੍ਰਾਈਵੇਟ ਲਿਮੀ. ਕੰਪਨੀ  ਵੱਲੋਂ ਵੱਖ-ਵੱਖ 70 ਅਸਾਮੀਆਂ ਲਈ ਇੰਟਰਵਿਊ ਲਈ ਜਾਣੀ ਹੈਇਸ ਇੰਟਰਵਿਊ ਲਈ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈ ਸਕਦੇ ਹਨ। ਇੰਟਰਵਿਊ ਲਈ ਲੜਕਿਆਂ ਲਈ  ਘੱਟ ਤੋਂ ਘੱਟ ਵਿੱਦਿਅਕ ਯੋਗਤਾ 10ਵੀਂ ਪਾਸ ਅਤੇ ਲੜਕੀਆਂ ਲਈ ਘੱਟ ਤੋਂ ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਪਾਸ ਹੈ। ਕੈਂਪ ਵਿੱਚ ਭਾਗ ਲੈਣ ਲਈ ਘੱਟ ਤੋਂ ਘੱਟ ਉੱਮਰ 19 ਤੋਂ 30 ਸਾਲ ਹੋਣੀ ਜਰੂਰੀ ਹੈ।

 

 

ਦਲਜੀਤ ਸਿੰਘ ਬਰਾੜਪਲੇਸਮੈਂਟ ਅਫਸਰ ਵਲੋਂ ਦੱਸਿਆ ਗਿਆ ਕਿ ਪ੍ਰਾਰਥੀ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਸਮੇਂ ਆਪਣੇ ਵਿੱਦਿਅਕ ਯੋਗਤਾ ਦੇ ਦਸਤਾਵੇਜਰਜਿਊਮਆਧਾਰ ਕਾਰਡਜਾਤੀ ਸਰਟੀਫਿਕੇਟ ਆਦਿ ਅਸਲ ਅਤੇ ਉਨ੍ਹਾਂ ਦੀ ਫੋਟੋ ਕਾਪੀ ਸੈਟ ਜਰੂਰ ਨਾਲ ਲੈ ਕੇ ਆਉਣ ਅਤੇ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਈਨ  ਨੰਬਰ 98885-62317 ‘ਤੇ ਸੰਪਰਕ ਕਰ ਸਕਦੇ ਹਨ।

Post a Comment

0Comments

Post a Comment (0)