ਵੱਖ-ਵੱਖ ਸਕੂਲਾਂ ਦੀਆਂ 15 ਨਾਟਕ ਟੀਮਾਂ ਵੱਲੋਂ ਨਾਟਕ ਮੁਕਾਬਲਿਆਂ ਵਿੱਚ ਲਿਆ ਗਿਆ ਹਿੱਸਾ
ਰੂਪਨਗਰ, 10 ਅਗਸਤ : ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ (ਆਈ.ਏ.ਐੱਸ) ਦੇ ਨਿਰਦੇਸ਼ਾਂ ਅਨੁਸਾਰ ਆਈ.ਆਈ.ਟੀ ਰੂਪਨਗਰ ਵਿਖ਼ੇ 'ਯੁੱਧ ਨਸ਼ਿਆਂ ਵਿਰੁੱਧ' ਮਹਾਂ ਨਾਟਕ ਮੁਕਾਬਲੇ ਬਹੁਤ ਵਧੀਆ ਢੰਗ ਨਾਲ਼ ਨੇਪਰੇ ਚੜ੍ਹਿਆ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਸਕੂਲਾਂ ਦੀਆਂ 15 ਨਾਟਕ ਟੀਮਾਂ ਵੱਲੋਂ ਯੁੱਧ ਨਸ਼ਿਆ ਵਿਰੁੱਧ - ਮਹਾਂ ਨਾਟਕ ਮੁਕਾਬਲਿਆਂ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਅਤੇ ਏ. ਡੀ. ਸੀ. ਮੈਡਮ ਚੰਦਰ ਸੋਨੀ ( ਆਈ. ਏ. ਐੱਸ) ਵੱਲੋਂ ਜੋਤੀ ਪ੍ਰਜਵਲਣ ਰਾਹੀਂ ਕੀਤੀ ਗਈ। ਇਸ ਸਮਾਗਮ 'ਚ ਮਨੀਸ਼ ਸਸ਼ੋਧੀਆ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚ ਕੇ ਇਸ ਮੁਹਿੰਮ ਬਾਰੇ ਕਿਹਾ ਕੇ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਕਿ ਨਸ਼ਿਆਂ ਖ਼ਿਲਾਫ ਸਿਰਫ਼ ਗੱਲਾਂ ਰਾਹੀਂ ਨਹੀਂ,ਬਲਕਿ ਨਾਟਕਾਂ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸ ਦੇ ਨਾਲ਼ ਹੀ ਉਹਨਾਂ ਕਿਹਾ ਕੇ ਆਉਣ ਵਾਲ਼ੇ ਦਿਨਾਂ 'ਚ ਪੂਰੇ ਪੰਜਾਬ 'ਚ 'ਯੁੱਧ ਨਸ਼ਿਆਂ ਵਿਰੁੱਧ' ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਐਸ.ਡੀ.ਐੱਮ ਸੰਜੀਵ ਕੁਮਾਰ ਅਨੁਸਾਰ ਨਸ਼ੇ ਦਾ ਨ, ਨਕਰਾਤਮਿਕਤਾ ਦੀ ਹਾਮੀ ਭਰਦਾ ਹੈ ਅਤੇ ਸ਼ਾ, ਹਨੇਰੇ ਦੀ ਗੱਲ ਕਰਦਾ ਹੈ ਇਸ ਲਈ ਨਸ਼ਾ ਚੰਗਾ ਕਿਵੇਂ ਹੋ ਸਕਦਾ ਹੈ?, ਜਿਹੜੇ ਸ਼ਬਦ ਦਾ ਅਰਥ ਹੀ ਮਾੜਾ ਹੋਵੇ।
