ਮਨਜੀਤ ਕੌਰ ਜੈਮਲਵਾਲਾ ਨੂੰ ਬਣਾਇਆ ਗਿਆ ਪ੍ਰਧਾਨ

bttnews
0

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੀ ਮੀਟਿੰਗ ਹੋਈ

ਮਨਜੀਤ ਕੌਰ ਜੈਮਲਵਾਲਾ ਨੂੰ ਬਣਾਇਆ ਗਿਆ ਪ੍ਰਧਾਨ
ਫਿਰੋਜ਼ਪੁਰ , 19 ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੀ ਮੀਟਿੰਗ ਯੂਨੀਅਨ ਦੀ ਜ਼ਿਲਾ ਪ੍ਰਧਾਨ ਸ਼ੀਲਾ ਦੇਵੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਖ਼ਿਲਾਫ਼ ਚਲਾਏ ਜਾ ਰਹੇ ਸੰਘਰਸ਼ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਕਾਂਗਰਸ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਤੀਜੇ ਭੁਗਤਣੇ ਪੈਣਗੇ । ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਭੇਜੇ ਜਾਣ ਤੇ ਨਰਸਰੀ ਟੀਚਰ ਦਾ ਦਰਜਾ ਵਰਕਰਾਂ ਨੂੰ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲਾ ਰਾਸ਼ਨ ਠੇਕੇਦਾਰੀ ਸਿਸਟਮ ਅਧੀਨ ਦੇਣਾ ਬੰਦ ਕੀਤਾ ਜਾਵੇ । ਇਸੇ ਦੌਰਾਨ ਬਲਾਕ ਫਿਰੋਜ਼ਪੁਰ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ ਤੇ ਮਨਜੀਤ ਕੌਰ ਜੈਮਲਵਾਲਾ ਨੂੰ ਬਲਾਕ ਪ੍ਰਧਾਨ ਬਣਾਇਆ ਗਿਆ। ਜਦੋਂ ਕਿ ਗੁਰਪ੍ਰੀਤ ਕੌਰ ਝੋਕ ਹਰੀਹਰ ਨੂੰ ਸੀਨੀਅਰ ਮੀਤ ਪ੍ਰਧਾਨ , ਹਰਭਜਨ ਕੌਰ ਕਾਲੇ ਕੇ ਹਿਠਾੜ ਨੂੰ ਮੀਤ ਪ੍ਰਧਾਨ , ਰਜਵੰਤ ਕੌਰ ਨਸੀਰਾ ਖਿੱਲਚੀ ਨੂੰ ਜਨਰਲ ਸਕੱਤਰ , ਪਰਮਜੀਤ ਕੌਰ ਹਬੀਬ ਵਾਲਾ ਨੂੰ ਸਹਾਇਕ ਸਕੱਤਰ , ਨਰਿੰਦਰ ਕੌਰ ਪੱਲਾ ਮੇਗਾ ਨੂੰ ਵਿੱਤ ਸਕੱਤਰ , ਜੁਗਿੰਦਰ ਕੌਰ ਕਾਲੂ ਵਾਲਾ ਨੂੰ ਪ੍ਰੈਸ ਸਕੱਤਰ ਤੇ ਦਲਜੀਤ ਕੌਰ ਇਲਮੇਵਾਲਾ  ਨੂੰ ਜਥੇਬੰਧਕ ਸਕੱਤਰ ਬਣਾਇਆ ਗਿਆ । ਇਸ ਤੋਂ ਇਲਾਵਾ 11 ਮੈਂਬਰੀ ਕਾਰਜਕਾਰੀ ਕਮੇਟੀ ਬਣਾਈ ਗਈ । ਇਸ ਮੌਕੇ ਪ੍ਰਕਾਸ਼ ਕੌਰ ਬਲਾਕ ਪ੍ਰਧਾਨ ਮਮਦੋਟ , ਕੁਲਜੀਤ ਕੌਰ ਬਲਾਕ ਪ੍ਰਧਾਨ ਗੁਰੂ ਹਰਸਹਾਏ , ਕੁਲਵਿੰਦਰ ਕੌਰ ਬਲਾਕ ਪ੍ਰਧਾਨ ਜੀਰਾ , ਰਾਜ ਕੌਰ ਬਲਾਕ ਪ੍ਰਧਾਨ ਘੱਲਖੁਰਦ , ਜੀਵਨ ਸ਼ਰਮਾਂ ਬਲਾਕ ਪ੍ਰਧਾਨ ਮੱਖੂ ਅਤੇ ਵੱਡੀ ਗਿਣਤੀ ਵਿੱਚ ਸਰਕਲ ਪ੍ਰਧਾਨਾਂ ਤੇ ਅਹੁੱਦੇਦਾਰ ਮੋਜੂਦ ਸਨ ।

Post a Comment

0Comments

Post a Comment (0)