ਬਰਨਾਲਾ, 9 ਅਗਸਤ 2025:
ਅਮਨਿੰਦਰ ਸਿੰਘ ਕੁਠਾਲਾ ਵੱਲੋਂ ਲਿਖੀ ਸਮਾਜਿਕ ਮੁੱਦਿਆਂ ਉੱਤੇ ਆਧਾਰਿਤ ਕਿਤਾਬ "ਲਫ਼ਜ਼ ਜੋ ਬੋਲ ਪਏ" ਦਾ ਲੋਕ ਅਰਪਣ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਸ. ਸਤਵੰਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਨੀਤਇੰਦਰ ਸਿੰਘ ਵੱਲੋਂ ਕੀਤਾ ਗਿਆ। ਏਡੀਸੀ (ਵਿਕਾਸ) ਸ ਸਤਵੰਤ ਸਿੰਘ ਜੀ ਨੇ ਕਿਹਾ ਕੇ "ਲਫ਼ਜ਼ ਜੋ ਬੋਲ ਪਏ ਲੋਕ" ਇੱਕ ਐਸੀ ਕਿਤਾਬ-ਨੁਮਾਂ ਲਿਖਤ ਹੈ ਜੋ ਸਮਾਜ ਦੇ ਅੰਦਰ ਚੱਲ ਰਹੀਆਂ ਵਾਸਤਵਿਕ ਸਮੱਸਿਆਵਾਂ ਨੂੰ ਬੇਨਕਾਬ ਕਰਦੀ ਹੈ। ਕਿਤਾਬ ਵਿੱਚ ਗਰੀਬੀ, ਬੇਰੁਜ਼ਗਾਰੀ, ਜਾਤੀਵਾਦ, ਧਰਮ, ਕੁਦਰਤੀ ਸੰਕਟ, ਨਸ਼ਾ, ਫਿਰਕਾ ਪ੍ਰਸਤੀ, ਅਤੇ ਪਾਣੀ ਸੰਕਟ ਵਰਗੇ ਮਸਲਿਆਂ ਨੂੰ ਠੋਸ ਢੰਗ ਨਾਲ ਚਰਚਿਤ ਕੀਤਾ ਗਿਆ ਹੈ। ਡੀਈਓ ਸ. ਸੁਨੀਤਇੰਦਰ ਸਿੰਘ ਜੀ ਨੇ ਕਿਹਾ, “ਇਹ ਕਿਤਾਬ ਸਿਰਫ ਸ਼ਬਦਾਂ ਦੀ ਗੂੰਜ ਨਹੀਂ, ਸਗੋਂ ਲੋਕਾਂ ਦੀ ਅੰਦਰਲੀ ਚੀਖ ਹੈ, ਜੋ ਕਦੇ ਕਦੇ ਅਣਸੁਣੀ ਕਰ ਦਿੱਤੀ ਜਾਂਦੀ ਹੈ। ਲੇਖਕ ਨੇ ਅਣਸੁਣੀਆਂ ਆਵਾਜ਼ਾਂ ਨੂੰ ਇੱਕ ਲਫ਼ਜ਼ੀ ਰੂਪ ਦਿੱਤਾ ਹੈ। ਡੀਆਰਸੀ ਕਮਲਦੀਪ ਅਤੇ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਨੇ ਕਿਹਾ ਸਾਡੇ ਸਿੱਖਿਆ ਵਿਭਾਗ ਦੇ ਨੌਜਵਾਨ ਲੇਖਕ ਅਮਨਿੰਦਰ ਸਿੰਘ ਨੇ ਆਪਣੀ ਕਲਾ, ਸਮਝ ਅਤੇ ਜੀਵਨ-ਅਨੁਭਵਾਂ ਦੇ ਸੁੰਦਰ ਮੇਲ ਨਾਲ ਇੱਕ ਸ਼ਾਨਦਾਰ ਪੁਸਤਕ ਦੀ ਰਚਨਾ ਕੀਤੀ ਹੈ।