ਇਸ ਨਾਟਕ ਵਿੱਚ 450 ਵਿਦਿਆਰਥੀਆਂ, 100 ਨੰਬਰਦਾਰਾਂ, 100 ਸਰਪੰਚਾਂ ਅਤੇ 50 ਤੋਂ ਵੱਧ ਨਸ਼ਿਆ ਵਿਰੁੱਧ ਤੈਨਾਤ ਕੋਆਰਡੀਨੇਟਰ ਵੱਲੋਂ ਬਤੌਰ ਦਰਸ਼ਕ ਹਿੱਸਾ ਲਿਆ ਗਿਆ। ਇਨ੍ਹਾਂ ਵਿੱਚੋਂ 5 ਟੀਮਾਂ ਸਕੂਲ ਆਫ਼ ਐਮੀਨੈਂਸ ਮੋਰਿੰਡਾ, ਸੀ. ਸੈ. ਸ.ਸ. ਫੂਲਪੁਰ ਗਰੇਵਾਲ, ਸੀ.ਸੈ. ਸ. ਸ. ਘਨੌਲੀ, ਸੀ. ਸੈ. ਸ. ਸ. ਡੱਲਾ ਅਤੇ ਸੀ. ਸੈ. ਸ ਝੱਜ ਨੂੰ ਜੇਤੂ ਕਰਾਰ ਦਿੱਤਾ ਗਿਆ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ 15 ਟੀਮਾਂ ਵਿੱਚੋਂ 15 ਵਧੀਆ ਐਕਟਰ ਵੀ ਚੁਣੇ ਗਏ। ਇਹਨਾਂ ਦੇ ਨਾਂ ਜਸਮੀਰਾ,ਈਸ਼ਾ, ਨਾਭਿਆ, ਜਸਕੀਰਤ, ਕੁਲਜੋਤ ਸਿੰਘ, ਹਰਸ਼ਦੀਪ ਕੌਰ,ਮੋਹਿਨੀ, ਗੁਰਜੋਤ ਸਿੰਘ, ਦੀਪਿਕਾ ਰਾਣਾ, ਜਸਪ੍ਰੀਤ ਸਿੰਘ ਅਤੇ ਰਣਜੋਤ ਕੌਰ, ਪਰਮਪ੍ਰੀਤ ਸਿੰਘ, ਸਹਿਜਪ੍ਰੀਤ ਸਿੰਘ, ਪਰਮਿੰਦਰ ਕੌਰ, ਗੁਰਸਿਮਰਤ ਕੌਰ, ਸਤਬੀਰ ਸਿੰਘ ਵਾਨੀਆਂ ਹਨ।
ਅੱਜ ਦੀਆਂ ਜੇਤੂ ਟੀਮਾਂ ਵੱਲੋਂ 15 ਅਗਸਤ ਨੂੰ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜ਼ਨ ਪੱਧਰ ਤੇ ਹੋਣ ਵਾਲੇ 15 ਅਗਸਤ ਦੇ ਸਮਾਗਮਾਂ ਵਿੱਚ ਨਸ਼ਿਆਂ ਵਿਰੁੱਧ ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਸਮੂਹ ਦਰਸ਼ਕਾਂ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਦੇ ਹੋਏ ਸਹੁੰ ਚੁੱਕਵਾਈ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ, ਗੁਨੀਤ ਸਿੰਘ (ਆਈ.ਪੀ.ਐਸ), ਹਰਪ੍ਰੀਤ ਸਿੰਘ ਕਾਹਲੋਂ, ਚੇਅਰਮੈਨ ਰਾਜਕੁਮਾਰ, ਗੁਰਮੀਤ ਸਿੰਘ ਖੁਰਾਣਾ, ਜ਼ਿਲ੍ਹਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਨਾਟਕ ਮੁਕਾਬਲੇ ਤੇਜ਼ਿੰਦਰ ਸਿੰਘ ਬਾਜ਼, ਅਤੁਲ ਕੁਮਾਰ, ਅਮਨਦੀਪ ਕੌਰ, ਓਮ ਪ੍ਰਕਾਸ਼, ਮਨਦੀਪ ਰਿੰਪੀ ਅਤੇ ਵੱਖੋ ਵੱਖਰੇ ਸਕੂਲਾਂ ਤੋਂ ਆਏ ਅਧਿਆਪਕਾਂ ਨੇ ਪ੍ਰੋਗਰਾਮ ਦਾ ਮਾਣ ਵਧਾਇਆ।
ਇਹਨਾਂ ਮੁਕਾਲਿਆਂ 'ਚ ਜੱਜਮੈਂਟ ਦੀ ਜ਼ਿੰਮੇਵਾਰੀ ਪ੍ਰੋ.ਜਤਿੰਦਰ ਕੁਮਾਰ, ਸ੍ਰੀ ਰਮਨ ਮਿੱਤਲ, ਸਰਬਜੀਤ ਸਿੰਘ, ਸੁਖਜਿੰਦਰ ਸਿੰਘ, ਜਸਵਿੰਦਰ ਸਿੰਘ ਨੇ ਨਿਭਾਈ। ਮੰਚ ਸੰਚਾਲਨ ਇਕਬਾਲ ਸਿੰਘ ਅਤੇ ਗੁਰਪ੍ਰੀਤ ਸੋਨੀ ਵੱਲੋਂ ਕੀਤਾ ਗਿਆ।