ਬੰਬੀਹਾ ਗਰੁੱਪ ਦਾ ਨਾਮ ਲੈ ਕੇ ਕੁੱਟਮਾਰ ਕਰਨ ਅਤੇ ਵੀਡੀਓ ਵਾਇਰਲ ਕਰਨ ਤੇ ਪੁਲਿਸ ਵੱਲੋਂ 4 ਵਿਅਕਤੀਆਂ ਨੂੰ ਕੀਤਾ ਕਾਬੂ

bttnews
0

 ਜਿਨ੍ਹਾਂ ਵਿੱਚੋਂ 2 ਵਿਅਕਤੀਆਂ ਕੋਲੋ ਇਕ ਦੇਸੀ ਪਿਸਤੋਲ ਤੇ ਨਸ਼ੀਲੀਆਂ ਗੋਲੀਆ ਹੋਈਆਂ ਬ੍ਰਾਮਦ

ਸ੍ਰੀ ਮੁਕਤਸਰ ਸਾਹਿਬ, ਮਲੋਟ,  ਚਰਨਜੀਤ ਸਿੰਘ ਐਸ.ਐਸ.ਪੀ ਵੱਲੋਂ ਜਿਲ੍ਹਾਂ ਅੰਦਰ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਗਈ ਮੁਹਿਮ ਤਹਿਤ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਅਤੇ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਦੀ ਅਗਵਾਈ ਹੇਠ  
 ਜਸਪਾਲ ਸਿੰਘ ਢਿਲੋਂ (ਡੀ.ਐਸ.ਪੀ) ਮਲੋਟ ਦੀ ਨਿਗਰਾਨੀ ਹੇਠ ਐਸ.ਆਈ ਜੋਗਿੰਦਰ ਸਿੰਘ ਇਚ: ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਹਾਸਿਲ ਹੋਈ ਪਿਛਲੇ ਦਿਨੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਅਤੇ ਬੰਬੀਹਾ ਗਰੁੱਪ ਦੇ ਨਾਮ ਲੈ ਕੇ ਵੀਡੀਓ ਵਾਇਰਲ ਕਰਨ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚੋਂ 2 ਵਿਅਕਤੀਆਂ ਕੋਲੋ ਇੱਕ ਪਸਤੋਲ ਦੇਸੀ 12 ਬੋਰ ਸਮੇਤ 01 ਕਾਰਤੂਸ ਜਿੰਦਾ 12 ਬੋਰ ਇੱਕ ਮੋਟਰਸਾਇਕਲ 1040 ਨਸ਼ੀਲੀਆਂ ਗੋਲੀਆਂ ਹੋਈਆਂ ਬ੍ਰਾਮਦ,
ਬੰਬੀਹਾ ਗਰੁੱਪ ਦਾ ਨਾਮ ਲੈ ਕੇ ਕੁੱਟਮਾਰ ਕਰਨ ਅਤੇ ਵੀਡੀਓ ਵਾਇਰਲ ਕਰਨ ਤੇ ਪੁਲਿਸ ਵੱਲੋਂ 4 ਵਿਅਕਤੀਆਂ ਨੂੰ ਕੀਤਾ ਕਾਬੂ

