ਪਿਛਲੇ 3 ਮਹੀਨਿਆ ਵਿੱਚ ਗੁੰਮ ਹੋਏ 50 ਮੋਬਾਇਲ ਫੋਨ ਟਰੇਸ ਕਰਕੇ ਕੀਤੇ ਮਾਲਕਾਂ ਹਵਾਲੇ

bttnews
0

 ਸ੍ਰੀ ਮੁਕਤਸਰ ਸਾਹਿਬ, ਚਰਨਜੀਤ ਸਿੰਘ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਲੋਕਾਂ ਦੀ ਸੁਰੱਖਿਆ ਲਈ ਜਿੱਥੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਰਹੀ ਹੈ ਉੱਥੇ ਹੀ ਸ਼ਹਿਰ ਅੰਦਰ  ਸੀ.ਸੀ.ਟੀ.ਵੀ ਕੈਮਰਿਆਂ ਦੀ ਸਹਾਇਤਾ ਨਾਲ ਸ਼ਹਿਰ ਦੇ ਅੰਦਰ ਨਿੱਗਾ ਰੱਖੀ ਜਾ ਰਹੀ ਹੈ ਨਾਲ ਹੀ ਜਿਲ੍ਹਾਂ ਅੰਦਰ ਨਸ਼ਿਆ ਖਿਲਾਫ ਮੁਹਿੰਮ ਵਿੱਡ ਕੇ ਨਸ਼ੇ ਦੇ ਸੁਦਾਗਰਾਂ ਨੂੰ ਫੜਿਆ ਜਾ ਰਿਹਾ ਹੈ।  ਜਿਲ੍ਹਾਂ ਪੁਲਿਸ ਮੁੱਖੀ ਵੱਲੋਂ ਜਿਲ੍ਹਾਂ ਅੰਦਰ ਜਿਥੇ ਲੋਕਾਂ ਦੀ ਸੁਰੱਖਿਆਂ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ ਅਤੇ ਨਾਲ ਹੀ ਲੋਕਾਂ ਦੇ ਗੁੰੰਮ ਹੋਏ ਮੁਬਾਇਲ ਫੋਨ ਨੂੰ ਟਰੇਸ ਕਰਵਾ ਕੇ ਮਾਲਕਾ ਦੇ ਹਵਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਅੱਜ 50 ਮੋਬਾਇਲ ਫੋਨ ਨੂੰ ਟਰੇਸ ਕਰਕੇ ਆਪਣੇ ਆਫਿਸ ਵਿਖੇ ਉਨਾਂ੍ਹ ਦੇ ਮਾਲਕਾ ਨੂੰ ਸਂੋਪੇ ਗਏ ।ਇਸ ਮੌਕੇ ਕੁਲਵੰਤ ਰਾਏ ਐਸ.ਪੀ. (ਪੀ.ਬੀ.ਆਈ) ਅਤੇ ਐਸ.ਆਈ ਲਵਪ੍ਰੀਤ ਕੌਰ ਇੰਚਰਜ਼ ਟੈਕਨੀਕਲ ਹਾਜ਼ਰ ਸਨ।

ਪਿਛਲੇ 3 ਮਹੀਨਿਆ ਵਿੱਚ ਗੁੰਮ ਹੋਏ 50 ਮੋਬਾਇਲ ਫੋਨ ਟਰੇਸ ਕਰਕੇ ਕੀਤੇ ਮਾਲਕਾਂ ਹਵਾਲੇ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਨੇ ਦੱਸਿਆਂ ਕਿ ਮਾਂਹ ਅਪ੍ਰੈਲ21, ਮਾਂਹ ਮਈ21 ਅਤੇ ਮਾਂਹ ਜੂਨ21 ਦੇ 3 ਮਹੀਨਿਆ ਅੰਦਰ ਜਿਲ੍ਹਾਂ ਪੁਲਿਸ ਨੂੰ ਮੋਬਾਇਲ ਗੁੰਮ ਹੋਣ ਦੀਆਂ ਸ਼ਿਕਾਇਤਾ ਮਿਲੀਆਂ ਜਿਸ ਤੇ  ਟੈਕਨੀਕਲ ਟੀਮ ਦੀ ਸਹਾਇਤਾ ਨਾਲ 50 ਮੋਬਾਇਲ ਫੋਨ ਚਾਲੂ ਹਾਲਤ ਵਿੱਚ ਪਾਏ ਗਏ, ਜਿਨ੍ਹਾਂ ਨੂੰ ਟਰੇਸ ਕਰਕੇ ਅੱਜ ਆਫਿਸ ਵਿਖੇ ਮੋਬਾਇਲ ਫੋਨ ਦੇ ਮਾਲਕਾ ਨੂੰ ਮੋਬਾਇਲ ਸਂੌਪੇ ਗਏ।ਉਨ੍ਹਾਂ ਦੱਸਿਆਂ ਕਿ ਇਸ ਤੋਂ ਇਲਾਵਾ ਜਿਲ੍ਹਾਂ ਅੰਦਰ ਅਲੱਗ ਅਲੱਗ ਥਾਣਿਆਂ ਵਿੱਚ ਮੋਬਾਇਲ ਚੋਰੀ ਦੇ ਮੁਕਦਮੇ ਦਰਜ ਕਰਕੇ  ਦੋਸ਼ੀ ਕਾਬੂ ਕੀਤੇ ਗਏ ਹਨ। ਜਿਨ੍ਹਾਂ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ  ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਮੋਬਾਇਲ ਗੁੰਮ ਹੁੰਦਾ ਹੈ ਤਾਂ ਇਸ ਸਬੰਧੀ ਸ਼ਕਾਇਤ ਜਿਸ ਵਿੱਚ ਮੋਬਾਇਲ ਦੇ ਆਈ.ਐਮ.ਈ.ਆਈ ਨੰਬਰ ਅਤੇ ਕੰਪਨੀ ਬਾਰੇ ਜਾਣਕਾਰੀ ਦਿੱਤੀ ਹੋਵੇ, ਇਹ ਸ਼ਿਕਾਇਤ ਸਬੰਧਿਤ ਥਾਨੇ ਦੇ ਸਾਂਝ ਕੇਂਦਰ ਵਿੱਚ ਹੀ ਦਰਜ਼ ਕਰਵਾਉ। ਜਿਸ ਤੇ ਪੁਸਿਲ ਵੱਲੋਂ ਤੁਰੰਤ ਹੀ ਮੋਬਾਇਲ ਫੋਨ ਨੂੰ ਟਰੇਸਿੰਗ ਤੇ ਲਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆਂ ਕਿ ਇਸ ਤੋਂ ਇਲਾਵਾ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਇਨ ਨੰਬਰ 80549-42100 ਅਤੇ 112 ਤੇ ਸਪੰਰਕ ਕਰ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

Post a Comment

0Comments

Post a Comment (0)