Breaking

ਥਾਣਾ ਸਦਰ ਦੇ ਸਹਾਇਕ ਮੁਨਸ਼ੀ ਗੁਰਪ੍ਰੀਤ ਸਿੰਘ ਦੀ ਸੜਕ ਹਾਦਸੇ ਚ ਮੌਤ

ਥਾਣਾ ਸਦਰ ਦੇ ਸਹਾਇਕ ਮੁਨਸ਼ੀ ਗੁਰਪ੍ਰੀਤ ਸਿੰਘ ਦੀ ਸੜਕ ਹਾਦਸੇ ਚ ਮੌਤ

ਮਲੋਟ - ਥਾਣਾ ਸਦਰ ਮਲੋਟ ਵਿਖੇ ਸਹਾਇਕ ਮੁਨਸ਼ੀ ਵਜੋਂ  ਸੇਵਾ ਨਿਭਾਉਣ ਵਾਲੇ ਗੁਰਪ੍ਰੀਤ ਸਿੰਘ ਰਾਣੀ ਵਾਲਾ ਦਾ ਦੇਹਾਂਤ ਹੋ ਗਿਆ ਹੈ  ਟ੍ਰੈਫਿਕ ਦੇ ਮੁੱਖ ਮੁਨਸ਼ੀ ਗੁਰਮੀਤ ਸਿੰਘ ਰਾਣੀਵਾਲਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਤੀਹ ਜੋ 24 ਤਰਿਕ ਪਿੰਡ ਰਾਣੀ ਵਾਲਾ ਵਿਖੇ ਜਾ ਰਿਹਾ ਸੀ ਕਿ ਰਸਤੇ ਵਿਚ ਖੜ੍ਹੇ ਟਰਾਲੇ ਵਿਚ ਵੱਜਣ ਕਰਕੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਅੱਜ ਉਸ ਦੀ ਮੌਤ ਹੋ ਗਈ  ਇਸ ਸਬੰਧੀ ਥਾਣਾ ਕਬਰਵਾਲਾ ਦਿ ਪੁਲੀਸ ਕਾਰਵਾਈ ਕਰ ਰਹੀ ਹੈ ਮ੍ਰਿਤਕ ਮੁਨਸ਼ੀ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ ਤੋਂ ਇਲਾਵਾ  ਅੱਠ ਸਾਲਾਂ ਦੀ ਬੇਟੀ ਅਤੇ ਢਾਈ ਕੁ ਸਾਲਾਂ ਦਾ ਬੇਟਾ ਛੱਡ ਗਿਆ ਹੈ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਚੰਡੀਗਡ਼੍ਹ ਤੋਂ  ਦੇਰ ਸ਼ਾਮ ਰਾਣੀ ਵਾਲਾ ਵਿਖੇ ਪੁੱਜੇਗੀ  ਸੰਤ ਬਾਬਾ ਸਰਮੁੱਖ ਸਿੰਘ ਰਾਣੀ ਵਾਲਾ ਤੋਂ ਇਲਾਵਾ  ਡੀ ਐੱਸ ਪੀ ਜਸਪਾਲ ਸਿੰਘ ਢਿੱਲੋਂ ਇਸ ਚ ਇਕਬਾਲ ਸਿੰਘ ਐਸਐਚਓ ਅੰਗਰੇਜ ਸਿੰਘ ਮੁੱਖ ਮੁਨਸ਼ੀ  ਗੁਰਮੀਤ ਸਿੰਘ ਰਾਣੀਵਾਲਾ ਅਤੇ ਹੋਰ ਪੁਲੀਸ ਅਫ਼ਸਰਾਂ ਮੁਲਾਜ਼ਮਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ  

Post a Comment

Previous Post Next Post