ਆਪਣੇ ਪਸੰਦੀਦਾ ਵੈੱਬ ਪੋਰਟਲ ਬੀ ਟੀ ਟੀ ਨਿਊਜ਼ ਤੇ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਆਪਣੀ ਫੋਟੋ ਦੇ ਨਾਲ ਸੰਦੇਸ਼ ਅਤੇ ਕਾਰੋਬਾਰ ਸੰਬੰਧਿਤ ਇਸਤਿਹਾਰ ਦੇਣ ਲਈ ਸੰਪਰਕ ਕਰੋ 9872508564 ਤੁਹਾਡਾ ਸਹਿਯੋਗ ਸਾਡੇ ਲਈ ਹੌਂਸਲਾ ਅਫਜਾਈ ਹੋਵੇਗਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸ਼੍ਰੀ ਮੁਕਤਸਰ ਸਾਹਿਬ ਅਤੇ ਲੰਬੀ ਦੇ ਸਰਕਲ ਪ੍ਰਧਾਨਾਂ ਦੀ ਨਿਯੁਕਤੀ

BTTNEWS
0



ਸ੍ਰੀ ਮੁਕਤਸਰ ਸਾਹਿਬ- ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਜਿਲਾ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੱਲੋਂ ਹਲਕਾ ਸ਼੍ਰੀ ਮੁਕਤਸਰ ਸਾਹਿਬ ਅਤੇ ਲੰਬੀ ਸਰਕਲ ਪ੍ਰਧਾਨ ਦੀ ਲਿਸਟ ਜਾਰੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਿੰਦਰ ਗੋਨਿਆਣਾ ਜਿਲਾ ਸਕੱਤਰ ਜਰਨਲ ਨੇ ਦੱਸਿਆ ਕਿ ਮੇਜਰ ਸਿੰਘ ਨੂੰ ਮੁਕਤਸਰ ਦਿਹਾਤੀ ਦਾ, ਜਗਜੀਤ ਸਿੰਘ ਸਰਪੰਚ ਨੂੰ ਉਦੇਕਰਨ ਦਾ, ਅਵਤਾਰ ਸਿੰਘ ਸਰਪੰਚ ਨੂੰ ਕਾਨਿਆਂਵਾਲੀ, ਗੁਰਸੇਵਕ ਸਿੰਘ ਮੈਂਬਰ ਨੂੰ ਗੁਲਾਬੇਵਾਲਾ, ਕੁਲਦੀਪ ਸਿੰਘ ਨੂੰ ਥਾਂਦੇਵਾਲਾ, ਲਛਮਣ ਚੰਦ ਨੂੰ ਬਰੀਵਾਲਾ ਦਿਹਾਤੀ, ਬਲਜਿੰਦਰ ਸਿੰਘ ਨੂੰ ਮੰਡੀ ਬਰੀਵਾਲਾ, ਸੁਰਿੰਦਰ ਖੱਤਰੀ ਸਿੰਦੀ ਨੂੰ ਵਾਰਡ ਨੰਬਰ 1 ਤੋਂ 10 ਦਾ, ਅਜੀਤ ਸਿੰਘ ਨੂੰ ਵਾਰਡ ਨੰਬਰ 11 ਤੋਂ 20 ਦਾ ਅਤੇ ਬੋਹੜ ਸਿੰਘ ਨੂੰ ਵਾਰਡ ਨੰਬਰ 21 ਤੋਂ 31 ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਹਲਕਾ ਲੰਬੀ ਦੇ ਰਵਿੰਦਰ ਸਿੰਘ ਸਿੰਘੇਵਾਲਾ, ਬਲਵਿੰਦਰ ਸਿੰਘ ਭਾਟੀ ਕਿਲਿਆਂਵਾਲੀ, ਹਰਵੀਰ ਸਿੰਘ ਹੈਰੀ ਭੁੱਲਰ, ਬਲਰਾਜ ਸਿੰਘ ਖੇਮਾ ਖੇੜਾ, ਸਤਵੀਰ ਸਿੰਘ ਖਿਉਵਾਲੀ, ਗੁਰਜੀਤ ਸਿੰਘ ਥਰਾਜਵਾਲਾ, ਬਿੱਕਰ ਸਿੰਘ ਬਲੋਚਕੇਰਾ, ਅਜੈਦੀਪ ਸਿੰਘ ਆਧਨੀਆ, ਊਦੇਪਾਲ ਸਿੰਘ ਆਲਮਵਾਲਾ, ਰਛਪਾਲ ਸਿੰਘ ਕੱਟਿਆਂਵਾਲੀ, ਬੀਰਇੰਦਰ ਸਿੰਘ ਸਰਾਵਾਂ ਬੋਦਲਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ’ਤੇ ਸਮੂਹ ਪ੍ਰਧਾਨਾਂ ਵੱਲੋਂ ਪਾਰਟੀ ਹਾਈਕਮਾਨ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਉਹ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ’ਤੇ ਅਤੇ ਸਮੂਹ ਅਕਾਲੀ ਲੀਡਰਸ਼ਿਪ ਵੱਲੋਂ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ।

Post a Comment

0Comments

Post a Comment (0)