ਜਾਣਕਾਰੀ ਮੁਤਬਿਕ ਮਿਤੀ 11.09.2021 ਗੁਰਪ੍ਰੇਮ ਸਿੰਘ ਪੁੱਤਰ ਜੋਗਿੰਦਰ ਸਿੰਘ ਉਰਫ ਕਾਲਾ ਵਾਸੀ ਝੋਰੜ ਨੇ ਬਿਆਨ ਦਿੱਤਾ ਕਿ ਮੇਰੀ ਕੁੱਟਮਾਰ ਮੰਗਾ ਸਿੰਘ ਉਰਫ ਕੁਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ, ਸੁਖਮਨ ਸਿੰਘ ਪੁੱਤਰ ਸਤਨਾਮ ਸਿੰਘ, ਰਾਜਾ ਸਿੰਘ ਪੁੱਤਰ ਤੋਤਾ ਸਿੰਘ  ਵਾਸੀਆਨ ਝੋਰੜ ਅਤੇ ਗੱਗੂ ਸਿੰਘ ਉਰਫ ਗਗਨਦੀਪ ਸਿੰਘ ਪੁੱਤਰ ਲੱਖਾਂ ਸਿੰਘ ਉਰਫ ਲਖਵਿੰਦਰ ਸਿੰਘ ਵਾਸੀ ਈਨਾ ਖੇੜਾ ਵੱਲੋਂ ਕੀਤੀ ਗਈ ਹੈ ਅਤੇ ਕੁੱਟਮਾਰ ਉਪਰੰਤ ਉੱਕਤ ਵਿਅਕਤੀਆ ਵੱਲੋਂ ਬੰਬੀਹਾ ਗਰੁੱਪ ਨਾਲ ਸਬੰਧ ਹੋਣ ਦੀ ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਜਿਸ ਤੇ ਪੁਲਿਸ ਵੱਲੋਂ ਗੁਰਪ੍ਰੇਮ ਸਿੰਘ ਦੇ ਬਿਆਨਾ ਤੇ ਮੁੱਕਦਮਾ ਨੰਬਰ 129 ਮਿਤੀ 12.09.21 ਅ/ਧ 324,323 ,120-B,34 IPC ਥਾਣਾ ਸਦਰ ਮਲੋਟ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਤਫਤੀਸ਼ ਦੌਰਾਨ ਪੁਲਿਸ ਪਾਰਟੀ ਨਾਕਾਬੰਦੀ ਸ਼ੱਕੀ ਪੁਰਸ਼ਾ ਬਾ ਰੱਕਬਾ ਪਿੰਡ ਔਲਖ ਮਜੂਦ ਸੀ ਤਾਂ ਇੱਕ ਮੋਟਰ ਸਾਇਕਲ ਨੰਬਰ PB-31J-5856 ਮਾਰਕਾ ਹੀਰੋ ਐਚ.ਐਫ.ਡੀਲੈਕਸ, ਪਰ ਸਵਾਰ 2 ਵਿਅਤਕੀਆ ਨੂੰ ਸ਼ੱਕ ਦੇ ਬਿਨਹਾ ਤੇ ਉਨ੍ਹਾਂ ਦਾ ਨਾਮ ਪੁਛਿਆ ਗਿਆ ਜਿਨ੍ਹਾਂ ਨੇ ਆਪਣਾ ਨਾਮ ਮੰਗਾ ਸਿੰਘ ਉਰਫ ਕੁਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਝੋਰੜ ਹਾਲ ਅਬਾਦ ਭੂੱਚੋ ਮੰਡੀ, ਬਠਿੰਡਾ ਅਤੇ ਗਗਨਦੀਪ ਉਰਫ ਗੱਗੂ ਪੁੱਤਰ ਲਖਵਿੰਦਰ ਸਿੰਘ ਵਾਸੀ ਈਨਾਖੇੜਾ ਦੱਸਿਆਂ ।ਜੋ ਉਕਤ ਨੋਜਵਾਨਾਂ ਦੀ ਸ਼ਨਾਖਤ ਕਰਨ ਤੇ ਪਤਾ ਲੱਗਿਆ ਹੈ ਕਿ ਉਹਨਾਂ ਵੱਲੋ ਪਿੰਡ ਝੋਰੜ ਵਿਖੇ ਇੱਕ ਨੋਜਵਾਨ ਗੁਰਪ੍ਰੇਮ ਸਿੰਘ ਦੀ ਕੁੱਟਮਾਰ ਕਰਨ ਸਬੰਧੀ ਕੁੱਝ ਦਿਨ ਪਹਿਲਾ ਸੋਸ਼ਲ ਮੀਡੀਆ ਤੇ ਵੀਡੀਉ ਵੀ ਵਾਇਰਲ ਹੋਈ ਹੈ। ਜਿਸ ਤੇ ਜਸਪਾਲ ਸਿੰਘ ਉਪ ਕਪਤਾਨ ਪੁਲਿਸ ਮਲੋਟ (ਸ:ਡ) ਦੀ ਹਾਜਰੀ ਵਿੱਚ ਉਕਤਾਨ ਦੋਸ਼ੀਆਨ ਦੀ ਤਲਾਸ਼ੀ ਕਰਨ ਤੇ ਉਨ੍ਹਾਂ  ਪਾਸੋਂ 1040 ਨਸ਼ੀਲੀਆ ਗੋਲੀਆ ਅਤੇ ਇੱਕ ਪਸਤੋਲ ਦੇਸੀ 12 ਬੋਰ ਸਮੇਤ 01 ਕਾਰਤੂਸ ਜਿੰਦਾ 12 ਬੋਰ ਅਤੇ ਮੋਟਰਸਾਈਕਲ ਨੰਬਰ PB-31J-5856 ਮਾਰਕਾ ਹੀਰੋ ਐਚ.ਐਫ.ਡੀਲੈਕਸ ਬ੍ਰਾਮਦ ਕੀਤਾ। ਮੋਟਰ ਸਾਈਕਲ ਪਰ ਲੱਗੇ ਨੰਬਰ ਨੂੰ ਚੈੱਕ ਕਰਨ ਤੇ ਮੋਟਰਸਾਇਕਲ ਪਰ ਗਲਤ ਨੰਬਰ ਲੱਗਾ ਹੋਇਆ ਪਾਇਆ ਗਿਆ। ਜਿਸ ਤੇ ਦੋਸੀ ਮੰਗਾ ਸਿੰਘ ਉਰਫ ਕੁਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਉਰਫ ਗੱਗੂ ੳੇਕਤਾਨ ਦੇ ਖਿਲਾਫ ਮੁਕੱਦਮਾ ਨੰਬਰ 131 ਮਿਤੀ 17.09.2021 ਅ/ਧ 22(C)/61/85 NDPS ACT 25/54/59 Arms Act, 473 IPC PS ਸਦਰ ਮਲੋਟ ਕੀਤਾ ਗਿਆ। ਦੋਸ਼ੀ ਮੰਗਾ ਸਿੰਘ ਉਰਫ ਕੁਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਉਰਫ ਗੱਗੂ ਉਕਤਾਨ ਦੇ ਖਿਲਾਫ ਵੱਖ-ਵੱਖ ਥਾਣਿਆ ਵਿੱਚ ਕਈ ਮੁਕੱਦਮੇ ਦਰਜ ਹਨ। ਮੁਕੱਦਮਾ ਨੰਬਰ 129 ਮਿਤੀ 12.09.21 ਵਿੱਚ ਦੂਸਰੇ ਦੋਸ਼ੀਆਨ ਸੁਖਮਨ ਸਿੰਘ ਪੁੱਤਰ ਸਤਨਾਮ ਸਿੰਘ, ਰਾਜਾ ਸਿੰਘ ਪੁੱਤਰ ਤੋਤਾ ਸਿੰਘ ਵਾਸੀਆਨ ਝੋਰੜ ਨੂੰ ਮਿਤੀ 17.09.21 ਨੂੰ ਸ:ਥ: ਹਰਵਿੰਦਰ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਨ ਦੀ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਬੰਬੀਹਾ ਗਰੁੱਪ ਦਾ ਨਾਮ ਲੈ ਕੇ ਕੁੱਟਮਾਰ ਕਰਨ ਅਤੇ ਵੀਡੀਓ ਵਾਇਰਲ ਕਰਨ ਤੇ ਪੁਲਿਸ ਵੱਲੋਂ 4 ਵਿਅਕਤੀਆਂ ਨੂੰ ਕੀਤਾ ਕਾਬੂ


