ਜਿਲ੍ਹਾ ਪੁਲਿਸ ਵੱਲੋਂ 2 ਵਿਅਕਤੀਆਂ ਨੂੰ 01 ਕਿਲੋ 500 ਗ੍ਰਾਮ ਅਫੀਮ ਤੇ ਇੱਕ ਘੋੜਾ ਟਰੱਕ ਟਰਾਲੇ ਸਮੇਤ ਕੀਤਾ ਕਾਬੂ

bttnews
0


 
ਜਿਲ੍ਹਾ ਪੁਲਿਸ ਵੱਲੋਂ 2 ਵਿਅਕਤੀਆਂ ਨੂੰ  01 ਕਿਲੋ 500 ਗ੍ਰਾਮ ਅਫੀਮ ਤੇ ਇੱਕ ਘੋੜਾ ਟਰੱਕ ਟਰਾਲੇ ਸਮੇਤ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ - ਚਰਨਜੀਤ ਸਿੰਘ ਸੋਹਲ  ਐਸ.ਐਸ.ਪੀ ਵੱਲੋਂ ਜ਼ਿਲ੍ਹੇ ਅੰਦਰ ਸ਼ਰਾਰਤੀ ਅਨਸਰਾਂ  ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਅਤੇ ਜਸਪਾਲ ਸਿੰਘ ਢਿਲੋ ਡੀ.ਐਸ.ਪੀ (ਮਲੋਟ) ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਤਾਪ ਸਿੰਘ ਇੰਚ: ਨਾਰਕੋਟਿਕ  ਪੁਲਿਸ ਵੱਲੋਂ 02 ਵਿਅਕਤੀਆਂ ਨੂੰ  ਸਮੇਤ 1 ਕਿਲੋ 500 ਗ੍ਰਾਮ ਅਫੀਮ, ਘੋੜਾ ਟਰੱਕ ਟਰਾਲਾ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ। ਜਾਣਕਾਰੀ ਮੁਤਬਿਕ ਮਿਤੀ 26.09.2021 ਪੁਲਿਸ ਪਾਰਟੀ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਟੀ ਪੁਆਇਨ ਨੇੜੇ ਮਾਲ ਗੋਦਾਮ ਦਾਨਾ ਮੰਡੀ ਕਿਲਿਆਵਾਲੀ ਮੌਜੂਦ ਸੀ ਤਾਂ ਬਾਈਪਾਸ ਪਿੰਡ ਡੂਮਵਾਲੀ ਦੀ ਤਰਫੋਂ ਇੱਕ ਘੋੜਾ ਟਰਾਲਾ ਟਰੱਕ ਨੰ RJ01GB-8724 ਆਇਆ।ਜਿਸ ਨੂੰ ਪੁਲਿਸ ਪਾਰਟੀ ਪਾਰਟੀ ਵੱਲੋਂ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਘੋੜਾ ਟਰੱਕ ਟਰਾਲਾ ਡਰਾਇਵਰ ਨੇ ਰੋਕ ਲਿਆ ਪਰ ਕੰਡਕਟਰ ਸਾਇਡ ਬੈਠੇ ਨੌਜਵਾਨ ਨੇ ਆਪਣੀ ਬਾਰੀ ਖੋਲ ਹੱਥ ਵਿੱਚ ਫੜਿਆ ਲਿਫਾਫਾ ਬਾਹਰ ਸੁੱਟ ਕੇ ਉੱਤਰ ਕੇ ਭੱਜਣ ਲੱਗਾ ਜਿਸ ਤੇ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਪਾਰਟੀ ਵੱਲੋਂ ਉਨ੍ਹਾਂ ਦਾ ਨਾਮ ਪੁੱਛਣ ਤੇ ਘੋੜ੍ਹਾ ਟਰੱਕ ਚਲਾਉਣ ਵਾਲੇ ਵਿਅਕਤੀ ਨੇ ਅਪਣਾ ਨਾਮ ਬਰਾਜ ਲਾਲ ਪੁੱਤਰ ਮਾਮ ਰਾਜ ਵਾਸੀ ਖੀਦਾਸਰ ਜਿਲ੍ਹਾਂ ਬੀਕਾਨੇਰ(ਰਾਜਸਥਾਨ ) ਦੱਸਿਆ ਕੰਡਕਟਰ ਸਾਇਡ ਬੇਠੇ ਨੌਜਵਾਨ ਨੇ ਆਪਣਾ ਨਾਮ ਸਰਵਨ ਬਿਸ਼ਨੋਈ ਪੁੱਤਰ ਪੂਨਮ ਰਾਮ ਵਾਸੀ ਖੀਦਾਸਰ ਜਿਲ੍ਹਾਂ ਬੀਕਾਨੇਰ(ਰਾਜਸਥਾਨ )  ਦੱਸਿਆਂ ਪੁਲਿਸ ਪਾਰਟੀ ਵੱਲੋਂ ਬਾਹਰ ਸੁੱਟੇ ਉਸ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚ ਅਫੀਮ ਬ੍ਰਾਮਦ ਹੋਈ ਜਿਸ ਤੇ ਵਜ਼ਨ ਕਰਨ ਤੇ 1 ਕਿਲੋ 500 ਗ੍ਰਾਮ ਅਫੀਮ ਹੋਇਆ। ਪੁਲਿਸ ਵੱਲੋਂ ਮੁਕੱਦਮਾ ਨੰ: 270 ਅ/ਧ 18ਬੀ/61/85 ਐਨ.ਡੀ.ਪੀ.ਐਸ. ਐਕਟ ਤਹਿਤ ਬ੍ਰਖਿਲਾਫ ਬਰਾਜ ਲਾਲ ਪੁੱਤਰ ਮਾਮ ਰਾਜ, ਸਰਵਨ ਬਿਸ਼ਨੋਈ ਪੁੱਤਰ ਪੂਨਮ ਰਾਮ ਸਮੇਤ ਘੋੜਾ ਟਰੱਕ ਟਰਾਲਾ ਦਰਜ਼ ਰਜਿਸ਼ਟਰ ਕਰ ਅੱਗੇ ਤਫਤੀਸ਼ ਸ਼ੁਰੂ ਕਰ ਦਿੱਤੀ ।

Post a Comment

0Comments

Post a Comment (0)