Breaking

ਦਰਬਾਰ ਸਾਹਿਬ ਨੂੰ ਜਾਂਦਾ ਰਾਸਤਾ, ਸੀਵਰੇਜ ਬਲੋਕ ਹੋਣ ਕਾਰਨ ਕਈ ਦਿਨਾਂ ਤੋਂ ਰਾਸਤੇ ਵਿਚ ਖੜਾ ਗੰਦਾ ਪਾਣੀ

ਦਰਬਾਰ ਸਾਹਿਬ  ਨੂੰ ਜਾਂਦਾ ਰਾਸਤਾ, ਸੀਵਰੇਜ ਬਲੋਕ ਹੋਣ ਕਾਰਨ ਕਈ ਦਿਨਾਂ ਤੋਂ ਰਾਸਤੇ ਵਿਚ  ਖੜਾ ਗੰਦਾ ਪਾਣੀ
ਸ੍ਰੀ ਮੁਕਤਸਰ ਸਾਹਿਬ, 8 ਸਤੰਬਰ - ਸ੍ਰੀ ਦਰਬਾਰ ਸਾਹਿਬ, ਨਾਕਾ ਨੰਬਰ 2, ਨੂੰ ਜਾਂਦਾ ਰਾਸਤਾ, ਜੋਕੇ  ਮੇਨ ਬਜ਼ਾਰ ਦੇ ਵਿੱਚ ਪੈਂਦਾ ਹੈ, ਜਿਥੋਂ ਬਾਹਰੋਂ ਦਰਸ਼ਨ ਕਰਨ ਆਈਆਂ ਸੰਗਤਾਂ ਲੰਗਰ ਹਾਲ ਵਿੱਚੌ  ਦੀ ਬਾਹਰ ਬਜ਼ਾਰ ਅਤੇ ਗੁਰੂਦਵਾਰਾ ਸਾਹਿਬ ਵਿੱਚ ਜਾਂਦੀਆ ਹਨ, ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬਲੋਕ ਹੋਣ ਕਾਰਨ ਗੰਦਾ ਪਾਣੀ ਰਾਸਤੇ ਵਿਚ ਖੜਾ ਹੈ, ਆਸ ਪਾਸ ਦੁਕਾਨਾਂ ਵਾਲੇ ਸਾਰਾ ਦਿਨ ਐਥੇ ਗੰਦੀ ਬਦਬੂ ਵਿਚ ਬੈਠਣ ਲਈ ਮਜਬੂਰ ਹਨ, ਬਜ਼ਾਰ ਵਿੱਚੋ ਦੁਕਾਨਦਾਰਾਂ ਨੇ ਦਸਿਆ, ਸੀਵਰੇਜ ਮਹਿਕਮੇ ਨੇ ਤਾਂ ਸੌਂਹ ਖਾਦੀ ਹੋਈ ਐ ਕਿ ਲੋਕ ਭਾਵੇਂ ਮਰੀ ਜਾਣ ਪਰ ਅਸੀ ਸ਼ਿਕਾਇਤਾ ਉੱਤੇ ਗੌਰ ਹੀ ਨਹੀਂ ਕਰਨਾ ਤੇ ਨਾ ਹੀ ਸੀਵਰਾਂ ਦੀ ਚੰਗੀ ਤਰਾ ਸਫ਼ਾਈ ਕਰਨੀ ਹੈ, ਦੁਕਾਨਦਾਰ ਰਾਜੂ ਖਿੱਚੀ ਜਗਰੂਪ ਦੀ ਹੱਟੀ ਵਾਲੇ, ਰਾਮਾ ਹੈਂਡਲੂਮ, ਜਸਵਿੰਦਰ ਸਿੰਘ, ਸ਼ਰਮਾ ਸਟੂਡੀਓ, ਪ੍ਰੀਤਮ ਸਿੰਘ, ਸੋਨੂੰ ਖਿੱਚੀ, ਕਿਸ਼ੋਰ ਬੇਰਵਾਲ, ਪ੍ਰੀਤ ਗਾਰਮੇਂਟ, ਅਤੇ ਸੀਤਾ ਰਾਮ ਜੀ ਨੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਜਲਦੀ ਕਰੇ।

Post a Comment

Previous Post Next Post