ਇਹ ਪੁਸਤਕ ਸਿਰਫ਼ ਸ਼ਬਦਾਂ ਦਾ ਸੰਗ੍ਰਹਿ ਨਹੀਂ, ਸਗੋਂ ਵਿਚਾਰਾਂ ਦੀ ਇੱਕ ਗਹਿਰੀ ਯਾਤਰਾ ਹੈ ਜੋ ਪਾਠਕ ਦੇ ਮਨ-ਮੰਡਲ ਨੂੰ ਛੂਹਦੀ ਹੈ। ਲੇਖਕ ਨੇ ਆਪਣੇ ਅਨੋਖੇ ਅੰਦਾਜ਼ ਨਾਲ ਹਰ ਪੰਨੇ ਨੂੰ ਜੀਵੰਤ ਬਣਾਇਆ ਹੈ, ਜਿਸ ਨਾਲ ਪਾਠਕ ਸ਼ੁਰੂ ਤੋਂ ਅੰਤ ਤੱਕ ਬੰਨ੍ਹੇ ਰਹਿੰਦੇ ਹਨ। ਉੱਪ ਜ਼ਿਲ੍ਹਾ ਸਿੱਖਿਆ ਡਾਕਟਰ ਬਰਜਿੰਦਰ ਪਾਲ ਸਿੰਘ,ਹੈਡਮਾਸਟਰ ਜਸਵਿੰਦਰ ਸਿੰਘ, ਕੁਲਦੀਪ ਸਿੰਘ ਕਮਲ ਛਾਪਾ,ਪ੍ਰਦੀਪ ਸ਼ਰਮਾ ਕਾਹਨੇਕੇ, ਹੈਡਮਿਸਟਰਸ ਸ੍ਰੇਸ਼ਟਾ ਸ਼ਰਮਾ, ਪ੍ਰਿੰਸੀਪਲ ਹਰੀਸ਼ ਬਾਂਸਲ,ਡਾਕਟਰ ਪਰਗਟ ਸਿੰਘ ਟਿਵਾਣਾ, ਕੁਲਦੀਪ ਸਿੰਘ ਸੰਘੇੜਾ, ਹਰਬਚਨ ਸਿੰਘ ਹੰਡਿਆਇਆ, ਗੁਰਪਾਲ ਸਿੰਘ ਬਿਲਾਵਲ, ਡੀਐਮ ਸਪੋਰਟਸ ਸਿਮਰਦੀਪ, ਪਰਵਿੰਦਰ ਸਿੰਘ ਕੁਠਾਲਾ, ਕੁਲਵੰਤ ਕਠਾਲਾ, ਮਨਪ੍ਰੀਤ ਸਹੌਰ, ਡੀਆਰਸੀ ਕੁਲਦੀਪ ਸਿੰਘ ਭੁੱਲਰ, ਬੀਆਰਸੀ, ਸਤੀਸ਼ ਕੁਮਾਰ ਜੈਦਕਾ, ਕ੍ਰਿਸ਼ਨ ਕੁਮਾਰ,ਤਜਿੰਦਰ ਸ਼ਰਮਾ, ਸੁਖਪਾਲ ਢਿੱਲੋਂ, ਐਡਵੋਕੇਟ ਪ੍ਰਦੀਪ ਕੁਮਾਰ ਮਾਂਡੀਆ ਵੱਲੋਂ ਉਹਨਾਂ ਦੀ ਇਸ ਨਵੀਂ ਕਲਾ ਰਚਨਾ ਲਈ ਵਧਾਈ ਅਤੇ ਸਾਹਿਤ ਦੇ ਖੇਤਰ ਵਿੱਚ ਹੋਰ ਮੱਲਾਂ ਮਾਰਨ ਦੀ ਕਾਮਨਾ ਕੀਤੀ।