ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੰਤਰ-ਜ਼ਿਲ੍ਹਾ ਹੈਰੋਇਨ ਸਪਲਾਈ ਚੇਨ ਖਿਲਾਫ ਵੱਡੀ ਕਾਰਵਾਈ
ਸ੍ਰੀ ਮੁਕਤਸਰ ਸਾਹਿਬ, ਸਤੰਬਰ : ਹਾਲ ਹੀ ਵਿੱਚ ਬਠਿੰਡਾ ਵਿੱਚ 40 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਲਖਬੀਰ ਸਿੰਘ ਲੱਖਾ ਦੇ ਛੋਟੇ ਭਰਾ ਸੁਖਵੀਰ ਸਿੰਘ ਸਮੇਤ ਦੋ ਜਾਣੀਆਂ ਨੂੰ ਸੀ.ਆਈ.ਏ-2 ਮਲੋਟ ਪੁਲਿਸ ਟੀਮ ਨੇ ਐਸ.ਪੀ (ਡੀ) ਅਤੇ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਚਾਰ ਕਿਲੋ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ। ਡੀ.ਆਈ.ਜੀ ਫਰੀਦਕੋਟ ਨਿਲਾਂਬਰੀ ਜਗਦਲੇ ਵਿਜੇ ਆਈ.ਪੀ.ਐਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਲਖਬੀਰ ਨੂੰ ਜੇਲ੍ਹ ਜਾਣ ਤੋਂ ਬਾਅਦ ਸੁਖਵੀਰ ਨੇ ਇਹ ਧੰਦਾ ਜਾਰੀ ਰੱਖਿਆ ਹੈ।
ਅੱਜ ਪ੍ਰੈਸ ਕਾਨਫਰੰਸ ਦੌਰਾਨ ਡੀ.ਆਈ.ਜੀ ਫਰੀਦਕੋਟ ਨਿਲਾਂਬਰੀ ਜਗਦਲੇ ਵਿਜੇ ਆਈ.ਪੀ.ਐਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਐਸ.ਐਸ.ਪੀ. ਡਾ. ਅਖਿਲ ਚੌਧਰੀ ਆਈ.ਪੀ.ਐਸ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋ ਨਾਕਾਬੰਦੀ ਦੌਰਾਨ ਅੰਤਰ-ਜ਼ਿਲ੍ਹਾ ਹੈਰੋਇਨ ਸਪਲਾਈ ਚੇਨ ਨੂੰ ਸਫਲਤਾਪੂਰਵਕ ਰੋਕ ਦਿਆ ਇਹ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜਿਨ੍ਹਾਂ ਦੇ ਲਿੰਕ ਕਈ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰੀ ਨਾਲ ਜੁੜ੍ਹੇ ਹੋਏ ਹਨ। ਉਹਨਾਂ ਦੱਸਿਆ ਕਿ ਸੀ.ਆਈ.ਏ-2 ਮਲੋਟ ਪੁਲਿਸ ਵੱਲੋਂ ਬਠਿੰਡਾ ਰੋਡ ਪੁਲ ਅਤੇ ਪਿੰਡ ਜੰਡਵਾਲਾ ਵੱਲ ਜਾਂਦੀ ਰੋਡ, ‘ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਕਾਰ (ਨੰਬਰ DL-9CAQ-8675) ਨੂੰ ਰੋਕਿਆ ਗਿਆ ਜਿਸ ਵਿੱਚ ਸਵਾਰ ਦੋ ਨੌਜਵਾਨਾਂ ਸਵਾਰ ਸਨ, ਡਰਾਈਵਰ ਨੇ ਆਪਣਾ ਨਾਮ ਮਨਪ੍ਰੀਤ ਸ਼ਰਮਾ ਉਰਫ਼ ਪ੍ਰੀਤ ਪੁੱਤਰ ਵਿਜੈ ਕੁਮਾਰ ਵਾਸੀ ਹਰਗੋਬਿੰਦ ਨਗਰ, ਮਲੋਟ ਦੱਸਿਆ, ਜਦਕਿ ਕੰਡਕਟਰ ਸੀਟ ‘ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਸੁਖਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਦਵਿੰਦਰਾ ਵਾਲੀ ਗਲੀ, ਮਲੋਟ ਦੱਸਿਆ।ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ‘ਤੇ ਦੋਸ਼ੀਆਂ ਦੀ ਕਾਰ ਅਤੇ ਕਬਜ਼ੇ ਦੀ ਤਲਾਸ਼ੀ ਕੀਤੀ ਗਈ ਤਾਂ ਕਾਰ ਵਿੱਚੋਂ ਕੁੱਲ 04 ਕਿਲੋ ਹੈਰੋਇਨ ਬਰਾਮਦ ਹੋਈ। ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ 164 ਮਿਤੀ 18.09.2025 ਅ/ਧ 21(C)-61/85 NDPS Act ਥਾਣਾ ਸਿਟੀ ਮਲੋਟ ਵਿਖੇ ਦਰਜ ਕੀਤਾ ਗਿਆ।
