- ਕਾਂਗਰਸ ਦੀ ਕੈਪਟਨ ਸਰਕਾਰ ਤੇ ਚੋਣ ਵਾਅਦਿਆਂ ਤੋਂ ਭੱਜਣ ਦੇ ਲਾਏ ਗਏ ਦੋਸ਼
ਮਾਨਸਾ : 2 ਸਤੰਬਰ : ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਸ਼ੋਮਣੀ ਯੂਥ ਅਕਾਲੀ ਦਲ ਵੱਲੋਂ ਸਥਾਨਿਕ ਗੁਰੂਦਆਰਾ ਚੌਕ ਵਿਖੇ ਕੈਪਟਨ ਦੇ ਲਾਅਰਿਆਂ ਦੀ ਹੱਟੀ ਲਾਕੇ ਕਾਂਗਰਸ ਸਰਕਾਰ ਤੇ ਚੋਣਾ ਵਾਅਦਿਆਂ ਤੋਂ ਭੱਜਣ ਦੇ ਦੋਸ਼ ਲਾਏ ਗਏ ਇਸ ਮੌਕੇ ਯੂਥ ਅਕਾਲੀ ਦਲ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਰਾੜਾ, ਯੂਥ ਵਿੰਗ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਕੌਮੀ ਮੀਤ ਪ੍ਰਧਾਨ ਹਰਮਨਜੀਤ ਸਿੰਘ ਭੰਮਾ ਅਤੇ ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਨੌਜਵਾਨਾਂ ਨੂੰ ਘਰ ਘਰ ਨੌਕਰੀ,ਸਮਾਰਟ ਫੋਨ ਦੇਣਾ, ਰੁਜਗਾਰ ਭੱਤੇ, ਬੁਢਾਪਾ ਪੈਨਸ਼ਨ 2500/— ਰੂਪੈ ਅਤੇ ਨੀਲੇ ਰਾਸ਼ਨ ਕਾਰਡ ਧਾਰਕਾਂ ਨੂੰ ਆਟੇ—ਦਾਲ ਦੇ ਨਾਲ ਚਾਹ ਪੱਤੀ,ਘਿਊ ਅਤੇ ਖੰਡ ਦੇਣ ਦੇ ਜੋ ਵਾਅਦੇ ਕੀਤੇ ਸਨ ਉਹਨਾਂ ਤੋਂ ਭੱਜ ਚੁੱਕੀ ਹੈ। ਸਰਕਾਰ ਨੂੰ ਇਹ ਕੀਤੇ ਵਾਅਦੇ ਯਾਦ ਕਰਵਾਉਣ ਲਈ ਅੱਜ ਯੂਥ ਅਕਾਲੀ ਦਲ ਵੱਲੋ ਕੈਪਟਨ ਦੇ ਝੂਠੇ ਲਾਅਰਿਆਂ ਦੀ ਹੱਟੀ ਲਾਕੇ ਜਿਥੇ ਕੈਪਟਨ ਸਰਕਾਰ ਨੂੰ ਲੋਕ ਵਾਅਦੇ ਪੂਰੇ ਕਰਨ ਲਈ ਅਪੀਲ ਕੀਤੀ ਜਾ ਰਹੀ ਹੈ ਨਾਲ ਹੀ ਉਕਤ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਝੂਠੀਆਂ ਸੋਹਰਤਾਂ ਹਾਸਲ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਨੌਕਰੀ ਦੇਣ ਦੇ ਵੱਡੇ ਵੱਡੇ ਬਿਆਨ ਦਾਗ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਨ ਸਭਾ ਹਲਕੇ ਵਿੱਚ ਦਿੱਤੀਆਂ ਸਰਕਾਰੀ ਨੌਕਰੀਆਂ ਦਾ ਵੈਟ ਪੇਪਰ ਜਾਰੀ ਕਰੇ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਲੋਕ ਕਚਹਿਰੀ ਵਿੱਚ ਨੰਗਾ ਹੋ ਸਕੇ।ਅੱਜ ਪੰਜਾਬ ਦੀਆਂ ਸੜਕਾਂ ਤੇ ਕਾਂਗਰਸ ਲੀਡਰਾਂ ਨੂੰ ਮੁਲਾਜਮ, ਵਿਉਪਾਰੀ ਅਤੇ ਨੌਜਵਾਨ ਥਾਂ ਥਾਂ ਤੇ ਘੇਰ ਰਹੇ ਹਨ। ਜਿਸ ਤੋਂ ਸਪਸ਼ਟ ਹੈ ਕਿ ਅੱਜ ਪੰਜਾਬ ਦਾ ਬੱਚਾ ਬੱਚਾ ਇਸ ਸੂਬਾ ਸਰਕਾਰ ਤੋਂ ਤੰਗ ਆ ਚੁੱਕਿਆ ਹੈ। ਉਥੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਅਤੇ ਆਮ ਪਾਰਟੀ ਦੇ ਝੂਠੇ ਲਾਅਰਿਆਂ ਵਿੱਚ ਆਉਣ ਦੀ ਬਜਾਏ ਪੰਜਾਬ ਪੰਜਾਬੀਅਤ ਦੀ ਪੈਰੇਦਾਰ ਜੱਥੇਬੰਦੀ ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੰਠ ਜੋੜ ਨੂੰ ਮਜਬੂਤ ਕਰਨ ਤਾਂ ਕਿ ਪੰਜਾਬ ਨੂੰ ਮੁੜ ਲੀਹਾ ਵੱਲ ਤੋਰਿਆ ਜਾ ਸਕੇ। ਇਸ ਮੋਕੇ ਯੂਥ ਨੋਜਵਾਨਾਂ ਵੱਲੋ ਕੈਪਟਨ ਦੀ ਫੋਟੋ ਲੱਗੇ ਸਮਾਟਰ ਫੋਨਾਂ ਦੀ ਡੰਮੀਆਂ ਨੋਜਵਾਨਾਂ ਨੂੰ ਵੰਡੀਆਂ ਗਈਆਂ। ਇਸ ਮੌਕੇ ਯੂਥ ਅਕਾਲੀ ਦਲ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮਨਜੀਤ ਸਿੰਘ ਸਦਿਓੁੜਾ, ਸ਼ਹਿਰੀ ਪ੍ਰਧਾਨ ਗੋਲਡੀ ਅਰੋੜਾ, ਅਮਰੀਕ ਸਿੰਘ ਭੋਲਾ, ਸ਼ਹਿਰੀ—2 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਲਛਮਣ ਸਿੰਘ ਸਦਿਓੁੜਾ, ਗੁਰਵਿੰਦਰ ਸਿੰਘ ਅਕਲੀਆ, ਬਹੁਜਨ ਸਮਾਜ ਪਾਰਟੀ ਦੇ ਆਗੂ ਰਘਵੀਰ ਸਿੰਘ ਰਾਮਗੜ੍ਹੀਆਂ, ਐਸ.ਸੀ. ਵਿੰਗ ਦੇ ਆਗੂ ਅਜਸਪਾਲ ਸਿੰਘ ਜੱਗ, ਜਰਨੈਲ ਸਿੰਘ, ਹਰਮਨਜੀਤ ਸਿੰਘ ਬਰਨਾਲਾ ਆਦਿ ਹਾਜਰ ਸਨ।