ਚੰਡੀਗੜ੍ਹ ਮਹਾ ਰੋਸ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲੈਣ ਦਾ ਫ਼ੈਸਲਾ
September 10, 2021
0
ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕ ਅਹਿੰਮ ਮੀਟਿੰਗ ਚਿੰਤਰਾਮ ਨਾਹਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਮਿਤੀ 11-09-2021 ਨੂੰ ਪੰਜਾਬ ਸਰਕਾਰ ਦੇ ਵਿਰੁੱਧ ਸੂਬਾ ਪੱਧਰੀ ਚੰਡੀਗੜ ਵਿਖੇ ਮਹਾਂ ਰੋਸ ਰੈਲੀ ਵਿਚ ਜਾਣ ਦੀ ਤਿਆਰ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ। ਇਹ ਰੈਲੀ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਸਰਕਾਰ ਦੇ ਮੁਲਾਜਮਾ ਵਿਰੁੱਧ ਫੈਸਲਿਆ ਲਈ ਹੋ ਰਹੀ ਹੈ। ਉਹਨਾ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜਮਾ ਨਾਲ ਸਰਾ-ਸਰ ਧੱਕਾ ਹੋ ਰਿਹਾ ਹੈ। ਸਰਕਾਰ ਵਲੋਂ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪੰਜਾਬ ਦੇ ਪੌਣੇ ਤਿੰਨ ਲੱਖ ਮੁਲਾਜਮਾਂ ਤੇ ਪੰਜ ਲੱਖ ਦੇ ਕਰੀਬ ਪੈਨਸ਼ਨਰਾਂ ਵਲੋਂ ਮੁੱਢੋਂ ਹੀ ਰੱਦ ਕਰ ਦਿਤੀ ਹੈ। ਸਰਕਾਰ ਵਲੋਂ ਮੁਲਾਜਮਾ ਵਿਰੋਧੀ ਕੀਤੇ ਗਏ ਫੈਸਲਿਆ ਵਿਰੁੱਧ ਪੰਜਾਬ ਦਾ ਇਕ ਇਕ ਮੁਲਾਜਮ ਸੰਘਰਸ ਵਿਚ ਕੁੱਦ ਪਿਆ ਹੈ ਅਤੇ ਹਰ ਕੈਟੈਗਿਰੀ ਦਾ ਵਰਗ ਆਪੋ ਆਪਣੀਆ ਧਿਰਾਂ ਰਾਹੀਂ ਸੰਘਰਸ਼ ਕਰਨ ਤੋਂ ਬਾਅਦ ਹੁਣ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਸ਼ਾਂਝਾ ਮੁਲਾਜਮ ਮੰਚ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਸੰਘਰਸ ਦੇ ਪਿੜ ਵਿਚ ਕੁੱਦ ਪਇਆ ਹੈ। ਇਸ ਮੌਕੇ ਚੈਅਰਮੇਨ ਸਰੂਪ ਚੰਦ, ਰੁਕਮਨ ਦਾਸ, ਮੰਗਲ ਸਿੰਘ, ਅਮਰਜੀਤ ਸਿੰਘ, ਰਾਮ ਨਰੇਸ਼ , ਜੈ ਦਿਆਲ, ਵਿਜੈ ਕੁਮਾਰ, ਭਾਗ ਮੱਲ, ਰਜਿੰਦਰ ਕੁਮਾਰ, ਕਾਕਾ ਆਦਿ ਸ਼ਮਾਲ ਹਾਜਰ ਸਨ।