ਦੋਸ਼ੀਆ ਦੇ ਨਾਮ
1. ਮਨਪ੍ਰੀਤ ਸ਼ਰਮਾ ਉਰਫ਼ ਪ੍ਰੀਤ ਪੁੱਤਰ ਵਿਜੈ ਕੁਮਾਰ ਵਾਸੀ ਹਰਗੋਬਿੰਦ ਨਗਰ, ਮਲੋਟ,
2. ਸੁਖਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਦਵਿੰਦਰਾ ਵਾਲੀ ਗਲੀ, ਮਲੋਟ
ਬਰਾਮਦਗੀ
04 ਕਿਲੋ ਹੈਰੋਇਨ
ਆਈ 20 ਕਾਰ (ਨੰਬਰ DL-9CAQ-8675)
ਹੋਰ ਜਾਂਚ ਜਾਰੀ ਹੈ ਤਾਂ ਜੋ ਇਸ ਸਪਲਾਈ ਚੇਨ ਦੇ ਅੱਗੇ ਅਤੇ ਪਿੱਛੇ ਦੇ ਸਬੰਧਾਂ ਨੂੰ ਖੋਜਿਆ ਜਾ ਸਕੇ ਅਤੇ ਇਸ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕੀਤੀ ਜਾ ਸਕੇ।
ਪਹਿਲਾਂ ਦਰਜ ਮੁੱਕਦਮੇ
✅ ਸੁਖਵੀਰ ਸਿੰਘ ਪੁੱਤਰ ਗੁਰਮੇਲ ਸਿੰਘ, ਨਿਵਾਸੀ ਦਵਿੰਦਰ ਵਾਲੀ ਗਲੀ, ਮਲੋਟ
ਇਸ ਦੋਸ਼ੀ ਖ਼ਿਲਾਫ਼ ਕੁੱਲ 07 ਪਹਿਲਾਂ ਦੇ ਮਾਮਲੇ ਦਰਜ ਹਨ:
1. ਮਾਮਲਾ ਐਫ.ਆਈ.ਆਰ ਨੰਬਰ 79, ਮਿਤੀ 14.06.2011, ਧਾਰਾ 382 ਆਈ.ਪੀ.ਸੀ., ਥਾਣਾ ਸਿਟੀ ਮਲੋਟ
2. ਮਾਮਲਾ ਐਫ.ਆਈ.ਆਰ ਨੰਬਰ 171, ਮਿਤੀ 21.11.2014, ਧਾਰਾ 382 ਆਈ.ਪੀ.ਸੀ., ਥਾਣਾ ਸਿਟੀ ਮਲੋਟ
3. ਮਾਮਲਾ ਐਫ.ਆਈ.ਆਰ ਨੰਬਰ 03, ਮਿਤੀ 05.01.2017, ਧਾਰਾ 399, 402, 148, 149 ਆਈ.ਪੀ.ਸੀ., ਥਾਣਾ ਸਿਟੀ ਮਲੋਟ
4. ਮਾਮਲਾ ਐਫ.ਆਈ.ਆਰ ਨੰਬਰ 173, ਮਿਤੀ 22.10.2017, ਧਾਰਾ 307, 382, 148, 149 ਆਈ.ਪੀ.ਸੀ., ਥਾਣਾ ਸਿਟੀ ਮਲੋਟ
5. ਮਾਮਲਾ ਐਫ.ਆਈ.ਆਰ ਨੰਬਰ 140, ਮਿਤੀ 11.06.2022, ਧਾਰਾ 25, 27 ਆਰਮਜ਼ ਐਕਟ, ਥਾਣਾ ਸਿਟੀ ਮਲੋਟ
6. ਮਾਮਲਾ ਐਫ.ਆਈ.ਆਰ ਨੰਬਰ 172, ਮਿਤੀ 10.07.2022, ਧਾਰਾ 379, 411 ਆਈ.ਪੀ.ਸੀ. ਅਤੇ 25 ਆਰਮਜ਼ ਐਕਟ, ਥਾਣਾ ਸਿਟੀ ਮਲੋਟ
7. ਮਾਮਲਾ ਐਫ.ਆਈ.ਆਰ ਨੰਬਰ 143, ਮਿਤੀ 29.10.2014, ਧਾਰਾ 21 ਐਨ.ਡੀ.ਪੀ.ਐਸ ਐਕਟ, ਥਾਣਾ ਸਿਟੀ ਮਲੋਟ
(ਬਰਾਮਦਗੀ: 70 ਗ੍ਰਾਮ ਹੈਰੋਇਨ)
✅ ਮਨਪ੍ਰੀਤ ਸ਼ਰਮਾ ਉਰਫ਼ ਪ੍ਰੀਤ ਪੁੱਤਰ ਵਿਸ਼ਨ ਕੁਮਾਰ, ਨਿਵਾਸੀ ਹਰਿਗੋਬਿੰਦ ਨਗਰ, ਮਲੋਟ
ਇਸ ਦੋਸ਼ੀ ਖ਼ਿਲਾਫ਼ 01 ਪਹਿਲਾਂ ਦਾ ਮਾਮਲਾ ਦਰਜ ਹੈ:
1. ਮਾਮਲਾ ਐਫ.ਆਈ.ਆਰ ਨੰਬਰ 123, ਮਿਤੀ 25.05.2025, ਧਾਰਾ 21 ਐਨ.ਡੀ.ਪੀ.ਐਸ ਐਕਟ, ਥਾਣਾ ਸਿਟੀ ਮਲੋਟ
(ਬਰਾਮਦਗੀ: 34 ਗ੍ਰਾਮ ਹੈਰੋਇਨ)
ਜਨਤਾ ਲਈ ਸੰਦੇਸ਼
ਡੀ.ਆਈ.ਜੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਸਮਾਜ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਮੁਕਤ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨਾਲ ਸਬੰਧਿਤ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ।
ਸੇਫ ਪੰਜਾਬ ਹੈਲਪਲਾਈਨ: 97791-00200
ਪੁਲਿਸ ਕੰਟਰੋਲ ਰੂਮ: 80549-42100