ਕਾਬੂ ਵਿਅਕਤੀਆਂ ਦੇ ਨਾਮ 

1. ਮੰਗਾ ਸਿੰਘ ਉਰਫ ਕੁਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ, 
2.ਸੁਖਮਨ ਸਿੰਘ ਪੁੱਤਰ ਸਤਨਾਮ ਸਿੰਘ, 
3.ਰਾਜਾ ਸਿੰਘ ਪੁੱਤਰ ਤੋਤਾ ਸਿੰਘ  ਵਾਸੀਆਨ ਝੋਰੜ 
4 ਗੱਗੂ ਸਿੰਘ ਉਰਫ ਗਗਨਦੀਪ ਸਿੰਘ ਪੁੱਤਰ ਲੱਖਾਂ ਸਿੰਘ ਉਰਫ ਲਖਵਿੰਦਰ ਸਿੰਘ ਵਾਸੀ ਈਨਾ ਖੇੜਾ

ਬ੍ਰਾਮਦਗੀ 

1040 ਨਸ਼ੀਲੀਆ ਗੋਲੀਆ ਅਤੇ ਇੱਕ ਪਸਤੋਲ ਦੇਸੀ 12 ਬੋਰ ਸਮੇਤ 01 ਕਾਰਤੂਸ ਜਿੰਦਾ 12 ਬੋਰ ਅਤੇ ਮੋਟਰਸਾਈਕਲ ਨੰਬਰ PB-31J-5856 ਮਾਰਕਾ ਹੀਰੋ ਐਚ.ਐਫ.ਡੀਲੈਕਸ ਬ੍ਰਾਮਦ ਕੀਤਾ

Post a Comment

0Comments

Post a Comment (0)