ਜਿਲ੍ਹਾ ਪੁਲਿਸ ਵੱਲੋਂ 6000 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ

bttnews
0

 ਸ੍ਰੀ ਮੁਕਤਸਰ ਸਾਹਿਬ,18 ਸਤੰਬਰ, ਚਰਨਜੀਤ ਸਿੰਘ ਸੋਹਲ  ਐਸ.ਐਸ.ਪੀ ਦੀਆਂ ਹਦਾਇਤਾ ਤਹਿਤ ਜਿੱਥੇ ਪੁੁਲਿਸ ਦੀ ਅਲੱਗ ਅਲੱਗ ਟੀਮਾ ਬਣਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਨਸ਼ਿਆਂ ਖਿਲਾਫ ਵਿੱਢੀ ਮੁਹਿਮ ਤਹਿਤ ਨਸ਼ੇ ਵੇਚਣ ਵਾਲਿਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਜਿਲ੍ਹਾ ਪੁਲਿਸ ਵੱਲੋਂ 6000 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ

ਇਸੇ ਤਹਿਤ ਹੀ ਕੁਲਵੰਤ ਰਾਏ  ਐਸ.ਪੀ (ਪੀ.ਬੀ.ਆਈ) ਅਤੇ ਜਸਪਾਲ ਸਿੰਘ ਢਿੱਲੋ ਡੀ.ਐਸ.ਪੀ ਮਲੋਟ ਦੀ ਅਗਵਾਈ ਹੇਠ ਐਸ.ਅਈ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ ਅਤੇ ਐਸ.ਆਈ ਪ੍ਰਿਤਪਾਲ ਇੰਚ: ਚੌਕੀ ਕਿਲਿਆਵਾਲੀ ਵੱਲੋਂ 6000 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ। ਜਾਣਕਾਰੀ ਅਨੁਸਾਰ ਮਿਤੀ 17.09.2021 ਨੂੰ ਪੁਲਿਸ ਪਾਰਟੀ ਵੱਲੋਂ ਨਾਕਾ ਬੰਦੀ ਪੁਲ ਸੂਆ ਲਿੰਕ ਰੋਡ ਬਾਹੱਦ ਪਿੰਡ ਫਤੂਹੀ ਵਾਲਾ ਮੌਜੂਦ ਸੀ ਤਾਂ ਲਿੰਕ ਰੋਡ ਮੰਡੀ ਕਿਲਿਆਵਾਲੀ ਤੋਂ ਇੱਕ ਮੋਟਰਸਾਇਕਲ ਪਰ ਸਵਾਰ 2 ਨੌਜਵਾਨ ਆਉਂਦੇ ਵਿਖਾਈ ਦਿੱਤੇ ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਮੋਟਰਸਾਇਕਲ ਨੂੰ ਬਰੇਕ ਲਗਾ ਕੇ ਵਾਪਿਸ ਮੋੜਨ ਦੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾ ਨੂੰ ਕਾਬੂ ਕਰਕੇ ਨਾਮ ਪੁੱਛਿਆਂ ਤਾਂ ਮੋਟਰਸਾਇਕਲ ਚਲਾਉਣ ਵਾਲੇ ਨੌਜਵਾਨ ਨੇ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਬਾਦਲ ਹਾਲ ਧਾਲੀਵਾਲ ਨਗਰ ਮੰਡੀ ਡੱਬਵਾਲੀ ਅਤੇ ਪਿਛਲੇ ਪਾਸੇ ਬੇਠੈ ਨੌਜਵਾਨ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਦਰਸ਼ਨ ਸਿੰਘ ਵਾਸੀ ਪਥਰਾਲਾ ਜਿਲ੍ਹਾ ਬਠਿਡਾ ਦੱਸਿਆਂ ਪੁਲਿਸ ਵੱਲੋਂ ਦੋਨਾਂ ਨੌਜਵਾਨਾ ਦੇ ਕਬਜਾ ਵਿੱਚ ਵਿਚਕਾਰ ਪਏ ਬੈਗ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚ 600 ਪੱਤੇ ਨਸ਼ੀਲ਼ੀਆਂ ਗੋਲੀਆਂ (ਹਰੇਕ ਪੱਤੇ ਵਿੱਚ 10 ਗੋਲੀਆਂ) ਕੁੱਲ 6000 ਨਸ਼ੀਲੀਆਂ ਗੋਲੀਆਂ ਮਾਰਕਾ TRAMWEL SR-100(Tramadol Prolongedrelease Tablets Ip ਪਾਈਆ ਗਈਆ ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ: 264 ਅ/ਧ 22(ਸੀ)/61/85 ਐਨ.ਡੀ.ਪੀ.ਐਸ. ਐਕਟ ਬਰਖਿਲਾਫ ਸੰਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਦਰਸ਼ਨ ਸਿੰਘ ਦਰਜ਼ ਰਜਿਸ਼ਟਰ ਥਾਣਾ ਲੰਬੀ ਕਰ ਅੱਗੇ ਤਫਤੀਸ਼ ਸ਼ੁਰੂ ਕਰ ਦਿੱਤੀ।

Post a Comment

0Comments

Post a Comment (0)