ਬਰਨਾਲਾ, 09 ਅਗਸਤ :
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਕਰਵਾਏ ਗਏ ਦੋ ਰੋਜ਼ਾ ਕਲਾ ਉਤਸਵ ਮੁਕਾਬਲੇ ਸਫ਼ਲਤਾ ਪੂਰਵਕ ਸਮਾਪਤ ਹੋਏ। ਕਲਾ ਉਤਸਵ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਵੱਲੋਂ ਆਪਣੇ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਮੌਕੇ ਵਿਜ਼ੁਅਲ ਆਰਟ (3D ਸੋਲੋ) ਮੁਕਾਬਲਿਆਂ ਵਿੱਚ ਜੱਜ ਡਾ. ਅਵਿਨਾਸ਼ ਕੁਮਾਰ, ਪਰਮਿੰਦਰ ਕੌਰ, ਸੁਰਜਨ ਸਿੰਘ ਵੱਲੋਂ ਦਿੱਤੀ ਜੱਜਮੈਂਟ ਅਨੁਸਾਰ ਸਸਸਸ ਹਰੀਗੜ੍ਹ ਦਾ ਵਿਦਿਆਰਥੀ ਸਮਰਜੋਤ ਸਿੰਘ ਪਹਿਲੇ, ਪੀਐਮ ਸ਼੍ਰੀ ਸਸਸਸ ਚੀਮਾ ਜੋਧਪੁਰ ਦਾ ਵਿਦਿਆਰਥੀ ਸਮਸ਼ੇਰ ਸਿੰਘ ਦੂਜੇ ਅਤੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਸੈਨਾ ਮੈਡਲ ਸਕੂਲ ਆਫ਼ ਐਮੀਨੈਂਸ ਬਰਨਾਲਾ ਦਾ ਵਿਦਿਆਰਥੀ ਕਰਨਵੀਰ ਸਿੰਘ ਤੀਜੇ ਸਥਾਨ ਤੇ ਰਿਹਾ। ਵਿਜ਼ੁਅਲ ਆਰਟ (3D ਗਰੁੱਪ) ਵਿੱਚ ਸਹਸ ਪੰਧੇਰ,ਸੈਕਰਡ ਹਾਰਟ ਕਾਨਵੈਂਟ ਸਕੂਲ, ਬਰਨਾਲਾ, ਆਰੀਆ ਭੱਟ ਇੰਟਰਨੈਸ਼ਨਲ ਸਕੂਲ, ਚੀਮਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਰਹੇ। ਥੀਏਟਰ ਮੁਕਾਬਲੇ ਵਿੱਚ ਜੱਜ ਦਿਲਪ੍ਰੀਤ ਸਿੰਘ ਚੌਹਾਨ, ਰਾਕੇਸ਼ ਕੁਮਾਰ ਅਤੇ ਗੁਰਜੀਤ ਸਿੰਘ ਵੱਲੋਂ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਸਸਸ ਮਹਿਲ ਕਲਾਂ ਨੂੰ ਪਹਿਲੇ,
ਸੁਤੰਤਰਤਾ ਸੰਗਰਾਮੀ ਬੰਤਾ ਸਿੰਘ ਸਹਸ ਧੂਰਕੋਟ ਨੂੰ ਦੂਜੇ ਅਤੇ ਸ਼ਹੀਦ ਬੁੱਧੂ ਖ਼ਾਨ ਸੌਰਿਆ ਚੱਕਰ ਵਿਜੇਤਾ ਸਸਸਸ ਸ਼ਹਿਣਾ ਨੂੰ ਤੀਜੇ ਸਥਾਨ ਅਤੇ ਸਟੋਰੀ ਟੈਲਿੰਗ ਮੁਕਾਬਲੇ ਵਿੱਚ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਹਸ ਨੈਣੇਵਾਲ ਨੂੰ ਪਹਿਲੇ, ਸਸਸਸ (ਕੰਨਿਆ) ਬਰਨਾਲਾ ਨੂੰ ਦੂਜੇ ਅਤੇ ਸਸਸਸ (ਕੰਨਿਆ) ਠੀਕਰੀਵਾਲ ਨੂੰ ਤੀਜੇ ਸਥਾਨ ਤੇ ਐਲਾਨਿਆ ਗਿਆ। ਡਾਂਸ (ਸੋਲੋ) ਮੁਕਾਬਲਿਆਂ ਵਿੱਚ ਜੱਜ ਆਰਤੀ ਸ਼ਰਮਾ, ਰੁਪਿੰਦਰ ਸਿੰਘ ਅਤੇ ਸੰਜੇ ਵਰਮਾ ਵੱਲੋਂ ਦਿੱਤੀ ਜੱਜਮੈਂਟ ਅਨੁਸਾਰ ਸਹਸ ਜੁਮਲਾ ਮਲਕਾਨ ਦੀ ਵਿਦਿਆਰਥਣ ਬਿਸਾਖਾ ਪਹਿਲੇ, ਸਸਸਸ (ਕੰਨਿਆ) ਬਰਨਾਲਾ ਦੀ ਵਿਦਿਆਰਣ ਤਿਸ਼ਾ ਦੂਜੇ ਅਤੇ ਸਹਸ ਵਜੀਦਕੇ ਖ਼ੁਰਦ ਦੀ ਵਿਦਿਆਰਥਣ ਅਭਿਨੂਰ ਕੌਰ ਤੀਜੇ ਸਥਾਨ ਤੇ ਰਹੀ।ਡਾਂਸ (ਗਰੁੱਪ) ਮੁਕਾਬਲੇ ਵਿੱਚ ਸਹਸ ਭੋਤਨਾ, ਸਸਸਸ (ਕੰਨਿਆ) ਬਰਨਾਲਾ ਅਤੇ ਸਹਸ ਉੱਪਲੀ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਇਸ ਮੌਕੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ)ਸ ਸੁਨੀਤਇੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਬਰਜਿੰਦਰਪਾਲ ਸਿੰਘ, ਪ੍ਰੋਗਰਾਮ ਪ੍ਰਬੰਧਕ ਪ੍ਰਿੰਸੀਪਲ ਹਰੀਸ਼ ਸ਼ਰਮਾ, ਡਾਇਟ ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ, ਨੋਡਲ ਇੰਚਾਰਜ ਪ੍ਰਦੀਪ ਕੁਮਾਰ ਅਤੇ ਪ੍ਰਬੰਧਕੀ ਟੀਮ ਦੇ ਮੈਂਬਰਾਂ ਵੱਲੋਂ ਜੇਤੂ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇਕੇ ਸਨਮਾਨਿਤ ਕੀਤਾ ਗਿਆ।

Post a Comment